Chief Minister ਨੇ ਰਿਜਨਲ ਡਰਾਈਵਿੰਗ ਸੈਂਟਰ ਦਾ ਕੀਤਾ ਉਦਘਾਟਨ
ਅਮਰਗੜ੍ਹ (ਸੁਰਿੰਦਰ ਸਿੰਗਲਾ)। ਇੱਥੋਂ ਨੇੜਲੇ ਪਿੰਡ ਤੋਲੇਵਾਲ ਵਿਖੇ ਮੁੱਖ ਮੰਤਰੀ ਭਗਵੰਤ ਮਾਨ (Chief Minister) ਨੇ ਰਿਜਨਲ ਡਰਾਇਵਿੰਗ ਸੈਂਟਰ ਦਾ ਉਦਘਾਟਨ ਕੀਤਾ। ਸ. ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਇੱਥੋਂ ਦੇ ਲੋਕਾਂ ਨੂੰ ਡਰਾਇਵਿੰਗ ਦੇ ਦਸਤਾ ਵੇਜਾਂ ਲਈ ਹੁਣ ਦੂਰ ਦਰਾਡੇ ਨਹੀਂ ਜਾਣਾ ਪਵੇਗਾ। ਇਸ ਮੌਕੇ ਮੁੱਖ ਮੰਤਰੀ ਨੇ ਸ਼ਾਇਰਾਨਾ ਅੰਦਾਜ ’ਚ ਕਿਹਾ ਕਿ ਭਿ੍ਰਸਟਾਚਾਰ ਨਾਲ ਜਿੰਨਾ ਮਰਜ਼ੀ ਧਨ ਇਕੱਠਾ ਕਰ ਲਵੋ, ਪਰ ਕਫਨ ਪੇ ਜੇਬ ਨਹੀਂ ਹੋਤੀ। ਲੋਕਾਂ ਦਾ ਇੱਕ ਰੁਪਿਆ ਵੀ ਖਾਣਾ ਮੇਰੇ ਲਈ ਸਲਫਾਸ ਦੀ ਗੋਲੀ ਖਾਣ ਦੇ ਬਰਾਬਰ ਹੈ। ਮੁੱਖ ਮੰਤਰੀ ਅੱਜ ਇੱਥੇ ਡਰਾਇਵਿੰਗ ਸੈਂਟਰ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ
ਪੰਜਾਬ ’ਚ ਸੜਕ ਸੁਰੱਖਿਆ ਪੁਲਿਸ ਫੋਰਸ ਬਣਾਉਣ ਦਾ ਐਲਾਨ
ਭਗਵੰਤ ਮਾਨ ਨੇ ਆਖਿਆ ਕਿ ਭਾਰਤ ਵਿੱਚੋਂ ਪੰਜਾਬ ਦਾ ਪਹਿਲਾ ਨੰਬਰ ਆਉਂਦਾ ਹੈ ਜਿੱਥੇ ਦੁਰਘਟਨਾਵਾਂ ਕਾਰਨ ਵੱਧ ਮੌਤਾਂ ਹੁੰਦੀਆਂ ਹਨ ਇੱਕ ਰਿਪੋਰਟ ਦੇ ਮੁਤਾਬਕ ਪੰਜਾਬ ਵਿੱਚ ਇੱਕ ਦਿਨ ਵਿੱਚ 14 ਦੇ ਕਰੀਬ ਮੌਤਾਂ ਦੁਰਘਟਨਾਵਾਂ ਨਾਲ ਹੁੰਦੀਆਂ ਹਨ ਜੋ ਕਿ ਬਹੁਤ ਹੀ ਅਫਸੋਸਨਾਕ ਗੱਲ ਹੈ। ਉਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਵੀ ਤਾਰੀਫ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਡਿਊਟੀ ਬਹੁਤ ਸਖ਼ਤ ਹੈ। ਅਸੀਂ ਸਰਦੀ ਵਿਚ ਆਰਾਮ ਨਾਲ ਆਪਣੇ ਘਰਾਂ ਵਿਚ ਸੌਂਦੇ ਹਾਂ ਜਦ ਕਿ ਇਹ ਠੰਡ ਵਿਚ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰਦੇ ਹਨ।
ਉਨ੍ਹਾਂ ਪੰਜਾਬ ਵਾਸਤੇ ਇਕ ਹੋਰ ਖੁਸ਼ਖਬਰੀ ਦੀ ਗੱਲ ਕਰਦਿਆਂ ਕਿਹਾ ਅਸੀਂ ਇੱਕ ਹੋਰ ਨਵੀਂ ਪੁਲਿਸ ਫੋਰਸ ਬਣਾ ਰਹੇ ਹਾਂ ਜਿਹੜੀ ਸੜਕ ਸੁਰੱਖਿਆ ਪੁਲਿਸ ਹੋਵੇਗੀ, ਉਹਨਾਂ ਦੀ ਆਪਣੀ ਵੱਖਰੇ ਰੰਗ ਦੀ ਵਰਦੀ, ਵੱਖਰੇ ਰੰਗ ਦੀਆਂ ਹੀ ਗੱਡੀਆਂ ਹੋਣਗੀਆਂ ਤਾਂ ਜੋ ਪੰਜਾਬ ਪੁਲਿਸ ’ਤੇ ਬੋਝ ਘਟ ਜਾਵੇ। ਇਸ ਨਾਲ ਮੌਤਾਂ ਦੀ ਗਿਣਤੀ ਵੀ ਘਟ ਜਾਵੇਗੀ। ਇਸ ਮੌਕੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ, ਹਲਕਾ ਵਿਧਾਇਕ ਮਾਲੇਰਕੋਟਲਾ ਜਮੀਲ ਉਰ ਰਹਿਮਾਨ, ਜੱਸੀ ਸੋਹੀਆ, ਨਵਜੋਤ ਸਿੰਘ ਜਰਗ, ਜਸਵੀਰ ਸਿੰਘ ਸੇਖੋਂ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।