ਸਮਾਗਮ ਦੌਰਾਨ ਪੋ੍ਰਜੈਕਟ ’ਚ ਸਹਿਯੋਗ ਦੇਣ ਵਾਲੇ ਇੰਡਸਟਰਲਿਸਟ ਨੂੰ ਕੀਤਾ ਗਿਆ ਸਨਮਾਨਿਤ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇੱਥੇ ਪੁਲਿਸ ਸਟੇਸ਼ਨ ਜਮਾਲਪੁਰ ਵਿਖੇ 120 ਕਿਲੋਵਾਟ ਦੀ ਸਮੱਰਥਾ ਵਾਲੇ ਸੋਲਰ ਪਲਾਂਟ ਦਾ ਉਦਘਾਟਨ ਕੀਤਾ। ਜਿਸ ਤੋਂ ਬਾਅਦ ਜ਼ਿਲੇ ਭਰ ਦੇ ਦਰਜ਼ਨ ਤੋਂ ਵੱਧ ਪੁਲਿਸ ਸਟੇਸ਼ਨਾਂ (police stations of Ludhiana) ’ਚ ਸੂਰਜੀ ਉੂਰਜਾ ਨਾਲ ਚੱਲਣ ਵਾਲੇ ਸੋਲਰ ਪਲਾਟ ਕੰਮ ਕਰਨਗੇ।
ਸਮਾਗਮ ਦੀ ਸ਼ੁਰੂਆਤ ’ਚ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਡੀਜੀਪੀ ਗੌਰਵ ਯਾਦਵ ਦਾ ਸੁਆਗਤ ਕਰਦਿਆਂ ਦੱਸਿਆ ਕਿ ਜ਼ਿਲਾ ਲੁਧਿਆਣਾ ਦੇ 13 ਪੁਲਿਸ ਸਟੇਸ਼ਨ ਸੋਲਰ ਪਾਵਰ ਪਲਾਟ ਇਲੈਕਟ੍ਰੀਸਿਟੀ ਨਾਲ ਸ਼ੁਰੂ ਕੀਤੇ ਹਨ, ਜਿਸ ਦੀ ਸ਼ੁਰੂਆਤ ਜਮਾਲਪੁਰ ਪੁਲਿਸ ਸਟੇਸ਼ਨ ਤੋਂ ਕੀਤੀ ਗਈ ਹੈ। ਜਿਸ ’ਚ ਮਹਾਂਨਗਰ ਦੀਆਂ ਉਦਯੋਗਿਕ ਇਕਾਈਆਂ ਦੇ ਮਾਲਕਾਂ ਦਾ ਵੱਡਾ ਯੋਗਦਾਨ ਹੈ। ਜਿੰਨਾਂ ਨੇ ਆਪਣੇ ਮਹਾਂਨਗਰ ਬਾਰੇ ਸੋਚਦਿਆਂ ਪੁਲਿਸ ਨੂੰ ਸਹਿਯੋਗ ਦਿੱਤਾ। ਜਿਸ ਦੀ ਬਦੌਲਤ ਅੱਜ ਜ਼ਿਲੇ ਦੇ 13 ਪੁਲਿਸ ਥਾਣਿਆਂ ’ਚ ਸੂਰਜੀ ਊਰਜਾ ਤੋਂ ਸੋਲਰ ਪਾਵਰ ਪਲਾਟਾਂ ਜ਼ਰੀਏ ਪੈਦਾ ਹੋਈ ਬਿਜਲੀ ਨਾਲ ਕੰਮਕਾਰ ਚਲਾਇਆ ਜਾਵੇਗਾ।
police stations of Ludhiana
ਜਿਸ ਦਾ ਪਿਛਲੇ ਇੱਕ ਮਹੀਨੇ ਤੋਂ ਟਰਾਇਲ ਵੀ ਚੱਲ ਰਿਹਾ ਸੀ। ਉਨਾਂ ਕਿਹਾ ਕਿ ਇੰਡੀਆਂ ’ਚ ਪੁਲਿਸ ਡਿਪਾਰਟਮੈਂਟ ਬਣ ਗਿਆ ਹੈ, ਜਿਸ ਨੇ ਕਮਿਊਨਿਟੀ ਨੂੰ ਨਾਲ ਲੈ ਕੇ ਪੁਲਿਸ ਥਾਣਿਆਂ ’ਚ ਸੋਲਰ ਪਾਵਰ ਪਲਾਂਟ ਲਗਾਏ ਹਨ। ਅਖੀਰ ’ਚ ਉਨਾਂ ਵਿਜ਼ਨ ਨੂੰ ਟਰਾਂਸਲੇਟ ਕਰਵਾਉਣ ਜੋ ਮੱਦਦ ਕਰਨ ਵਾਲੇ ਸਪੌਂਸਰ ਦਾ ਧੰਨਵਾਦ ਵੀ ਕੀਤਾ। ਡੀਜੀਪੀ ਗੌਰਵ ਯਾਦਵ ਨੇ ਅਪਾਣੇ ਸੰਬੋਧਨ ’ਚ ਕਿਹਾ ਕਿ ਉਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਲੁਧਿਆਣਾ ਪੁਲਿਸ ਤੇ ਇੰਡਸਟਰਲਿਸਟ ਨੇ ਮਿਲ ਕੇ ਇੱਕ ਵਿਲੱਖਣ ਉਪਰਾਲਾ ਕੀਤਾ ਹੈ।
ਇਹ ਵੀ ਪੜ੍ਹੋ : ਫਰੀਦਕੋਟ ਦੀ ਗਗਨਦੀਪ ਕੌਰ ਨੇ ਮਾਰੀ ਬਾਜ਼ੀ | How to Check PSEB 10th Result
ਜਿਸ ਨਾਲ ਜਿੱਥੇ ਬਿਜਲੀ ਨੂੰ ਬਚਾਇਆ ਜਾ ਸਕੇਗਾ ਉਥੇ ਹੀ ਵਾਤਾਵਰਣ ਨੂੰ ਵੀ ਨੁਕਸਾਨ ਨਹੀਂ ਪਹੁੰਚੇਗਾ। ਉਨਾਂ ਹੋਰਨਾਂ ਨੂੰ ਉਤਸਾਹਿਤ ਕਰਦਿਆਂ ਕਿਹਾ ਕਿ ਪੰਜਾਬ ਭਰ ’ਚ 4 ਸੌ ਦੇ ਕਰੀਬ ਪੁਲਿਸ ਥਾਣੇ ਹਨ, ਜਿੱਥੇ ਉਹ ਇਸੇ ਤਰਾਂ ਦੇ ਪੋ੍ਰਜੈਕਟ ਜਰੂਰ ਲਗਾਉਣ ਲਈ ਅੱਗੇ ਆਉਣ। ਸਮਾਗਮ ਦੌਰਾਨ ਮਹਾਂਨਗਰ ਲੁਧਿਆਣਾ ’ਤੇ ਬਣਾਈ ਗਈ ਇੱਕ ਵਿਸ਼ੇਸ਼ ਡਾਕੂਮੈਟਰੀ ਵੀ ਦਿਖਾਈ ਗਈ ਤੇ ਸਪੌਂਸਰਜ਼ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਕਤ ਤੋਂ ਇਲਾਵਾ ਜੇਸੀਪੀ ਸਿਟੀ ਸੌਮਿਆ ਮਿਸ਼ਰਾ, ਏਡੀਸੀਪੀ ਲੁਆਇਨ ਆਰਡਰ ਰਵਚਰਨ ਬਰਾੜ ਆਦਿ ਤੋਂ ਇਲਾਵਾ ਸਪੌਂਸਰ ਤੇ ਹੋਰ ਹਾਜ਼ਰ ਸਨ।
ਇਹ ਥਾਣੇ ਆਉਣਗੇ ਅੰਦਰ | police stations of Ludhiana
ਜਮਾਲਪੁਰਾ, ਮੋਤੀ ਨਗਰ, ਪੀਏਯੂ ਪੁਲਿਸ ਸਟੇਸ਼ਨ, ਡਿਵੀਜਨ ਨੰਬਰ 1, 2,5, 6, ਡਿਵੀਜਨ ਨੰਬਰ ਏ, ਦੁੱਗਰੀ, ਸਾਹਨੇਵਾਲ, ਸ਼ਿਮਲਾਪੁਰੀ, ਥਾਣਾ ਸਦਰ, ਮਾਡਲ ਟਾਊਨ ਹੁਣ ਸੋਲਰ ਪਾਵਰ ਪਲਾਟ ਇਲੈਕਟ੍ਰੀਸਿਟੀ ਨਾਲ ਕੰਮ ਕਰਨਗੇ।