ਮੁੱਖ ਮੰਤਰੀ ਮਾਨ ਕੈਬਨਿਟ ਮੀਟਿੰਗ ਤੋਂ ਬਾਅਦ ਹੋਏ ਲਾਈਵ, ਕਰ ਦਿੱਤੇ ਕਈ ਐਲਾਨ

Canal
ਮੁੱਖ ਮੰਤਰੀ ਭਗਵੰਤ ਸਿੰਘ ਮਾਨ।

95 ਕਰੋੜ 16 ਲੱਖ ਰੁਪਏ ਜਲੰਧਰ ਸ਼ਹਿਰ ਦੇ ਵਿਕਾਸ ਲਈ ਜਾਰੀ | Cabinet meeting

ਜਲੰਧਰ। ਪੰਜਾਬ ਕੈਬਨਿਟ ਦੀ ਮੀਟਿੰਗ (Cabinet meeting) ਅੱਜ ਜਲੰਧਰ ਵਿਖੇ ਹੋਈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਆ ਕੇ ਲਏ ਗਏ ਫੈਸਲਿਆਂ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਆਬਕਾਰੀ ਵਿਭਾਗ ਵਿੱਚ 18 ਅਸਾਮੀਆਂ ਨਵੀਆਂ ਕੱਢੀਆਂ ਜਾਣਗੀਆਂ। ਸਰਕਾਰੀ ਆਯੂਰਵੈਦਿਕ ਕਾਲਜ ਪਟਿਆਲਾ, ਸਰਕਾਰੀ ਆਯੂਰਵੈਦਿਕ ਹਸਪਤਾਲ ਪਟਿਆਲਾ ਤੇ ਸਰਕਾਰੀ ਆਯੂਰਵੈਦਿਕ ਫਾਰਮੇਸੀ ਪਟਿਆਲਾ ਨੂੰ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਹੁਸਿ਼ਆਰਪੁਰ ਨੂੰ ਸੌਂਪਣ ਦਾ ਫੈਸਲਾ ਲਿਆ ਗਿਆ ਹੈ ਤਾਂ ਕਿ ਆਯੂਰਵੈਦਾ ਨਾਲ ਸਬੰਧਤ ਖੋਜਾਂ ਤੇ ਪੜ੍ਹਾਈ ਨੂੰ ਹੋਰ ਵਧੀਆ ਤਰੀਕੇ ਨਾਲ ਕੀਤਾ ਜਾ ਸਕੇ। 497 ਸਫ਼ਾਈ ਸੇਵਕਾਂ ਦੇ ਸੇਵਾ ਕਾਲ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਤਨਖ਼ਾਹ ਵੀ ਇੱਕ ਸਮਾਨ ਕੀਤਾ ਗਈ ਹੈ।

ਮਾਲ ਪਟਵਾਰੀਆਂ ਦੀ ਟਰੇਨਿੰਗ ਵਿੱਚ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਸੀ। ਜਦੋਂ ਉਹ ਟਰੇਿਨੰਗ ਕਰਕੇ ਅਉਂਦੇ ਸੀ ਤਾਂ ਉਸ ਦਾ ਪਹਿਲਾ ਦਿਨ ਮੰਨਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਟਰੇਨਿੰਗ ਦਾ ਇੱਕ ਸਾਲ ਕਰ ਦਿੱਤਾ ਗਿਆ ਹੈ ਅਤੇ ਟਰੇਨਿੰਗ ਦੌਰਾਨ ਵੀ ਉਨ੍ਹਾਂ ਨੂੰ ਸੇਵਾ ਵਿੱਚ ਮੰਨਿਆ ਜਾਵੇਗਾ। ਗਡਵਾਸੂ ਯੂਨੀਵਰਸਿਟੀ ਦੇ ਜਿੰਨੀ ਵੀ ਮੁਲਾਜ਼ਮ ਨੇ ਉਨ੍ਹਾਂ ਨੂੰ ਯੂਜੀਸੀ ਦੇ ਸੋਧੇ ਹੋਏ ਤਨਖਾਹ ਸਕੇਲ ਦੇ ਅੰਦਰ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੀ ਵਾਰੀ ਪੀਟੀਯੂ ਦੀ ਹੋਵੇਗੀ।

