ਇਨ੍ਹਾਂ ਬੈਂਕਾਂ ਨੇ ਦਿੱਤਾ ਗਾਹਕਾਂ ਨੂੰ ਝਟਕਾ

Bank Loan

ਨਵੀਂ ਦਿੱਲੀ। ਨਿੱਜੀ ਖੇਤਰ ਦੇ ਕਰਜ਼ਦਾਤਾ ਆਈਸੀਆਈਸੀਆਈ ਬੈਂਕ ਤੇ ਪੰਜਾਬ ਨੈਸ਼ਨਲ ਬੈਂਕ ਦੋਵਾਂਨੇ ਆਪਣੀਆਂ ਸੀਮਾਂਤ ਲਾਗਤ ਆਧਾਰਿਤ ਉਧਾਰ ਦਰਾਂ ’ਚ ਸੋਧ ਕੀਤੀ ਹੈ। ਆਈਸੀਆਈਸੀਆਈ ਬੈਂਕ ਨੇ ਕੁਝ ਟੈਨੇਓਰ ਲਈ ਵਿਆਜ਼ ਦਰਾਂ ਘਟਾਈਆਂ ਹਨ, ਜਦੋਂਕਿ ਪੰਜਾਬ ਨੈਸ਼ਨਲ ਬੈਂਕ ਨੇ ਸਾਰੇ ਟੈਨਿਓਰ ਲਈ ਆਪਣੀਆਂ ਵਿਆਜ਼ ਦਰਾਂ ਵਧਾਈਆਂ ਹਨ।

ਆਈਸੀਆਈਸੀਆਈ ਬੈਂਕ ਕਰਜ਼ਾ | Bank Loan

ਆਈਸੀਆਈਸੀਆਈ ਬੈਂਕ ਦੀਆਂ ਐੱਮਸੀਐੱਲਆਰ ਦਰਾਂ 1 ਜੂਨ ਤੋਂ ਲਾਗੂ ਹਨ। ਨਵੀਆਂ ਵਿਆਜ਼ ਦਰਾਂ ਬੈਂਕ ਨੇ ਆਪਣੀ ਵੈੱਬਸਾਈਟ ’ਤੇ ਅਪਲੋਡ ਕਰ ਦਿੱਤੀਆਂ ਹਨ। ਆਈਸੀਆਈਸੀਆਈ ਬੈਂਕ ਨੇ ਇੱਕ ਮਹੀਨੇ ਦੇ ਐੱਮਸੀਐੱਲਆਰ ਨੂੰ 8.50 ਪ੍ਰਤੀਸ਼ਤ ਘਟਾ ਕੇ 8.35 ਪ੍ਰਤੀਸ਼ਤ ਕਰ ਦਿੰਤਾ ਅਤੇ ਇਸ ਨੇ ਤਿੰਨ ਮਹੀਨਿਆਂ ਦੇ ਐੱਮਸੀਐੱਲਆਰ ਨੂੰ 15 ਆਧਾਰ ਅੰਕਾਂ ਤੋਂ ਘਟਾ ਕੇ 8.55 ਪ੍ਰਤੀਸ਼ਤ ਤੋਂ 8.40 ਪ੍ਰਤੀਸ਼ਤ ਕਰ ਦਿੱਤਾ।

ਇਸ ਕਾਰਜਕਾਲ ’ਤੇ ਆਈਸੀਆਈਸੀਆਈ ਬੈਂਕ ਨੇ ਵਿਆਜ਼ ਵਧਾਈ

ਇਸ ਤੋਂ ਇਲਾਵਾ ਬੈਂਕ ਨੇ ਕੁਝ ਮਿਆਦ ਲਈ ਐੱਮਸੀਐੱਲਆਰ ’ਚ ਵੀ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਬੈਂਕ ਨੇ 6 ਮਹੀਨਿਆਂ ਅਤੇ ਇੱਕ ਸਾਲ ਦੀ ਮਿਆਦ ਲਈ ਐੱਮਸੀਐੱਲਆਰ ਨੂੰ 5 ਬੀਪੀਐੱਸ ਵਧਾ ਕੇ 8.75 ਫ਼ੀਸਦੀ ਅਤੇ 8.85 ਫ਼ੀਸਦੀ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਬੈਂਕ ਤੁਹਾਨੂੰ ਇਸ ਤੋਂ ਘੱਟ ਦਰਾਂ ’ਤੇ ਕਰਜ਼ਾ ਨਹੀਂ ਦੇ ਸਕਦਾ।

ਪੀਐੱਨਬੀ ਬੈਂਕ ਕਰਜ਼ਾ | Bank Loan

ਪੰਜਾਬ ਨੈਸ਼ਨਲ ਬੈਂਕ ਨੈ ਵੀ ਆਪਣੇ ਪੂਰੇ ਕਾਰਜਕਾਲ ਲਈ ਵਿਆਜ਼ ਦਰਾਂ ’ਚ ਵਾਧਾ ਕੀਤਾ ਹੈ। ਐੱਮਸੀਐੱਲਆਰ ’ਚ 10 ਬੀਪੀਐੱਲ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਵਿਆਜ਼ ਦਰਾਂ 1 ਜੂਨ 2023 ਤੋਂ ਲਾਗੂ ਹਨ। ਬੈਂਕ ਦੀ ਅਧਿਕਾਰਿਕ ਵੈੱਬਸਾਈਟ ਦੇ ਮੁਤਾਬਿਕ, ਬੈਂਕ ਦੀ ਓਵਰਨਾਈਟ ਬੈਂਚਮਾਰਕ ਮਾਰਜੀਨਲ ਕਾਸਟ ਆ ਲੈਂਡਿੰਗ 8 ਫ਼ੀਸਦੀ ਤੋਂ ਵਧਾ ਕੇ 8.10 ਫ਼ੀਸਦੀ ਕਰ ਦਿੱਤੀ ਗਈ ਹੈ, ਇੱਕ ਮਹੀਨੇ, ਤਿੰਨ ਮਹੀਨੇ ਅਤੇ ਛੇ ਮਹੀਨਿਆਂ ਲਈ ਦਰਾਂ ਵਧਾ ਕੇ ਕ੍ਰਮਵਾਰ : 8.20 ਫ਼ੀਸਦੀ, 8.30 ਫ਼ੀਸਦੀ ਅਤੇ 8.50 ਫ਼ੀਸਦੀ ਕੀਤੀਆਂ ਗਈਆਂ ਹਨ। ਇੱਕ ਸਾਲ ਦੀ ਐੱਮਸੀਐੱਲਆਰ ਨੂੰ ਵਧਾ ਕੇ 8.60 ਫ਼ੀਸਦੀ ਕਰ ਦਿੱਤਾ ਗਿਆ ਹੈ, ਜਦੋਂਕਿ ਤਿੰਨ ਸਾਲ ਦੀ ਐੱਮਸੀਐੱਲਆਰ 8 ਹੈ।

ਇਹ ਵੀ ਪੜ੍ਹੋ : ਭਾਰਤ-ਨੇਪਾਲ ਸਬੰਧਾਂ ਦਾ ਨਵਾਂ ਦੌਰ