ਕਿਹਾ, Glada ਨੂੰ ਅਫ਼ਸਰਾਂ ਤੋਂ ਬਚਾਉਣ ਲਈ ਮੁੱਖ ਮੰਤਰੀ ਹੀ ਇਕੋ-ਇਕ ਉਮੀਦ
- ਗਲਾਡਾ ਦੀ ਆੜ ਵਿੱਚ ਅਫਸਰਾਂ ਵੱਲੋਂ ਪੰਜਾਬ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ, ਜਿਸ ਵਿਚ ਫੌਰੀ ਤੇ ਢੁੱਕਵੇਂ ਕਦਮ ਚੁੱਕੇ ਜਾਣ ਦੀ ਜ਼ਰੂਰਤ | Glada Ludhiana
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਮਾਜ ਸੇਵੀ ਤੇ ਆਰਟੀਆਈ ਐਕਟੀਵੈਸਟ ਨੇ ਇੱਥੇ ਮੁੱਖ ਦਫ਼ਤਰ ਅੱਗੇ ਗਲਾਡਾ (Glada Ludhiana) ਨੂੰ ਬਚਾਉਣ ਦੀ ਅਪੀਲ ਕੀਤੀ ਹੈ। ਪ੍ਰਦਰਸ਼ਨਕਾਰੀ ਨੇ ਕਿਹਾ ਕਿ ਇਸ ਸਮੇਂ ਗਲਾਡਾ ਨੂੰ ਅਫ਼ਸਰਾਂ ਤੋਂ ਬਚਾਉਣ ਲਈ ਮੁੱਖ ਮੰਤਰੀ ਤੋਂ ਹੀ ਇਕੋ ਇਕ ਉਮੀਦ ਹੈ. ਪ੍ਰਦਰਸ਼ਨਕਾਰੀ ਕੁਮਾਰ ਗੌਰਵ ਨੇ ਦੱਸਿਆ ਕਿ ਗਲਾਡਾ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ’ਚ ਗਲਾਡਾ ਅਫ਼ਸਰਾਂ ਵੱਲੋਂ ਮਿਲੀਭੁਗਤ ਕਰਕੇ ਵੱਡੇ ਪੱਧਰ ’ਤੇ ਨਜ਼ਾਇਜ ਕਲੋਨੀਆਂ ਕਟਵਾਈਆਂ ਜਾ ਰਹੀਆਂ ਹਨ।
ਗਲਾਡਾ ਅਫ਼ਸਰਾਂ ਦੀ ਮਿਲੀਭੁਗਤ ਨਾਲ ਸਰਕਾਰ ਨੂੰ ਲੱਖਾਂ ਰੁਪਏ ਦੀ ਚੂਨਾ ਲੱਗ ਰਿਹਾ ਹੈ। ਜਿਸ ਵਿਰੁੱਧ ਕਿਸੇ ਦਾ ਵੀ ਧਿਆਨ ਨਹੀਂ। ਉਨਾਂ ਦੱਸਿਆ ਕਿ ਕਲੋਨੀਆਂ 10 ਕਿੱਲਿਆਂ ਵਿੱਚ ਵੀ ਕੱਟੀਆਂ ਜਾ ਰਹੀਆਂ ਹਨ ਤੇ 1 ਕਿੱਲਾ ਜ਼ਮੀਨ ਵਿੱਚ ਵੀ ਜੋ ਕਿ ਪੂਰੀ ਤਰਾਂ ਗੈਰ ਕਾਨੂੰਨੀ ਹਨ। ਇੱਕ ਕਿੱਲੇ ’ਚ ਕੱਟੀਆਂ ਕਲੋਨੀਆਂ ਕਿਸੇ ਵੀ ਤਰਾਂ ਗਲਾਡਾ ਦੇ ਮਾਪਦੰਡਾਂ ਨੂੰ ਪੂਰਾ ਨਹੀ ਕਰ ਸਕਦੀਆਂ। (Glada Ludhiana)
ਇਹ ਵੀ ਪੜ੍ਹੋ : ਨਵੀਂ ਸੰਸਦ ਦੇ ਉਦਘਾਟਨੀ ਸਮਾਰੋਹ ਦਾ ਬਾਈਕਾਟ, ਭਗਵੰਤ ਮਾਨ ਨੇ ਕੀਤਾ ਐਲਾਨ
ਉਨਾਂ ਅੱਗੇ ਦੱਸਿਆ ਕਿ ਕਲੋਨਾਈਜਰਾਂ ਦੁਆਰਾ ਕਲੋਨੀਆਂ ਅੰਦਰ ਬੋਰ ਕਰਕੇ ਗੰਦੇ ਪਾਣੀ ਨੂੰੂ ਜ਼ਮੀਨਦੋਜ ਕੀਤਾ ਜਾ ਰਿਹਾ ਹੈ ਜਾਂ ਫਿਰ ਨਜ਼ਾਇਜ ਤਰੀਕੇ ਨਾਲ ਸੀਵਰੇਜ ’ਚ ਪਾਇਆ ਜਾ ਰਿਹਾ ਹੈ। ਜਿਹੜਾ ਕਿ ਗਲਾਡਾ ਅਫ਼ਸਰਾਂ ਦੀ ਮਿਲੀਭੁਗਤ ਬਿਨਾਂ ਕਦੇ ਵੀ ਸੰਭਵ ਨਹੀਂ ਹੈ। ਉਨਾਂ ਇਹ ਵੀ ਦੱਸਿਆ ਕਿ ਕਈ ਕਲੋਨਾਈਜ਼ਰ ਸੰਨ 2018 ਤੋਂ ਪਹਿਲਾਂ ਦੇ ਫੁੱਲ ਐਂਡ ਫਾਇਲ ਦੇ ਐਗਰੀਮੈਂਟ ਦਿਖਾ ਕੇ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹਨ ਪਰ ਗਲਾਡਾ ਅਫ਼ਸਰ ਕੁੰਭਕਰਨੀ ਨੀਂਦ ਸੁੱਤੇ ਪਏ ਹਨ।
ਇੰਨਾਂ ਹੀ ਨਹੀਂ ਕਲੋਨਾਈਜਰਾਂ ਦੁਆਰਾ ਗਲਾਡਾ ਅਫ਼ਸਰਾਂ ਦੀਆਂ ਅੱਖਾਂ ਸਾਹਮਣੇ ਹੀ ਕਲੋਨੀ ’ਚ ਸੜਕਾਂ, ਸੀਵਰੇਜ ਮੌਜੂਦਾ ਸਮੇਂ ਅੰਦਰ ਪਾ ਕੇ ਗਲਤ ਤਰੀਕੇ ਨਾਲ ਰਜਿਸਟਰੀਆਂ ਕਰਵਾ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ। ਜਿਸ ਦੀ ਮਿਸ਼ਾਲ ਸਥਾਨਕ ਹੰਬੜਾਂ ਰੋਡ ’ਤੇ ਡੇਅਰੀ ਕੰਪਲੈਕਸ ਲਾਗੇ ਸਥਿੱਤ ਇੱਕ ਕਲੋਨੀ ’ਤੋਂ ਲਈ ਜਾ ਸਕਦੀ ਹੈ। ਇਸ ਦੇ ਨਾਲ ਇਸੇ ਰੋਡ ’ਤੇ , ਲਾਡੋਵਾਲ ਰੋਡ ’ਤੇ, ਲਾਦੀਆਂ ਖੁਰਦ ਰੋਡ ’ਤੇ, ਹੈਬੋਵਾਲ ਸੰਦ ਵਿਹਾਰ ਵਿਖੇ ਵੀ ਕਲੋਨੀਆਂ ਕੱਟੀਆਂ ਜਾ ਰਹੀਆਂ ਹਨ। ਉਨਾਂ ਗਲਾਡਾ ਨੂੰ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੁਹਾਰ ਲਗਾਈ।
ਖਾਮੀਆਂ ਪਾਏ ਜਾਣ ‘ਤੇ ਹੋਵੇਗੀ ਕਾਰਵਾਈ | Glada Ludhiana
ਮਿਲਖ਼ ਅਫ਼ਸਰ ਰਣਦੀਪ ਸਿੰਘ ਹੀਰ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਨਾਂ ਨੂੰ ਸ਼ਿਕਾਇਤ ਮਿਲ ਚੁੱਕੀ ਹੈ। ਇਸ ਲਈ ਉਹ ਰਿਕਾਰਡ ਚੈੱਕ ਕਰਕੇ ਖਾਮੀਆਂ ਪਾਏ ਜਾਣ ’ਤੇ ਸਬੰਧਿਤ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖਣਗੇ।