ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਜੂਨ ਨੂੰ ਅਮਰੀਕੀ (Indo-US Relations) ਰਾਸ਼ਟਰਪਤੀ ਜੋਅ ਬਾਇਡੇਨ ਦੇ ਸੱਦੇ ’ਤੇ ਵਾਸ਼ਿੰਗਟਨ ’ਚ ਭਾਰਤੀ ਅਮਰੀਕੀਆਂ ਦੀ ਇੱਕ ਸਭਾ ਨੂੰ ਸੰਬੋਧਨ ਕਰਨਗੇ ਇਸ ਤੋਂ ਪਹਿਲਾਂ ਭਾਰਤ-ਅਮਰੀਕਾ ਸਬੰਧਾਂ ਦੀ ਦਿਸ਼ਾ ’ਚ ਕਈ ਮਹੱਤਵਪੂਰਨ ਘਟਨਾਚੱਕਰ ਸਾਹਮਣੇ ਆਏ ਹਨ, ਜਿਵੇਂ ਪਿਛਲੇ ਦਿਨੀਂ ਅਮਰੀਕੀ ਰਾਸ਼ਟਰਪਤੀ ਦਫ਼ਤਰ ਵਾਈਟ ਹਾਊਸ ਵੱਲੋਂ ਕੀਤੀ ਗਈ ਇਹ ਟਿੱਪਣੀ ਕਿ ਭਾਰਤ ਦਾ ਲੋਕਤੰਤਰ ਜੀਵੰਤ ਹੈ ਤੇ ਜੇਕਰ ਤੁਹਾਨੂੰ ਕੋਈ ਸ਼ੱਕ ਹੈ ਤਾਂ ਤੁਸੀਂ ਖੁਦ ਜਾ ਕੇ ਦੇਖ ਲਓ ਇਹ ਤੱਥ ਕਿਸੇ ਤੋਂ ਲੁਕਿਆ ਨਹੀਂ ਹੈ।
ਕਿ ਕਾਰੋਬਾਰ ਨੂੰ ਆਪਣੀਆਂ ਅਨੇਕ ਨੀਤੀਆਂ ਦੇ ਕੇਂਦਰ ’ਚ ਰੱਖਣ ਵਾਲੇ ਅਮਰੀਕਾ ਦੇ ਹਰ ਬਿਆਨ ਦੇ ਡੂੰਘੇ ਅਰਥ ਹੁੰਦੇ ਹਨ ਲੋਕਤੰਤਰ-ਲੋਕਤੰਤਰ ਦੀ ਖੇਡ ਜ਼ਰੀਏ ਦੁਨੀਆਂ ਦੀਆਂ ਅਨੇਕਾਂ ਸਰਕਾਰਾਂ ਨੂੰ ਬਣਾਉਣ ਤੇ ਤੋੜਨ ਦੇ ਰੁਝਾਨ ’ਚ ਉਹ ਦਹਾਕਿਆਂ ਤੱਕ ਪੱਖਪਾਤੀ ਰਿਹਾ ਹੈ ਅਮਰੀਕਾ ਬਾਰੇ ਅਕਸਰ ਕਿਹਾ ਵੀ ਜਾਂਦਾ ਹੈ ਕਿ ਅਮਰੀਕਾ ਦੀਆਂ ਸਾਰੀਆਂ ਨੀਤੀਆਂ ਅਮਰੀਕਾ ਤੋਂ ਸ਼ੁਰੂ ਹੋ ਕੇ ਅਮਰੀਕਾ ’ਤੇ ਹੀ ਮੁੱਕ ਜਾਂਦੀਆਂ ਹਨ ਇਹ ਭਾਰਤ ਬਾਰੇ ਅਮਰੀਕਾ ਵੱਲੋਂ ਆਈ ਇੱਕ ਵੱਡੀ ਸਵੀਕ੍ਰਿਤੀ ਤੇ ਹਮਾਇਤ ਹੈ ਇਸ ਤੋਂ ਇਲਾਵਾ ਇਸੇ ਹਫ਼ਤੇ ਅਮਰੀਕਾ ਦੇ ਰੱਖਿਆ ਮੰਤਰੀ ਲਾਇਅਡ ਆਸਟਿਨ ਭਾਰਤ ਦੌਰੇ ’ਤੇ ਸਨ।
ਇਹ ਵੀ ਪੜ੍ਹੋ : ਬਠਿੰਡਾ ਤੋਂ ਪੇਸ਼ੀ ਭੁਗਤਾਉਣ ਲਿਆਂਦਾ ਹਵਾਲਾਤੀ ਹੱਥਕੜੀ ਖੁੱਲ੍ਹਵਾ ਕੇ ਹੋਇਆ ਫਰਾਰ
