ਲੂ ਦੀਆਂ ਗਰਮ ਹਵਾਵਾਂ ਨੇ ਛੁਡਾਏ ਲੋਕਾਂ ਦੇ ਪਸੀਨੇ, ਪਾਰਾ 40 ਡਿਗਰੀ ਤੋਂ ਪਾਰ
ਗਰਮੀ ਮਾਰ ਰਹੀ ਲੂੰ ਦੇ ਥਪੇੜੇ, ਪਾਰਾ 40 ਡਿਗਰੀ ਤੱਕ ਪਹੁੰਚਿਆ
ਮੋਹਾਲੀ (ਐੱਮ ਕੇ ਸ਼ਾਇਨਾ)। ਮਈ ਦੀ ਸ਼ੁਰੂਆਤ ਦੇ ਨਾਲ ਸੂਰਜ ਗਰਮੀ ਵਧਾਉਣ ਵਿੱਚ ਆਪਣੇ ਸਿਖਰ ‘ਤੇ ਹੈ। ਸ਼ਹਿਰ ਵਿੱਚ ਦਿਨ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉਪਰ ਦਰਜ ਕੀਤਾ ਗਿਆ। (Temprecher) ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਮੌਸਮ ਬਹੁਤ ਨਮੀ ਵਾਲਾ ਹੁੰਦਾ ਹੈ ਅਤੇ ਸਵੇਰ ਦੀ ਸ਼ੁਰੂਆਤ ਗਰਮੀ ਨਾਲ ਹੁੰਦੀ ਹੈ ਅਤੇ ਦੁਪਹਿਰ ਤੱਕ ਪੂਰੀ ਤੱਖੜ ਗਰਮੀ ਵਿੱਚ ਬਦਲ ਜਾਂਦੀ ਹੈ। ਦਿਨ ਵਿੱਚ 12 ਤੋਂ 3 ਵਜੇ ਤੱਕ ਬਾਹਰ ਨਿਕਲਣਾ ਹੋਰ ਵੀ ਔਖਾ ਹੋ ਜਾਂਦਾ ਹੈ ਕਿਉਂਕਿ ਉਸ ਸਮੇਂ ਗਰਮੀ ਸਿਖਰ ’ਤੇ ਹੁੰਦੀ ਹੈ ਤੇ ਚੰਗੇ ਭਲੇ ਲੋਕ ਵੀ ਬੇਹੋਸ਼ ਹੋ ਜਾਂਦੇ ਹਨ। ਲੋਕ ਸ਼ਾਮ ਨੂੰ ਹਲਕੀ ਠੰਢਕ ਦੀ ਉਮੀਦ ਕਰਦੇ ਹਨ ਪਰ ਉਸ ਸਮੇਂ ਵੀ ਤਾਪਮਾਨ 30-35 ਦੇ ਆਸਪਾਸ ਰਹਿੰਦਾ ਹੈ। ਕੂਲਰ ਜਾਂ ਏਸੀ ਤੋਂ ਬਿਨਾਂ ਹੁਣ ਰਹਿਣਾ ਔਖਾ ਹੈ।
ਗਰਮੀ ਕਾਰਨ ਇਹ ਸਥਿਤੀ ਬਣੀ ਹੋਈ ਹੈ ਕਿ ਦਿਨ ਵੇਲੇ ਬਾਜ਼ਾਰਾਂ ਵਿੱਚ ਰੌਣਕ ਨਹੀਂ ਹੁੰਦੀ। ਲੋਕ ਚਾਹ ਦੀਆਂ ਦੁਕਾਨਾਂ ‘ਤੇ ਘੱਟ ਅਤੇ ਆਈਸਕ੍ਰੀਮ ਦੀਆਂ ਦੁਕਾਨਾਂ ‘ਤੇ ਜ਼ਿਆਦਾ ਦਿਖਾਈ ਦਿੰਦੇ ਹਨ। ਦੁਕਾਨਾਂ ਉਤੇ ਪਾਣੀ ਦੀਆਂ ਬੋਤਲਾਂ ਧੜਾਧੜ ਵਿਕ ਰਹੀਆਂ ਹਨ। ਬਜ਼ੁਰਗ ਅਤੇ ਬੱਚੇ ਵੀ ਦਿਨ ਵੇਲੇ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ। ਮਜ਼ਬੂਰੀਵੱਸ ਜਿਨ੍ਹਾਂ ਨੂੰ ਘਰੋਂ ਬਾਹਰ ਨਿਕਲਣਾ ਪੈਂਦਾ ਹੈ ਉਹ ਪੂਰੀ ਤਰ੍ਹਾਂ ਆਪਣਾ ਸਰੀਰ, ਮੂੰਹ ਗਰਮੀ ਤੋਂ ਬਚਾਅ ਲਈ ਢੱਕ ਕੇ ਨਿਕਲਦੇ ਹਨ।
ਇਹ ਵੀ ਪੜ੍ਹੋ : ਇਮਾਨਦਾਰੀ ਕਾਮਯਾਬੀ ਲਈ ਜ਼ਰੂਰੀ
