ਸੇਵਾ-ਮੁਕਤ ਡਰਾਈਵਰ ਦਾ ਬਣਦਾ ਬਕਾਇਆ ਇੱਕ ਸਾਜ਼ਿਸ਼ ਅਧੀਨ ਲਮਕਾਇਆ ਗਿਆ : ਐਸੋ: ਆਗੂ
- ਮਾਮਲਾ, ਸੇਵਾ ਮੁਕਤ ਹੋਏ ਡਰਾਇਵਰ ਦੇ ਬਕਾਏ ਦਾ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਦੀ ਪੈਨਸ਼ਨਰ ਵੈਲਫ਼ੇਅਰ ਐਸੋਸੀਏਸ਼ਨ ਸੁਨਾਮ ਵੱਲੋਂ ਸੀਨੀਅਰ ਮੈਡੀਕਲ ਅਫਸਰ ਸੁਨਾਮ ਦੇ ਵਿਰੁੱਧ ਅੱਜ ਸਿਵਲ ਹਸਪਤਾਲ ਸੁਨਾਮ ਵਿਖੇ ਭੁਪਿੰਦਰ ਸਿੰਘ ਛਾਜਲੀ ਪ੍ਰਧਾਨ ਦੀ ਅਗਵਾਈ ਵਿੱਚ ਜ਼ੋਰਦਾਰ ਰੋਸ ਰੈਲੀ (Protest Rally) ਕੀਤੀ ਗਈ। ਆਗੂਆਂ ਨੇ ਕਿਹਾ ਕਿ ਸਰਬਜੀਤ ਸਿੰਘ ਸੇਵਾ-ਮੁਕਤ ਡਰਾਈਵਰ ਦੇ ਬਣਦੇ ਬਕਾਇਆ ਨੂੰ ਇੱਕ ਸਾਜ਼ਿਸ਼ ਅਧੀਨ ਲਮਕਾਇਆ ਗਿਆ ਹੈ।
ਇਹ ਵੀ ਪੜ੍ਹੋ : ਗਰਮੀ ਦਾ ਕਹਿਰ : ਪੰਜਾਬ ’ਚ ਤਾਪਮਾਨ 44 ਡਿਗਰੀ ਤੋਂ ਪਾਰ
ਰੈਲੀ ਦੌਰਾਨ ਸੀਨੀਅਰ ਮੈਡੀਕਲ ਅਫਸਰ ਸੁਨਾਮ ਵੱਲੋਂ ਐਸੋਸੀਏਸ਼ਨ ਨੂੰ ਗੱਲਬਾਤ ਦਾ ਲਿਖਤੀ ਸੱਦਾ ਭੇਜਿਆ ਗਿਆ। ਪੱਤਰ ਮਿਲਣ ਉਪਰੰਤ ਐਸੋਸੀਏਸ਼ਨ ਨੇ ਗੱਲਬਾਤ ਕੀਤੀ। ਗੱਲਬਾਤ ਵਿਚ ਫੈਸਲਾ ਹੋਇਆ ਜ਼ੋ ਕੰਮ ਸਥਾਨਕ ਪੱਧਰ ਤੇ ਹੋਣ ਵਾਲਾ ਹੈ। ਅੱਜ ਹੀ ਕਰ ਦਿੱਤਾ ਜਾਵੇਗਾ। ਜਿਸ ਵਿੱਚ ਕੋਈ ਅੜਿੱਕਾ ਪੇਸ਼ ਆਉਂਦਾ ਹੈ। ਸਿਵਲ ਸਰਜਨ ਦਫ਼ਤਰ ਤੋਂ ਅਗਵਾਈ ਲੈ ਕੇ ਛੇਤੀ ਨਿਬੇੜ ਦਿੱਤਾ ਜਾਵੇਗਾ। ਜਿਸ ਲਈ ਕਰਮਚਾਰੀ ਦੀ ਸਪੈਸ਼ਲ ਡਿਊਟੀ ਲਗਾਈ ਜਾਵੇਗੀ। ਰੈਲੀ ਨੂੰ ਜੀਤ ਸਿੰਘ ਬੰਗਾ ਜਨਰਲ ਸਕੱਤਰ, ਪਵਨ ਜਿੰਦਲ ਖਜਾਨਚੀ, ਦਰਸ਼ਨ ਸਿੰਘ ਮੱਟੂ, ਰਾਮ ਸਰੂਪ ਢੈਪਈ, ਪਵਨ ਕੁਮਾਰ ਸ਼ਰਮਾ, ਬਲਵਿੰਦਰ ਸਿੰਘ, ਹਰਨੇਕ ਸਿੰਘ ਨੱਢੇ, ਸਿਸਨ ਦਾਸ ਧਰਮ ਸਿੰਘ ਨੇ ਸੰਬੋਧਨ ਕੀਤਾ, ਅੰਤ ਵਿੱਚ ਭੁਪਿੰਦਰ ਸਿੰਘ ਛਾਜਲੀ ਪ੍ਰਧਾਨ ਨੇ ਸਾਰੇ ਸੰਘਰਸ਼ੀ ਸਾਥੀਆਂ ਦਾ ਧੰਨਵਾਦ ਕੀਤਾ।