ਮਾਲੀ ਗੱਡੀ ਨਾਲ ਟਕਰਾਈ ਐਕਸਪ੍ਰੈਸ (Train Accident)
ਓਡੀਸ਼ਾ। ਓਡੀਸ਼ਾ ਦੇ ਬਾਲਾਸੋਰ ‘ਚ ਕੋਰੋਮੰਡਲ ਐਕਸਪ੍ਰੈੱਸ ਇਕ ਮਾਲ ਗੱਡੀ ਨਾਲ ਟਕਰਾ ਗਈ, ਜਿਸ ’ਚ 132 ਤੋਂ ਵੱਧ ਵਿਅਕਤੀ ਜਖਮੀ ਹੋ ਗਏ ਹਨ। ਕੋਰੋਮੰਡਲ ਐਕਸਪ੍ਰੈੱਸ ਦੀ ਟੱਕਰ ਮਾਲ ਗੱਡੀ ਨਾਲ ਹੋਣ ਕਾਰਨ ਰੇਲਗੱਡੀ ਦੀਆਂ 8 ਬੋਗੀਆਂ ਪਲਟ ਗਈਆਂ। ਇਸ ਦੇ ਨਾਲ ਹੀ ਟਰੇਨ ਦਾ ਇੰਜਣ ਮਾਲ ਗੱਡੀ ‘ਤੇ ਚੜ੍ਹ ਗਿਆ। (Train Accident) ਹਾਦਸੇ ‘ਚ 132 ਯਾਤਰੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਟਰੇਨ ਹਾਵੜਾ ਤੋਂ ਚੇਨਈ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦੋਵੇਂ ਟਰੇਨਾਂ ਦੇ ਇੱਕੋ ਲਾਈਨ ‘ਤੇ ਆਉਣ ਕਾਰਨ ਵਾਪਰਿਆ। ਰੇਲਵੇ ਟ੍ਰੈਕ ‘ਤੇ ਨੁਕਸਦਾਰ ਸਿਗਨਲ ਕਾਰਨ ਦੋਵੇਂ ਟਰੇਨਾਂ ਇੱਕੋ ਟ੍ਰੈਕ ‘ਤੇ ਟਕਰਾ ਗਈਆਂ।
Odisha | Several feared injured after Coromandel Express derails near Bahanaga station in Balasore, Odisha. pic.twitter.com/hV7YrDlduW
— ANI (@ANI) June 2, 2023
ਹਾਦਸੇ ¢ਚ ਜ਼ਖਮੀਆਂ ਨੂੰ ਬਹਾਨਾਗਾ ਦੇ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਬਾਲਾਸੋਰ ਅਤੇ ਹੋਰ ਨੇੜਲੇ ਜ਼ਿਲ੍ਹਿਆਂ ਤੋਂ ਵੀ ਮੱਦਦ ਲਈ ਮੈਡੀਕਲ ਟੀਮਾਂ ਭੇਜੀਆਂ ਗਈਆਂ ਹਨ। ਇਸ ਰੂਟ ਦੀਆਂ ਸਾਰੀਆਂ ਟਰੇਨਾਂ ਨੂੰ ਰੋਕ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਹਾਦਸੇ ਸਬੰਧੀ ਐਮਰਜੈਂਸੀ ਕੰਟਰੋਲ ਰੂਮ ਦਾ ਨੰਬਰ 6782262286 ਜਾਰੀ ਕੀਤਾ ਹੈ।
ਮਮਤਾ ਬੈਨਰਜੀ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ
ਦੂਜੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਲਿਖਿਆ ਕਿ ਬੰਗਾਲ ਤੋਂ ਯਾਤਰੀਆਂ ਨੂੰ ਲੈ ਕੇ ਜਾ ਰਹੀ ਸ਼ਾਲੀਮਾਰ-ਕੋਰੋਮੰਡਲ ਐਕਸਪ੍ਰੈੱਸ ਅੱਜ ਸ਼ਾਮ ਬਾਲਾਸੋਰ ਨੇੜੇ ਇਕ ਮਾਲ ਗੱਡੀ ਨਾਲ ਟਕਰਾ ਗਈ। ਇਸ ਕਾਰਨ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।