ਪੁਲਿਸ ਵੱਲੋਂ ਦੋ ਕਿੱਲੋ ਹੈਰੋਇਨ ਤੇ ਪਿਸਟਲ ਬਰਾਮਦ

Ludhiana News
(ਸੰਕੇਤਕ ਫੋਟੋ)।

ਜਲਾਲਾਬਾਦ (ਰਜਨੀਸ਼ ਰਵੀ)। ਥਾਣਾ ਸਦਰ ਪੁਲਿਸ (Punjab Police) ਵੱਲੋਂ ਸੂਚਨਾ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਹੈਰੋਇਨ ਅਤੇ ਇੱਕ ਪਿਸਟਲ ਬਰਾਮਦ ਕੀਤਾ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਮੁਖਬਰ ਵੱਲੋਂ ਥਾਣਾ ਸਦਰ ਦੇ ਐੱਸਐੱਚਓ ਸਬ-ਇੰਸਪੈਕਟਰ ਗੁਰਵਿੰਦਰ ਕੁਮਾਰ ਨੂੰ ਸੂਚਿਤ ਕੀਤਾ ਗਿਆ ਕਿ ਪਿੰਡ ਭੰਬਾਵਟੂ ਕੋਲ ਇੱਕ ਖੇਤ ਵਿੱਚ ਹੈਰੋਇਨ ਵਰਗੀ ਸ਼ੱਕੀ ਵਸਤੂ ਪਈ ਹੈ। ਜਿਸ ’ਤੇ ਐੱਸਐੱਚਓ ਗੁਰਵਿੰਦਰ ਕੁਮਾਰ ਵੱਲੋਂ ਮੌਕੇ ’ਤੇ ਪੁਜ ਕੇ ਹੈਰੋਇਨ ਬਰਾਮਦ ਕਰਦਿਆਂ ਅਣਪਛਾਤੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਮੌਕੇ 2 ਕਿੱਲੋ 120 ਗਰਾਮ ਹੈਰੋਇਨ ਅਤੇ ਇੱਕ ਪਿਸਟਲ ਬਿਨਾ ਮੈਗਜੀਨ ਬਰਾਮਦ ਹੋਇਆ ਹੈ।

ਇਹ ਵੀ ਪੜ੍ਹੋ : ਪੁਲਿਸ ਨੂੰ ਦੇਖ ਭੱਜਦੇ ਪਾਕਿਸਤਾਨ ਦੇ ਸਾਬਕਾ ਮੰਤਰੀ ਦੀ ਵੀਡੀਓ ਵਾਇਰਲ

LEAVE A REPLY

Please enter your comment!
Please enter your name here