ਮਾਮਲਾ ਕੇਂਦਰੀ ਜੇਲ ਚੋਂ 11 ਮੋਬਾਈਲ ਫੋਨ ਤੇ 50 ਪੈਕੇਟ ਤੰਬਾਕੂ ਬਰਾਮਦ ਹੋਣ ਦਾ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਕੇਂਦਰੀ ਜੇਲ ਲੁਧਿਆਣਾ (Ludhiana News) ’ਚੋਂ ਵਰਜਿਤ ਸਮੱਗਰੀ ਮਿਲਣ ਦਾ ਸ਼ਿਲਸਿਲਾ ਬਾਦਸਤੂਰ ਜਾਰੀ ਹੈ। ਜਿਸ ਤਹਿਤ ਬੀਤੇ ਮਹੀਨੇ ਦੌਰਾਨ ਜੇਲ ’ਚੋਂ ਵਰਜਿਤ ਸਮੱਗਰੀ ਦੀ ਬਰਾਮਦਗੀ ਬਦਲੇ ਕਾਰਵਾਈ ਲਈ ਜੇਲ ਅਧਿਕਾਰੀਆਂ ਵੱਲੋਂ ਚਾਲੂ ਮਹੀਨੇ ’ਚ ਪੁਲਿਸ ਨੂੰ ਲਿਖਿਆ ਗਿਆ ਹੈ।
ਸਹਾਇਕ ਸੁਪਰਡੈਂਟ ਸਤਨਾਮ ਸਿੰਘ ਦਾ ਕਹਿਣਾ ਹੈ ਕਿ 31 ਮਈ 2023 ਨੂੰ ਜੇਲ ’ਚ ਸੁਵੱਖ਼ਤੇ ਹੀ ਬੈਰਕਾਂ ਦੀ ਤਲਾਸ਼ੀ ਲਈ ਗਈ। ਜਿਸ ਦੋਰਾਨ ਜੇਲ ਅਧਿਕਾਰੀਆਂ ਨੂੰ ਬੈਰਕਾਂ ’ਚੋਂ 8 ਕੀਪੈਡ ਮੋਬਾਇਲ ਤੇ 6 ਨੰਬਰ ਬੈਰਕ ਦੇ ਵਿਹੜੇ ’ਚੋਂ 50 ਪੈਕਟ ਤੰਬਾਕੂ ਬਰਾਮਦ ਹੋਏ। ਇਸ ਤੋਂ ਇਲਾਵਾ 19 ਮਈ 2023 ਨੂੰ ਚੈਕਿੰਗ ਦੌਰਾਨ ਹਵਾਲਾਤੀ ਅਵਤਾਰ ਸਿੰਘ ਵਾਸੀ ਪਿੰਡ ਨੱਤ ਪਾਸੋਂ 1 ਮੋਬਾਇਲ ਫੋਨ ਬਰਾਮਦ ਹੋਹਿਆ ਅਤੇ ਬੈਰਕ ਨੰਬਰ 5 ਦੇ ਬਣੇ ਬਾਥਰੂਮ ਵਿੱਚੋਂ 2 ਕੀਪੈਡ ਮੋਬਾਇਲ ਫੋਨ ਲਵਾਰਿਸ ਹਾਲਤ ’ਚ ਬਰਾਮਦ ਹੋਏ।
ਇਹ ਵੀ ਪੜ੍ਹੋ : ਵਿਆਹੁਤਾ ਦੀ ਭੇਦਭਰੀ ਹਾਲਤਾਂ ‘ਚ ਮੌਤ, ਸਹੁਰੇ ਪਰਿਵਾਰ ‘ਤੇ ਲਾਏ ਤੰਗ ਪ੍ਰੇਸਾਨ ਕਰਨ ਦੇ ਦੋਸ਼
ਸਹਾਇਕ ਸੁਪਰਡੰਟ ਸਤਨਾਮ ਸਿੰਘ ਮੁਤਾਬਕ ਜੇਲ ਅੰਦਰ ਵਰਜਿਤ ਸਮੱਗਰੀ ਜੇਲ ਨਿਯਮਾਂ ਦੇ ਉਲਟ ਹੈ। ਸਹਾਇਕ ਸੁਪਰਡੰਟ ਮੁਤਾਬਕ ਨਾ ਮਲੂਮ ਹਵਾਲਾਤੀ ਤੇ ਹਵਾਲਾਤੀ ਅਵਤਾਰ ਸਿੰਘ ਵਿਰੁੱਧ ਮਾਮਲਾ ਦਰਜ਼ ਕਰਨ ਲਈ ਡਵੀਜਨ ਨੰਬਰ 7 ਦੀ ਪੁਲਿਸ ਨੂੰ ਮੌਸੂਲ ਭੇਜਿਆ ਗਿਆ ਹੈ ਅਤੇ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਸੋਚਣ ਵਾਲੀ ਗੱਲ ਹੈ ਕਿ ਮਈ ਮਹੀਨੇ ’ਚ ਹੋਈ ਬਰਾਮਦਗੀ ਦੇ ਮਾਮਲੇ ’ਚ ਕਾਰਵਾਈ ਲਈ ਜੇਲ ਅਧਿਕਾਰੀਆਂ ਵੱਲੋਂ ਪੁਲਿਸ ਨੂੰ ਜੂਨ ਮਹੀਨੇ ’ਚ ਲਿਖਿਆ ਗਿਆ ਹੈ।