ਧਰਮਸ਼ਾਲਾ ਮੈਦਾਨ ’ਤੇ 10 ਸਾਲਾਂ ਬਾਅਦ ਆਹਮੋ ਸਾਹਮਣੇ ਹੋਣਗੀਆਂ ਦੋਵੇਂ ਟੀਮਾਂ | PBKS VS DC
ਧਰਮਸ਼ਾਲਾ, (ਏਜੰਸੀ)। ਇੰਡੀਅਨ ਪ੍ਰੀਮੀਅਰ (PBKS VS DC) ਲੀਗ ’ਚ ਅੱਗ ਪੰਜਾਬ ਕਿੰਗਸ ਅਤੇ ਦਿੱਲੀ ਕੈਪੀਟਲਸ ਦਰਮਿਆਣ ਲੀਗ ਸਟੇਜ ਦਾ 64ਵਾਂ ਮੁਕਾਬਲਾ ਖੇਡਿਆ ਜਾਵੇਗਾ। ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ ’ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਦੋਵੇਂ ਟੀਮਾਂ 10 ਸਾਲਾਂ ਬਾਅਦ ਧਰਮਸ਼ਾਲਾ ਮੈਦਾਨ ’ਤੇ ਆਹਮਣੇ ਸਾਹਮਣੇ ਹੋਣਗੀਆਂ। ਪਹਿਲਾਂ 2013 ’ਚ ਦੋਵੇਂ ਟੀਮਾਂ ਭਿੜੀਆਂ ਸਨ, ਉਦੋਂ ਪੰਜਾਬ ਨੂੰ ਸੱਤ ਦੌੜਾਂ ਨਾਲ ਜਿੱਤ ਮਿਲੀ ਸੀ। ਉਸ ਸਮੇਂ ਪੰਜਾਬ ਨੂੰ ਕਿੰਗਸ ਇਲੈਵਨ ਪੰਜਾਬ ਅਤੇ ਦਿੱਲੀ ਨੂੰ ਦਿੱਲੀ ਡੇਅਰਡੇਵਿਲਸ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ।
ਪੰਜਾਬ ਦੀ ਟੀਮ 12 ਮੈਚਾਂ ’ਚੋਂ 6 ਮੈਚ ਜਿੱਤੀ | PBKS VS DC
ਪੰਜਾਬ ਨੇ ਇਸ ਸੀਜ਼ਨ ਵਿੱਚ ਹੁਣ ਤੱਕ 12 ਮੈਚ ਖੇਡੇ ਹਨ। ਜਿਸ ਵਿੱਚ ਉਸ ਨੇ ਛੇ ਜਿੱਤੇ ਅਤੇ ਇੰਨੇ ਹੀ ਮੈਚ ਹਾਰੇ। ਟੀਮ ਦੇ 12 ਅੰਕ ਹਨ। ਦਿੱਲੀ ਦੇ ਖਿਲਾਫ ਟੀਮ ਦੇ 4 ਵਿਦੇਸ਼ੀ ਖਿਡਾਰੀ ਲਿਆਮ ਲਿਵਿੰਗਸਟੋਨ, ਸੈਮ ਕਰਨ, ਸਿਕੰਦਰ ਰਜ਼ਾ ਅਤੇ ਨਾਥਨ ਐਲਿਸ ਹੋ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਸ਼ਿਖਰ ਧਵਨ, ਅਰਸ਼ਦੀਪ ਸਿੰਘ ਅਤੇ ਪ੍ਰਭਸਿਮਰਨ ਸਿੰਘ ਵਰਗੇ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।
ਅੰਕ ਸੂਚੀ ’ਚ ਦਿੱਲੀ ਸਭ ਤੋਂ ਹੇਠਲੇ ਸਥਾਨ ’ਤੇ | PBKS VS DC
ਦਿੱਲੀ ਨੇ ਇਸ ਸੀਜ਼ਨ ‘ਚ ਹੁਣ ਤੱਕ 12 ਮੈਚ ਖੇਡੇ ਹਨ। ਇਨ੍ਹਾਂ ਵਿੱਚ ਉਸ ਨੇ ਸਿਰਫ਼ ਚਾਰ ਜਿੱਤੇ ਅਤੇ ਅੱਠ ਮੈਚ ਹਾਰੇ। ਟੀਮ ਅੱਠ ਅੰਕਾਂ ਨਾਲ ਦਸ ਟੀਮਾਂ ਦੀ ਅੰਕ ਸੂਚੀ ਵਿੱਚ ਸਭ ਤੋਂ ਹੇਠਲੇ ਸਥਾਨ ’ਤੇ ਹੈ। ਪੰਜਾਬ ਖਿਲਾਫ ਟੀਮ ਦੇ 4 ਵਿਦੇਸ਼ੀ ਖਿਡਾਰੀ ਡੇਵਿਡ ਵਾਰਨਰ, ਫਿਲਿਪ ਸਾਲਟ, ਮਿਸ਼ੇਲ ਮਾਰਸ਼ ਅਤੇ ਰਿਲੇ ਰੂਸੋ ਹੋ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਇਸ਼ਾਂਤ ਸ਼ਰਮਾ, ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਵਰਗੇ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਪਰ ਟੀਮ ਨੂੰ ਜਿੱਤ ਦਿਵਾਉਣ ‘ਚ ਕਾਮਯਾਬ ਨਹੀਂ ਹੋ ਰਹੇ।