ਜਨਤਾ ਦੀ ਹਿਫਾਜਤ ਲਈ ਮਾੜੇ ਅਨਸਰਾਂ ’ਤੇ ਰੱਖੀ ਜਾਵੇਗੀ ਕੜੀ ਨਜ਼ਰ : ਡਾ. ਬਲਜੀਤ ਕੌਰ
(ਮਨੋਜ) ਮਲੋਟ। ਵੀਰਵਾਰ ਸ਼ਾਮ ਨੂੰ ਮਲੋਟ ਦੀ ਜਨਤਾ ਦੀ ਹਿਫਾਜਤ ਲਈ ਸ਼ਹਿਰ ਵਿੱਚ ਲਗਾਏ ਸੀ.ਸੀ.ਟੀ.ਵੀ. ਗਏ ਕੈਮਰਿਆਂ (CCTV Cameras) ਦਾ ਉਦਘਾਟਨ ਕਰਨ ਤੋ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜ ਵਿਰੋਧੀ ਤਾਕਤਾਂ ਨਾਲ ਨਿਬੜਣ ਲਈ ਵਚਨਬੱਧ ਹੈ ਤਾਂ ਜੋ ਅਣਸੁਖਾਵੀ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਕੈਮਰੇ ਲੱਗਣ ’ਤੇ ਮਾੜੇ ਅਨਸਰਾਂ ’ਤੇ ਸਖਤ ਨਜ਼ਰ ਰੱਖੀ ਜਾਵੇਗੀ।
ਇਹ ਵੀ ਪੜ੍ਹੋ : ਬੋਲਟ ਮੋਟਰਸਾਈਕਲ ਮੋਡੀਫਾਈ ਕਰਨ ਵਾਲੇ ਮਕੈਨਿਕਾਂ ’ਤੇ ਹੋਵੇਗੀ ਕਾਰਵਾਈ
ਉਹਨਾਂ ਕਿਹਾ ਕਿ ਫਿਲਹਾਲ ਸ਼ਹਿਰ ਵਿੱਚ 10 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਵਿੱਚ ਜੀ ਟੀ ਰੋਡ ਸਮੇਤ 9 ਸਥਾਨਾਂ ’ਤੇ 36 ਸੀ.ਸੀ.ਟੀ.ਵੀ. ਕੈਮਰੇ ਲਗਾ ਦਿੱਤੇ ਗਏ ਹਨ ਜਿਸ ਦਾ ਕੰਟਰੋਲ ਥਾਣਾ ਸਿਟੀ ਮਲੋਟ ਵਿਖੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ, ਚੋਰੀ ਡਕੈਤੀ ਅਤੇ ਲੁੱਟ-ਖੋਹ ਵਾਲੀਆਂ ਵਾਰਦਾਤਾ ਨੂੰ ਰੋਕਣ ਲਈ ਸਖਤ ਕਦਮ ਚੁੱਕ ਰਹੀ ਹੈ ਤਾਂ ਜੋ ਮਾੜੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕੇ। (CCTV Cameras)
ਉਹਨਾਂ ਕਿਹਾ ਕਿ ਸ਼ਹਿਰ ਵਿੱਚ ਸੀ.ਸੀ.ਟੀ.ਵੀ ਕੈਮਰੇ ਲੱਗਣ ਨਾਲ ਚੋਰੀ, ਡਕੈਤੀ ਅਤੇ ਲੁੱਟ-ਖੋਹ ਕਰਨ ਵਾਲਿਆਂ ’ਤੇ 24 ਘੰਟੇ ਨਜ਼ਰ ਰੱਖੀ ਜਾਵੇਗੀ ਅਤੇ ਮੌਕੇ ’ਤੇ ਪੁਲਿਸ ਅਜਿਹਾ ਕਰਨ ਵਾਲੇ ਨੂੰ ਕਾਬੂੂ ਕਰ ਸਕਦੀ ਹੈ | ਇਲਾਕਾ ਨਿਵਾਸੀਆਂ ਨੂੰ ਇਸਦਾ ਬਹੁਤ ਫਾਇਦਾ ਮਿਲੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਰਮੇਸ਼ ਅਰਨੀਵਾਲਾ, ਜਸਮੀਤ ਸਿੰਘ ਪ੍ਰਧਾਨ, ਡੀ ਐਸ ਪੀ ਬਲਕਾਰ ਸਿੰਘ, ਐਸ ਐਚ ਓ ਵਰੁਣ ਕੁਮਾਰ ਮੱਟੂ, ਬਲਦੇਵ ਗਗਨੇਜਾ ਲਾਲੀ ਜੈਨ, ਗਗਨ ਸਿੰਘ ਔਲਖ, ਜੋਨੀ ਗਰਗ, ਵਿਜੈ ਮਿੱਡਾ, ਵਰਿੰਦਰ ਢੋਸੀਵਾਲ ਅਤੇ ਪਤਵੰਤੇ ਵਿਅਕਤੀ ਹਾਜ਼ਰ ਸਨ।