ਮਾਨਸਾ ਜ਼ਿਲ੍ਹੇ ਵਿੱਚ ਗੋਬਿੰਦਪੁਰਾ ’ਚ ਜ਼ਮੀਨ ਅਕਵਾਇਰ ਹੋਏ ਸੀ ਬਿਜਲੀ ਬਣਾਉਣ ਲਈ। ਉਹ ਕਾਫ਼ੀ ਸਮੇਂ ਤੋਂ ਗੱਲ ਬਣੀ ਨਹੀਂ ਸਰਕਾਰਾਂ ਨੇ ਅਣਗੌਲਿਆ ਕੀਤਾ। ਉਸ ਜਗ੍ਹਾ ’ਤੇ ਹੁਣ ਸੋਲਰ ਤੇ ਹੋਰ ਤਰੀਕੇ ਨਾਲ ਬਿਜਲੀ ਪਲਾਂਟ ਲਾਇਆ ਜਾਵੇਗਾ। ਜਲੰਧਰ ਲੋਕ ਸਭਾ ਤੋਂ ਅਜੇ ਸਹੂੰ ਨਹੀਂ ਚੁੱਕੀ ਫਿਰ ਵੀ ਇੱਥੇ ਕਈ ਐਲਾਨ ਕੀਤੇ ਜਾ ਰਹੇ ਹਨ।

95 ਕਰੋੜ 16 ਲੱਖ ਰੁਪਏ ਜਲੰਧਰ ਸ਼ਹਿਰ ਦੇ ਵਿਕਾਸ ਲਈ ਜਾਰੀ ਕਰ ਦਿੱਤਾ ਗਿਆ ਹੈ। ਜਲੰਧਰ ਨੂੰ ਚਮਕਾਇਆ ਜਾਵੇਗਾ। ਆਦਮਪੁਰ ਵਾਲੀ ਸੜਕ ਬਣਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰੋਡ ਸ਼ੋਅ ਦੌਰਾਨ ਕਿਹਾ ਗਿਆ ਸੀ ਕਿ ਨਤੀਜਾ ਜੋ ਮਰਜ਼ੀ ਆਵੇ ਇਹ ਸੜਕ ਜ਼ਰੂਰ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਕੰਮ ਅੱਜ ਸ਼ੁਰੂ ਕਰ ਰਹੇ ਹਾਂ ਤੇ ਇਹ ਕੰਮ ਮਹੀਨੇ-ਡੇਢ ਮਹੀਨੇ ਵਿੱਚ ਬਣ ਕੇ ਤਿਆਰ ਹੋ ਜਾਵੇਗੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਪੂਰਾ ਕੀਤਾ ਇੱਕ ਹੋਰ ਵਾਅਦਾ, ਜਲੰਧਰ ਫੇਰੀ ਦੌਰਾਨ ਹੋਵੇਗਾ ਇਹ ਕੰਮ

ਗੋਰਾਇਆ ਜੰਡਿਆਲਾ ਰੋਡ ਵੀ ਕਾਫ਼ੀ ਸਮੇਂ ਤੋਂ ਰੁਕੀ ਹੋਈ ਹੈ ਇਸ ਨੂੰ ਵੀ ਸਤੰਬਰ 2023 ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਨਾਂਅ ’ਤੇ ਵੋਟ ਮੰਗੀ ਹੈ, ਅਸੀਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵੋਟ ਮੰਗੀ ਹੈ ਤੇ ਲੋਕਾਂ ਨੇ ਸਾਨੂੰ ਵੋਟ ਪਾਈ ਹੈ। ਵਿਰੋਧੀ ਧਿਰਾਂ ਨੇ ਧਰਮਾਂ ਦੇ ਨਾਂਅ ’ਤੇ ਵੋਟ ਮੰਗੀ ਹੈ ਨਤੀਜਾ ਤੁਹਾਡੇ ਸਾਹਮਣੇ ਹੈ।

ਉਨ੍ਹਾਂ ਕਿਹਾ ਕਿ ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਲਈ ਕੇਂਦਰ ਤੋਂ ਪੈਸਾ ਲਿਆ ਜਾਵੇਗਾ ਤੇ ਸਰਕਾਰ ਵੀ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਹੋਵੇਗਾ। ਜ਼ਮੀਨਾਂ ਦੀਆਂ ਰਜਿਸਟਰੀਆਂ ਨੂੰ ਅੱਗੇ ਵਧਾਇਆ ਹੈ ਇਸ ਨਾਲ ਬਹੁਤ ਫਾਇਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀਆਰਟੀਸੀ ਨੂੰ ਡਵੈਲਪ ਕਰਾਂਗੇ। ਬੱਸਾਂ ਨੂੰ ਐਨੀਆਂ ਸ਼ਾਨਦਾਰ ਬਣਾਵਾਂਗੇ ਕਿ ਲੋਕਾਂ ਨੂੰ ਚੰਗੀ ਸਹੂਲਤ ਮਿਲੇਗੀ। ਨਵੇਂ ਰੂਟ ਸ਼ੁਰੂ ਕੀਤੇ ਜਾਣਗੇ।