ਸ਼ਹਿਰ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਖੇਤਰ ਵਿੱਚ ਮੁਰੰਮਤ ਦੇ ਨਾਂਅ ’ਤੇ ਕੱਟ ਲਾਏ ਜਾ ਰਹੇ ਹਨ। ਕੱਟ ਨਾ ਹੋਣ ‘ਤੇ ਵੀ ਘੱਟ-ਹਾਈ ਵੋਲਟੇਜ ਦੀ ਸਮੱਸਿਆ ਸਤਾਉਂਦੀ ਹੈ। ਇਸ ਕਾਰਨ ਸ਼ਹਿਰ ਵਾਸੀ ਕਾਫੀ ਪ੍ਰੇਸ਼ਾਨ ਹਨ। ਭਾਵੇਂ ਬਿਜਲੀ ਵਿਭਾਗ ਸ਼ਹਿਰ ਵਿੱਚ ਬਿਜਲੀ ਕੱਟਾਂ ਦੀ ਗੱਲ ਤੋਂ ਇਨਕਾਰ ਕਰਦਾ ਹੈ ਪਰ ਅਸਲੀਅਤ ਇਹ ਹੈ ਕਿ ਸ਼ਹਿਰ ਵਿੱਚ ਐਲਾਨੇ ਅਤੇ ਅਣ-ਐਲਾਨੇ ਕੱਟ ਲੱਗ ਰਹੇ ਹਨ। ਇਸ ਤੋਂ ਪ੍ਰੇਸ਼ਾਨ ਲੋਕ ਨੇ ਸ਼ਿਕਾਇਤਾਂ ਵੀ ਕਰ ਰਹੇ ਹਨ।
ਪੀਣ ਵਾਲੇ ਪਾਣੀ ਦੀ ਹੋ ਰਹੀ ਸਮੱਸਿਆ (TTemperature)
ਗਰਮੀ ਵਧਣ ਦੇ ਨਾਲ ਹੀ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦਾ ਸੰਕਟ ਪੈਦਾ ਹੋਣ ਲੱਗਾ ਹੈ। ਨਵਾਂਗਾਓਂ, ਖਰੜ, ਟੀਡੀਆਈ ਆਦਿ ਕਈ ਇਲਾਕਿਆਂ ਦੇ ਲੋਕ ਪਾਣੀ ਨੂੰ ਤਰਸ ਰਹੇ ਹਨ। ਕਈ ਥਾਵਾਂ ‘ਤੇ ਲੋਕਾਂ ਨੂੰ ਟੈਂਕਰ ਬੁਲਾ ਕੇ ਪਾਣੀ ਸਪਲਾਈ ਕਰਨਾ ਪੈਂਦਾ ਹੈ। ਸ਼ਹਿਰ ਵਿੱਚ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਨਗਰ ਨਿਗਮ ਨੇ ਕਰੋੜਾਂ ਰੁਪਏ ਖਰਚ ਕੇ ਬੂਸਟਰਾਂ ਦਾ ਪ੍ਰਬੰਧ ਕੀਤਾ ਸੀ ਪਰ ਅੱਜ ਵੀ ਉਹ ਬੰਦ ਪਏ ਹਨ ਅਤੇ ਮਿੱਟੀ ਇਕੱਠੀ ਹੋ ਰਹੀ ਹੈ। ਸਰਕਾਰ ਦੀਆਂ ਸਾਰੀਆਂ ਸਕੀਮਾਂ ਪਾਣੀ ਦੀ ਕਿੱਲਤ ਅੱਗੇ ਫੇਲ੍ਹ ਹੁੰਦੀਆਂ ਸਾਬਿਤ ਹੋ ਰਹੀਆਂ ਹਨ।
18 ਮਈ ਨੂੰ ਮਿਲ ਸਕਦੀ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ (Temperature)
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ 19, 20 ਅਤੇ 21 ਮਈ ਨੂੰ ਪੰਜਾਬ ਦੇ ਖੁਸ਼ਕ ਮੌਸਮ ਕਾਰਨ ਪਾਰਾ 2 ਤੋਂ 3 ਡਿਗਰੀ ਤੱਕ ਵਧੇਗਾ। ਪਰ 22 ਮਈ ਤੋਂ ਬਾਅਦ ਇੱਕ ਤਾਜ਼ਾ ਪੱਛਮੀ ਗੜਬੜ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇਗੀ। ਜਿਸ ਕਾਰਨ ਇੱਕ ਵਾਰ ਫਿਰ ਤੋਂ ਪਾਰਾ ਡਿੱਗੇਗਾ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ 17 ਮਈ ਦੀ ਰਾਤ ਨੂੰ ਇਕ ਨਵਾਂ ਵੈਸਟਰਨ ਡਿਸਟਰਬੈਂਸ ਵੀ ਆ ਰਿਹਾ ਹੈ ਪਰ ਇਸ ਦਾ ਅਸਰ ਹਰਿਆਣਾ ਦੇ ਮੌਸਮ ‘ਤੇ ਜ਼ਿਆਦਾ ਦੇਖਣ ਨੂੰ ਮਿਲੇਗਾ। ਇਸ ਦੇ ਪ੍ਰਭਾਵ ਕਾਰਨ 18 ਮਈ ਨੂੰ ਪੰਜਾਬ ‘ਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ।