ਛੇਤੀ ਹੀ ਇਲਾਕੇ ਦੀਆਂ ਸਾਰੀਆਂ ਪੇਂਡੂ ਤੇ ਸ਼ਹਿਰੀ ਸੜਕਾਂ ਨਵੀਆਂ ਮਿਲਣਗੀਆਂ (Kuldeep Singh Dhaliwal)
(ਰਾਜਨ ਮਾਨ) ਅੰਮ੍ਰਿਤਸਰ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ( Kuldeep Singh Dhaliwal) ਨੇ ਅੱਜ ਅਜਨਾਲਾ ਹਲਕੇ ਵਿਚ ਤਿੰਨ ਮੁੱਖ ਸੜਕਾਂ ਦੀ ਸ਼ੁਰੂਆਤ ਕਰਦੇ ਕਿਹਾ ਕਿ ਅਜਨਾਲਾ ਇਲਾਕੇ ਦੇ ਵਾਸੀ, ਜੋ ਕਿ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਟੁੱਟੀਆਂ ਸੜਕਾਂ ਦਾ ਘੱਟਾ ਫੱਕ ਰਹੇ ਸਨ, ਨੂੰ ਛੇਤੀ ਹੀ ਇਲਾਕੇ ਦੀਆਂ ਸਾਰੀਆਂ ਪੇਂਡੂ ਤੇ ਸ਼ਹਿਰੀ ਸੜਕਾਂ ਨਵੀਆਂ ਮਿਲਣਗੀਆਂ।
ਇਹ ਵੀ ਪੜ੍ਹੋ : ਧਾਲੀਵਾਲ ਨੇ ਇੰਡੋਨੇਸ਼ੀਆ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ ਨੌਜਵਾਨਾਂ ਦੇ ਪਰਿਵਾਰਾਂ ਦੀ ਫੜੀ ਬਾਂਹ
ਉਨਾਂ ਕਿਹਾ ਕਿ ਇਸ ਤੋਂ ਇਲਾਵਾ ਅਜਨਾਲਾ ਇਲਾਕੇ ਦੇ ਉਹ ਸਕੂਲ ਜਿੰਨਾ ਦੀਆਂ ਇਮਾਰਤਾਂ ਬਹੁਤ ਖਸਤਾ ਹਾਲਤ ਹਨ, ਨੂੰ ਵੀ ਨਵੀਂ ਦਿੱਖ ਦਿੱਤੀ ਜਾਵੇਗੀ, ਜਿਸ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਕਰੋੜਾਂ ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਗਈ ਹੈ। ਅੱਜ ਅਜਨਾਲਾ ਤੋਂ ਚੋਗਾਵਾਂ, ਸੁਧਾਰ ਗੁਰੂ ਘਰ ਵਾਲੀ ਜੌਹਲਾਂ ਤੱਕ ਜਾਂਦੀ ਸੜਕ ਅਤੇ ਚੇਤਨਪੁਰਾ ਤੋਂ ਲਸ਼ਕਰੀ ਨੰਗਲ ਤੇ ਮਾਛੀਨੰਗਲ ਨੂੰ ਮਿਲਦੀਆਂ ਸੜਕਾਂ ਦੀ ਸ਼ੁਰੂਆਤ ਕਰਦੇ ਸ. ਧਾਲੀਵਾਲ ( Kuldeep Singh Dhaliwal) ਨੇ ਕਿਹਾ ਕਿ ਇਨਾਂ ਤੋਂ ਇਲਾਵਾ ਜੋ ਬਾਕੀ ਸੜਕਾਂ ਹਨ, ਦੇ ਟੈਂਡਰ ਵੀ ਲੱਗ ਚੁੱਕੇ ਹਨ ਅਤੇ ਜੂਨ ਮਹੀਨੇ ਵਿਚ ਉਨਾਂ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ। ਉਨਾਂ ਕਿਹਾ ਕਿ ਇੰਨਾ ਵਿਚੋਂ ਬਹੁਤੀਆਂ ਸੜਕਾਂ ਉਹ ਹਨ, ਜੋ ਕਿ 25-30 ਸਾਲ ਤੋਂ ਟੁੱਟੀਆਂ ਹਨ ਅਤੇ ਕਿਸੇ ਵੀ ਸਰਕਾਰ ਨੇ ਇੰਨਾ ਦੀ ਸਾਰ ਨਹੀਂ ਸੀ ਲਈ।
ਸਕੂਲਾਂ, ਹਸਪਤਾਲਾਂ, ਪਸ਼ੂ ਹਸਪਤਾਲਾਂ ਤੇ ਆਂਗਨਵਾੜੀ ਕੇਂਦਰਾਂ ’ਚ ਕੀਤਾ ਜਾਵੇਗਾ ਸੁਧਾਰ
ਸ. ਧਾਲੀਵਾਲ ( Kuldeep Singh Dhaliwal) ਨੇ ਕਿਹਾ ਕਿ ਇਸ ਤੋਂ ਇਲਾਵਾ ਸਾਡੇ ਸਰਹੱਦੀ ਇਲਾਕੇ ਦੇ ਸਕੂਲਾਂ ਲਈ ਮੁੱਖ ਮੰਤਰੀ ਸ. ਮਾਨ ਨੇ ਵਿਸ਼ੇਸ਼ ਗਰਾਂਟ ਦਾ ਗੱਫਾ ਦਿੱਤਾ ਹੈ, ਜਿਸਦੇ ਸਿੱਟੇ ਵਜੋਂ ਬੱਲੜਵਾਲ ਦੇ ਸਰਕਾਰੀ ਸੀਨੀ ਸਕੂਲ ਲਈ ਇਖ ਕਰੋੜ ਰੁਪਏ ਅਤੇ ਸਾਰੰਗਦੇਵ, ਡੱਲਾ ਤੇ ਤੇੜਾ ਰਾਜਪੂਤਾਂ ਸਕੂਲ ਲਈ 40-40 ਲੱਖ ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਲਕੇ ਦੇ 15 ਅਜਿਹੇ ਸਕੂਲਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿੰਨਾ ਦੀਆਂ ਇਮਾਰਤਾਂ ਖਸਤਾ ਹਾਲ ਵਿਚ ਹਨ, ਨੂੰ ਵੀ ਛੇਤੀ ਹੀ ਗਰਾਂਟ ਜਾਰੀ ਕਰ ਦਿੱਤੀ ਜਾਵੇਗੀ, ਜਿਸ ਨਾਲ ਇਨਾ ਸਕੂਲਾਂ ਦੀ ਨੁਹਾਰ ਬਦਲ ਜਾਵੇਗੀ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਸਕੂਲਾਂ, ਹਸਪਤਾਲਾਂ, ਪਸ਼ੂ ਹਸਪਤਾਲਾਂ ਤੇ ਆਂਗਨਵਾੜੀ ਕੇਂਦਰਾਂ ਵਿਚ ਵੱਡੇ ਸੁਧਾਰ ਕਰਨ ਦੀ ਹੈ, ਜਿਸ ਨੂੰ ਅਮਲੀ ਜਾਮਾ ਦਿੱਤਾ ਜਾ ਰਿਹਾ ਹੈ।