ਏਅਰਪੋਰਟ ’ਤੇ ਦੋ ਜ਼ਹਾਜਾਂ ਵਿਚਕਾਰ ਜਬਰਦਸਤ ਟੱਕਰ

Airport

ਟੋਕੀਓ (ਏਜੰਸੀ)। ਜਾਪਾਨ ਦੀ ਰਾਜਧਾਨੀ ਟੋਕੀਓ ਦੇ ਹਨੇਦਾ ਹਵਾਈ ਅੱਡੇ ’ਤੇ ਸ਼ਨਿੱਚਰਵਾਰ ਨੂੰ ਟੈਕਸੀਵੇਅ ਨੇੜੇ ਦੋ ਯਾਤਰੀ ਜਹਾਜ ਆਪਸ ’ਚ ਟਕਰਾ ਗਏ। ਜਾਪਾਨ ਦੇ ਟਰਾਂਸਪੋਰਟ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਸਥਾਨਕ ਮੀਡੀਆ ਆਊਟਲੈਟਸ ਨੇ ਹਵਾਈ ਅੱਡੇ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਬੈਂਕਾਕ ਜਾ ਰਹੀ ਥਾਈ ਏਅਰਵੇਜ ਦੀ ਫਲਾਈਟ ਅਤੇ ਈਵੀਏ ਏਅਰ ਦੀ ਫਲਾਈਟ ਅੱਜ ਸਵੇਰੇ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਦੇ ਕਰੀਬ ਹਨੇਡਾ ਏਅਰਪੋਰਟ ਦੇ ਰਨਵੇਅ ਏ ’ਤੇ ਟਕਰਾ ਗਈ।

ਇਹ ਵੀ ਪੜ੍ਹੋ : ਕੈਬਨਿਟ ਮੀਟਿੰਗ ਵਾਲੇ ਸਥਾਨ ਦੇ ਨੇੜੇ ਪੁੱਜੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪੁਲਿਸ ਨੇ ਮੋੜਿਆ

ਟੋਕੀਓ ਬ੍ਰੌਡਕਾਸਟਿੰਗ ਸਿਸਟਮ ਦੇ ਟੈਲੀਵਿਜਨ ਫੁਟੇਜ ’ਚ ਦੋਵੇਂ ਜਹਾਜ ਇਸ ਸਮੇਂ ਰਨਵੇਅ ’ਤੇ ਖੜ੍ਹੇ ਦਿਖਾਈ ਦਿੱਤੇ। ਰਾਸ਼ਟਰੀ ਪ੍ਰਸਾਰਕ ਦੇ ਅਨੁਸਾਰ, ਟੱਕਰ ਦੇ ਕਾਰਨ ਥਾਈ ਏਅਰਵੇਜ ਦੇ ਜਹਾਜ ਦੇ ਵਿੰਗ ਦਾ ਇੱਕ ਹਿੱਸਾ ਟੁੱਟ ਗਿਆ ਅਤੇ ਰਨਵੇ ਦੇ ਨੇੜੇ ਦੇਖਿਆ ਗਿਆ। ਹਵਾਈ ਅੱਡੇ ਨੇ ਹਾਦਸੇ ਵਾਲੀ ਥਾਂ ਦੇ ਨੇੜੇ ਰਨਵੇਅ ਨੂੰ ਬੰਦ ਕਰ ਦਿੱਤਾ ਹੈ। ਇਸ ਹਾਦਸੇ ’ਚ ਅਜੇ ਤੱਕ ਕਿਸੇ ਦੇ ਜਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਕੁਝ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ’ਚ ਦੇਰੀ ਹੋਈ ਹੈ।