ਚਾਦਰਾਂ ਵਾਲੇ ਸੈਡਾ ਨੂੰ ਹੋਇਆ ਕਾਫ਼ੀ ਨੁਕਸਾਨ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਬੀਤੀ ਅੱਧੀ ਰਾਤ ਆਏ ਤੇਜ਼ ਤੂਫਾਨ ਕਾਰਨ ਦਰੱਖਤਾਂ ਖੰਭਿਆਂ ਅਤੇ ਝੂੱਗੀ-ਝੌਂਪੜੀਆਂ ਨੂੰ ਨੁਕਸਾਨ ਪੁੱਜਿਆ ਹੈ। ਤੁਫਾਨ ਇੰਨਾ ਜਬਰਦਸਤ ਸੀ ਕਿ ਘਰ ਵੀ ਸੁਰੱਖਿਅਤ ਮਹਿਸੂਸ ਨਹੀਂ ਹੋ ਰਹੇ ਸਨ। ਤੁਫਾਨ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਵੱਡੇ-ਵੱਡੇ ਦਰੱਖਤਾਂ ਨੂੰ ਜੜੋ ਪੱਟ ਦਿੱਤਾ ਅਤੇ ਕਈਆਂ ਨੂੰ ਅੱਧ ਵਿਚਕਾਰੋਂ ਹੀ ਤੋੜ ਦਿੱਤਾ ਗਿਆ। ਤੇਜ਼ ਤੂਫਾਨ ਕਾਰਨ ਸਿਮਿੰਟ ਦੀਆਂ ਚਾਦਰਾਂ ਅਤੇ ਸ਼ੈਡਾਂ ਆਦਿ ਨੂੰ ਭਾਰੀ ਨੁਕਸਾਨ ਪੁੱਜਾ ਹੈ। (Patiala News)
ਇਸ ਦੌਰਾਨ ਜਿਵੇਂ ਜਿਵੇਂ ਸਮਾਂ ਬੀਤੇਗਾ ਤਾਂ ਹੋਰ ਨੁਕਸੂ ਦੀਆਂ ਖਬਰਾਂ ਦੀਆਂ ਖਬਰਾਂ ਸਾਹਮਣੇ ਆ ਸਕਦੀਆਂ ਹਨ। ਦੱਸਣਯੋਗ ਹੈ ਕਿ ਇਹ ਤੁਫਾਨ ਲੰਘੀ ਰਾਤ 12 ਵਜੇ ਦੇ ਕਰੀਬ ਸ਼ੁਰੂ ਹੋਈਆਂ ਅਤੇ ਦੋ ਘੰਟੇ ਤੋਂ ਜਿਆਦਾ ਸਮਾਂ ਲੋਕਾਂ ਲਈ ਮੁਸ਼ਕਲ ਦਾ ਕਾਰਨ ਬਣਿਆ।