ਵਿਜੇ ਸਾਂਪਲਾ ਨੇ ਮੰਤਰੀ ਕਟਾਰੂਚੱਕ ਦੀ ਕਥਿੱਤ ਵਾਇਰਲ ਵੀਡੀਓ ਮਾਮਲੇ ’ਤੇ ਦਿੱਤਾ ਬਿਆਨ

Vijay Sampla
ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸ.ਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ।

ਲੁਧਿਆਣਾ ਪਹੁੰਚੇ ਐਸ.ਸੀ. ਕਮਿਸ਼ਨ ਚੇਅਰਮੈਨ ਸਾਂਪਲਾ (Vijay Sampla)

  • ਕਟਾਰੂਚੱਕ ਮਾਮਲੇ ’ਚ ਪੀੜਤ ਦਾ ਬਿਆਨ ਦਰਜ ਕਰਨਾ ਪੁਲਿਸ ਦਾ ਕੰਮ : ਸਾਂਪਲਾ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਐੱਸਸੀ ਕਮਿਸਨ ਦੇ ਚੇਅਰਮੈਨ ਵਿਜੇ ਸਾਂਪਲਾ (Vijay Sampla) ਵੱਲੋਂ ਇੱਥੇ ਮੰਤਰੀ ਕਟਾਰੂਚੱਕ ਦੀ ਕਥਿੱਤ ਵਾਇਰਲ ਵੀਡੀਓ ਦੇ ਮਾਮਲੇ ’ਤੇ ਬਿਆਨ ਦਿੱਤਾ ਹੈ। ਚੇਅਰਮੈਨ ਸਾਂਪਲਾ ਨੇ ਕਿਹਾ ਕਿ ਐਸ.ਸੀ. ਕਮਿਸ਼ਨ ਨੇ ਮਾਮਲੇ ’ਤੇ ਸਖ਼ਤ ਐਕਸ਼ਨ ਲਿਆ ਹੈ। ਇਸੇ ਤਹਿਤ ਹੀ ਕਮਿਸ਼ਨ ਵੱਲੋਂ ਪੁਲਿਸ ਤੋਂ ਰਿਪੋਰਟ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ : ਕਾਊਟਰ ਇੰਟੈਲੀਜੈਸ ਵੱਲੋਂ ਹੈਰੋਇਨ ਸਮੇਤ ਇਕ ਕਾਬੂ

ਚੇਅਰਮੈਨ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਇਸ ਮਾਮਲੇ ਨਾਲ ਸਬੰਧਿਤ ਸਖਸ ਦਿੱਲੀ ਵਿੱਚ ਰਹਿੰਦਾ ਹੈ ਅਤੇ ਉਸ ਨੂੰ ਪੰਜਾਬ ਆਉਣ ਤੋਂ ਡਰ ਹੈ, ਇਸ ਕਰਕੇ ਉਹ ਪੰਜਾਬ ਆ ਕੇ ਪੰਜਾਬ ਪੁਲਿਸ ਨੂੰ ਬਿਆਨ ਦੇਣ ਤੋਂ ਕੰਨੀ ਕਤਰਾ ਰਿਹਾ ਹੈ। ਉਸਨੇ ਇਹ ਜ਼ਰੂਰ ਕਿਹਾ ਹੈ ਕਿ ਉਹ ਆਨਲਾਈਨ, ਫਿਰ ਵੀਡੀਓ ਕਾਨਫਰੰਸ ਰਾਹੀਂ ਆਪਣਾ ਬਿਆਨ ਦਰਜ਼ ਕਰਵਾ ਸਕਦਾ ਹੈ ਜਾਂ ਫਿਰ ਪੰਜਾਬ ਪੁਲਿਸ ਦਿੱਲੀ ਆ ਕੇ ਉਸਦਾ ਪੱਖ ਲਿਖ ਸਕਦੀ ਹੈ ਪਰ ਉਹ ਪੰਜਾਬ ਨਹੀ ਆ ਸਕਦਾ। ਕਿਉਂਕਿ ਆਪਣੀ ਰਾਜਨੀਤਿਕ ਪਹੁੰਚ ਕਰਕੇ ਉਸਦਾ ਕੋਈ ਨੁਕਸਾਨ ਨਾ ਹੋ ਜਾਵੇ।

ਚੇਅਰਮੈਨ ਸਾਂਪਲਾ ਨੇ ਕਿਹਾ ਕਿ ਜਾਂਚ ਕਰਨਾ ਪੁਲਿਸ ਦਾ ਕੰਮ ਹੈ ਪਰ ਉਨਾਂ ਨੇ ਪੰਜਾਬ ਪੁਲਿਸ ਤੋਂ ਇਸ ਪੂਰੇ ਮਾਮਲੇ ਦੀ ਜਾਂਚ ਦੀ ਰਿਪੋਰਟ ਦੀ ਮੰਗ ਕੀਤੀ ਹੈ। ਮਾਮਲੇ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ ਜਿਸ ਵਿੱਚ ਸਬੰਧਿਤ ਸਖਸ ਦੀ ਸਟੇਟਮੈਂਟ ਬੇਹੱਦ ਜ਼ਰੂਰੀ ਹੈ। ਜਿਸ ਤੋਂ ਬਾਅਦ ਹੀ ਪੁਲਿਸ ਅਗਲੇਰੀ ਕਾਰਵਾਈ ਕਰੇਗੀ। ਉਨਾਂ ਕਿਹਾ ਕਿ ਕਮਿਸ਼ਨ ਵੱਲੋਂ ਇਸ ਮਾਮਲੇ ’ਤੇ ਸਖ਼ਤ ਨੋਟਿਸ ਲਿਆ ਗਿਆ ਹੈ।

ਇਸੇ ਲਈ ਹੀ ਉਨਾਂ ਵੱਲੋਂ ਪੁਲਿਸ ਤੋਂ ਮਾਮਲੇ ਦੀ ਸਮੁੱਚੀ ਰਿਪੋਰਟ ਮੰਗ ਲਈ ਗਈ ਹੈ। ਉਨਾਂ ਕਿਹਾ ਕਿ ਮੰਤਰੀ ਮੰਡਲ ’ਚ ਸਰਕਾਰ ਇਸ ’ਤੇ ਕੀ ਐਕਸ਼ਨ ਲੈ ਰਹੀ ਹੈ ਇਹ ਉਨਾਂ ਦਾ ਕੰਮ ਨਹੀਂ ਹੈ, ਕਾਰਵਾਈ ਕਰਨਾ ਸਰਕਾਰ ਤੇ ਪੁਲਿਸ ਦਾ ਕੰਮ ਹੈ ਉਨਾਂ ਵੱਲੋਂ ਸਿਰਫ ਇਸ ਮਾਮਲੇ ਦੀ ਰਿਪੋਰਟ ਮੰਗੀ ਗਈ ਹੈ।