5 ਜੂਨ ਤੱਕ ਵੱਧੇਗਾ ਤਾਪਮਾਨ | Weather In Haryana
ਸੋਨੀਪਤ (ਸੱਚ ਕਹੂੰ ਨਿਊਜ਼)। ਹਰਿਆਣਾ (Weather In Haryana) ’ਚ ਮੀਂਹ ਅਤੇ ਹਨੇਰੀ ਦਾ ਦੌਰ ਲਗਭਗ ਖਤਮ ਹੋ ਗਿਆ ਹੈ। ਲੰਘੇ ਦਿਨ ਵੱਧ ਤੋਂ ਵੱਧ ਤਾਪਮਾਨ ’ਚ ਵੀ ਇੱਕ ਦਿਨ ’ਚ 2.6 ਡਿਗਰੀ ਦਾ ਵਾਧਾ ਹੋਇਆ। ਹਾਲਾਂਕਿ ਸ਼ੁੱਕਰਵਾਰ ਸਵੇਰੇ ਕੁਝ ਇਲਾਕਿਆਂ ’ਚ ਰਾਹਤ ਮਿਲੀ। ਯਮੁਨਾਨਗਰ, ਪੰਚਕੂਲਾ, ਕੁਰੂਕਸ਼ੇਤਰ, ਨਾਰਨੌਲ ਅਤੇ ਸਰਸਾ ’ਚ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਵਾਲਿਆਂ ਦਾ ਅਨੁਮਾਨ ਹੈ ਕਿ 5 ਜੂਨ ਤੱਕ ਮੌਸਮ ਬਦਲਿਆ ਰਹੇਗਾ। ਵੱਧ ਤੋਂ ਵੱਧ ਤਾਪਮਾਨ ’ਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਪਰ ਇਸ ਤੋਂ ਬਾਅਦ ਗਰਮੀ ਵਧੇਗੀ।
ਯਮੁਨਾਨਗਰ ’ਚ ਲਗਾਤਾਰ ਪੈ ਰਿਹਾ ਮੀਂਹ | Weather In Haryana
ਆਈਐਮਡੀ ਚੰਡੀਗੜ੍ਹ ਵੱਲੋਂ ਅੱਜ ਸਵੇਰੇ 6 ਘੰਟਿਆਂ ਲਈ ਜਾਰੀ ਅੰਕੜਿਆਂ ’ਚ ਦੱਸਿਆ ਗਿਆ ਹੈ ਕਿ ਪੰਚਕੂਲਾ ’ਚ 1 ਮਿਲੀਮੀਟਰ, ਨਾਰਨੌਲ ’ਚ 1 ਮਿਲੀਮੀਟਰ, ਕੁਰੂਕਸ਼ੇਤਰ ’ਚ 1.5 ਮਿਲੀਮੀਟਰ, ਯਮੁਨਾਨਗਰ ’ਚ 2.5 ਮਿਲੀਮੀਟਰ ਅਤੇ ਸਰਸਾ ’ਚ 0.5 ਮਿਲੀਮੀਟਰ ਮੀਂਹ ਪਿਆ ਹੈ। ਅਗਲੇ ਕੁਝ ਘੰਟਿਆਂ ਦੌਰਾਨ ਕੁਝ ਥਾਵਾਂ ’ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।
ਇਨ੍ਹਾਂ ਇਲਾਕਿਆਂ ’ਚ ਹਨੇਰੀ ਨਾਲ ਮੀਂਹ ਦੀ ਸੰਭਾਵਨਾ | Weather In Haryana
ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਹਿਸਾਰ, ਫਤਿਹਾਬਾਦ, ਬਾਪੌਲੀ, ਘਰੌਂਡਾ, ਕਰਨਾਲ, ਇੰਦਰੀ, ਰਾਦੌਰ, ਸਫੀਦੋਂ, ਜੀਂਦ, ਪਾਣੀਪਤ, ਅਸਾਂਧ, ਕੈਥਲ, ਨੀਲੋਖੇੜੀ, ਟੋਹਾਣਾ, ਨਰਵਾਣਾ, ਕਲਾਇਤ, ਥਾਨੇਸਰ, ਗੁਹਲਾ, ਪਿਹੋਵਾ ਸ਼ਾਹਬਾਦ, ਅੰਬਾਲਾ, ਬਰਾਦਾ, ਛਛਰੌਲੀ ਅਤੇ ਨਰਾਇਣਗੜ੍ਹ ’ਚ ਗਰਜ, ਬਿਜਲੀ ਚਮਕੇਗੀ ਅਤੇ ਅਚਾਨਕ ਤੇਜ ਹਵਾ ਦੇ ਨਾਲ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਇਲਾਕਿਆਂ ’ਚ 30 ਤੋਂ 40 ਪਰ ਘੰਟੇ ਦੀ ਰਫਤਾਰ ਨਾਲ ਤੂਫਾਨ ਆਵੇਗਾ।
ਅੱਗੇ ਕੀ…. | Weather In Haryana
ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਦੇ ਚੇਅਰਮੈਨ ਡਾ.ਐਮ.ਐਲ.ਖਿਚੜ ਨੇ ਦੱਸਿਆ ਕਿ ਹਰਿਆਣਾ ’ਚ 5 ਜੂਨ ਤੱਕ ਮੌਸਮ ਆਮ ਤੌਰ ’ਤੇ ਬਦਲਿਆ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਪੂਰਬ ਤੋਂ ਪੱਛਮ ਵੱਲ ਹਵਾ ਦੀ ਦਿਸ਼ਾ ’ਚ ਬਦਲਾਅ ਹੋਵੇਗਾ ਅਤੇ ਵਿਚਕਾਰ ਬੱਦਲ ਛਾਏ ਰਹਿਣਗੇ।
ਫਿਰ ਆਵੇਗਾ ਪੱਛਮੀ ਵਿਕਸ਼ੋਭ | Weather In Haryana
ਉਨ੍ਹਾਂ ਦੱਸਿਆ ਕਿ ਖਾਸ ਕਰਕੇ ਦਿਨ ਦੇ ਤਾਪਮਾਨ ’ਚ ਮਾਮੂਲੀ ਵਾਧਾ ਹੋਣ ਦੀ ਸੰਭਾਵਨਾ ਹੈ। ਪਰ ਇੱਕ ਹੋਰ ਪੱਛਮੀ ਗੜਬੜੀ ਦੇ ਅੰਸ਼ਕ ਪ੍ਰਭਾਵ ਕਾਰਨ 6 ਜੂਨ ਤੋਂ ਸੂਬੇ ’ਚ ਮੌਸਮ ’ਚ ਤਬਦੀਲੀ ਆਉਣ ਦੀ ਸੰਭਾਵਨਾ ਹੈ।