ਇਸ ਨੂੰ ਵੀ ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕਾ ਦੌਰੇ ਮੌਕੇ ’ਚ ਦੇਖਿਆ ਜਾਣਾ ਚਾਹੀਦਾ ਹੈ ਅਮਰੀਕਾ ’ਚ ਰਿਪਬਲਿਕਨ ਤੇ ਡੈਮੋਕ੍ਰਿਟਿਕ ਦੋਵੇਂ ਹੀ ਪਾਰਟੀਆਂ ਦੇ ਆਗੂਆਂ ਨੇ ਮੋਦੀ ਨੂੰ ਅਮਰੀਕੀ ਸੰਸਦ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਨ ਲਈ ਸੱਦਿਆ ਹੈ ਉਹ ਦੂਜੀ ਵਾਰ ਅਮਰੀਕੀ ਸੰਸਦ ਨੂੰ ਸੰਬੋਧਨ ਕਰਨਗੇ, ਜੋ ਸ਼ਾਇਦ ਇੱਕ ਹੈਰਾਨ ਕਰਨ ਵਾਲੀ ਗੱਲ ਹੈ, ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ-ਅਮਰੀਕਾ ਦੇ ਸਬੰਧ ਸੰਸਾਰਿਕ ਸਥਿਰਤਾ ਲਈ ਬਹੁਤ ਮਹੱਤਵਪੂਰਨ ਹਨ ਤੇ ਅਮਰੀਕਾ (Indo-US Relations) ਭਾਰਤ ਨੂੰ ਇੱਕ ਮਹਾਂਸ਼ਕਤੀ ਦੇ ਰੂਪ ’ਚ ਦੇਖਦਾ ਹੈ ਪ੍ਰਧਾਨ ਮੰਤਰੀ ਮੋਦੀ ਦਾ ਅਮਰੀਕਾ ਦਾ ਦੌਰਾ ਇਸ ਮਾਇਨੇ ’ਚ ਵੀ ਮਹੱਤਵਪੂਰਨ ਹੈ ਕਿ ਦੋਵਾਂ ਹੀ ਦੇਸ਼ਾਂ ’ਚ ਅਗਲੇ ਸਾਲ ਚੋਣਾਂ ਹੋਣੀਆਂ ਹਨ।
ਇਸ ਤੋਂ ਇਲਾਵਾ ਭਾਰਤ ਇਸ ਸਾਲ ਜੀ-20 ਤੇ ਸਹਿਯੋਗੀ ਸੰਗਠਨਾਂ ਦੀ ਅਗਵਾਈ ਕਰ ਰਿਹਾ ਹੈ ਤੇ ਕੌਮਾਂਤਰੀ ਮਹੱਤਵ ਦੇ ਉਨ੍ਹਾਂ ਵਿਸ਼ਿਆਂ ’ਤੇ ਵੀ ਭਾਰਤ ਤੇ ਅਮਰੀਕਾ ਵਿਚਾਲੇ ਸੀਨੀਅਰ ਪੱਧਰ ’ਤੇ ਚਰਚਾ ਹੋਵੇਗੀ ਜੀਵੰਤ ਭਾਰਤੀ ਲੋਕਤੰਤਰ ਦੀਆਂ ਖੂਬੀਆਂ ਦੁਨੀਆ ਨੂੰ ਖੁਦ-ਬ-ਖੁਦ ਖਿੱਚਦੀਆਂ ਹਨ, ਜਿਸ ਦੇ ਮੂਲ ’ਚ ਭਾਰਤੀ ਲੋਕਤੰਤਰ ਦਾ ਮਜ਼ਬੂਤ ਅਕਸ ਹੈ ਜਿਸ ਤਰ੍ਹਾਂ ਵਾਸ਼ਿੰਗਟਨ ਮੋਦੀ ਦੇ ਦੌਰੇ ਦੀਆਂ ਤਿਆਰੀਆਂ ’ਚ ਜੁਟਿਆ ਹੈ, ਉਸ ਨੂੰ ਦੇਖਦੇ ਹੋਏ ਕਹਿ ਸਕਦੇ ਹਾਂ ਕਿ ਭਾਰਤ-ਅਮਰੀਕਾ ਸਬੰਧ ਆਪਣੇ ਹੁਣ ਤੱਕ ਦੇ ਸਭ ਤੋਂ ਚੰਗੇ ਦੌਰੇ ’ਚ ਦਾਖਲ ਹੋਣ ਜਾ ਰਹੇ ਹਨ।