ਚਾਇਲ਼ਡ ਲੇਬਰ ਟਾਸਕ ਫੋਰਸ ਕਮੇਟੀ ਵੱਲੋਂ ਵੱਖ-ਵੱਖ ਥਾਵਾਂ ‘ਤੇ ਚੈਕਿੰਗ

Child Labor

ਫਾਜਿਲਕਾ (ਰਜਨੀਸ਼ ਰਵੀ)। ਜ਼ਿਲ੍ਹਾ ਫਾਜ਼ਿਲਕਾ ਵਿੱਚ ਚਾਇਲ਼ਡ ਲੇਬਰ ਟਾਸਕ ਫੋਰਸ ਕਮੇਟੀ (Child Labor) ਵੱਲੋਂ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ। ਬਾਲ ਸੁਰੱਖਿਆ ਵਿਭਾਗ ਨੇ ਅਧਿਕਾਰੀ ਨੇ ਦੱਸਿਆ ਕਿ ਜਿਸ ਵਿੱਚ ਫਾਜ਼ਿਲਕਾ ਦੀਆਂ ਵੱਖ-ਵੱਖ ਦੁਕਾਨਾਂ ਤੇ ਜਾ ਕੇ ਟਾਸਕ ਫੋਰਸ ਕਮੇਟੀ ਵੱਲੋਂ ਦੁਕਾਨਦਾਰਾਂ ਨੂੰ ਚਾਇਲਡ ਲੇਬਰ ਐਕਟ ਸਬੰਧੀ ਜਾਗਰੂਕ ਕੀਤਾ ਗਿਆ।

ਫਾਜ਼ਿਲਕਾ ਸ਼ਹਿਰ ਦੀਆਂ ਹਲਵਾਈ ਦੀਆਂ ਦੁਕਾਨਾਂ, ਕਾਰ ਰਿਪੇਅਰਿੰਗ ਦੀਆਂ ਦੁਕਾਨਾਂ ਤੇ ਚੈਕਿੰਗ ਕੀਤੀ ਗਈ, ਚੈਕਿੰਗ ਦੌਰਾਨ ਇੱਕ ਦੁਕਾਨ ਤੋਂ ਬਾਲ ਕੀਰਤੀ ਪਾਇਆ ਗਿਆ ਅਤੇ ਉਸ ਦੁਕਾਨਦਾਰ ਦਾ ਚਲਾਨ ਕੀਤਾ ਗਿਆ। ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਟਾਸਕ ਫੋਰਸ ਕਮੇਟੀ ਵੱਲੋਂ ਅਪੀਲ ਕੀਤੀ ਗਈ ਕਿ ਜੇਕਰ ਕੋਈ ਬੱਚਿਆਂ ਤੋਂ ਬਾਲ ਮਜ਼ਦੂਰੀ ਨਾ ਕਰਵਾਈ ਜਾਵੇ। (Child Labor)

Child Labor
ਚਾਇਲ਼ਡ ਲੇਬਰ ਟਾਸਕ ਫੋਰਸ ਕਮੇਟੀ ਵੱਲੋਂ ਵੱਖ-ਵੱਖ ਥਾਵਾਂ ਤੇ ਚੈਕਿੰਗ ਕਰਨ ਦੀ ਤਸਵੀਰ (ਰਜਨੀਸ਼ ਰਵੀ)

ਚੈਕਿੰਗ ਕਰਨ ਮੌਕੇ ਰਾਜਬੀਰ ਸਿੰਘ ਲੇਬਰ ਇੰਸਪੈਕਟਰ ਫਾਜ਼ਿਲਕਾ, ਡਾ. ਗੁਰਪ੍ਰੀਤ ਸਿੰਘ ਮੈਡੀਕਲ ਅਫ਼ਸਰ, ਰਣਵੀਰ ਕੌਰ ਬਾਲ ਸੁਰੱਖਿਆ ਅਫ਼ਸਰ, ਸੋਨਲ ਨੁੰਮਾਇਂਦਾ ਸਿੱਖਿਆ ਅਫ਼ਸਰ, ਰੁਪਿੰਦਰ ਸਿੰਘ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ, ਫਾਜ਼ਿਲਕਾ ਅਤੇ ਪੁਲਿਸ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।