ਜਲੰਧਰ ਚੋਣ ਆਮ ਆਦਮੀ ਪਾਰਟੀ ਦੀ ਜਿੱਤ ਨੇ ਵਿਰੋਧੀ ਕੀਤੇ ਜਾਮ | Bhagwant Maan
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Maan) ਵੱਲੋਂ ਸੂਬਾ ਵਾਸੀਆਂ ਲਈ ਆਧੁਨਿਕ ਬੱਸ ਅੱਡਾ ਸਮਰਪਿਤ ਕਰ ਦਿੱਤਾ ਹੈ। ਇਸ ਦੌਰਾਨ ਮੁੱਖ ਮੰਤਰੀ ਵੱਲੋਂ ਨਵੇਂ ਬੱਸ ਅੱਡੇ ਤੋਂ 7 ਬੱਸਾਂ ਨੂੰ ਵੱਖ ਵੱਖ ਰੂਟਾਂ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਟਿਆਲੇ ਦਾ ਹੀ ਆਧੁਨਿਕ ਬੱਸ ਅੱਡਾ ਪੰਜਾਬ ਦੇ ਹੋਰਨਾਂ ਬੱਸ ਅੱਡਿਆਂ ਲਈ ਰੋਲ ਮਾਡਲ ਸਾਬਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਬੱਸ ਅੱਡੇ ਅੰਦਰ 45 ਕਾਉੰਟਰ ਅਤੇ 1500 ਬੱਸਾਂ ਰੋਜ਼ਾਨਾ ਇੱਥੋਂ ਵੱਖ ਵੱਖ ਰੂਟਾਂ ਲਈ ਚਲਣ ਗੀਆ । ਉਨ੍ਹਾਂ ਕਿਹਾ ਕਿ ਜਲੰਧਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਨੇ ਵਿਰੋਧੀਆਂ ਨੂੰ ਜਾਮ ਕਰਕੇ ਰੱਖ ਦਿੱਤਾ ਹੈ ਹੈ ਜੋ ਕਿ ਉਨ੍ਹਾਂ ਵੱਲੋਂ ਕੀਤੇ ਝੂਠੇ ਪ੍ਰਚਾਰ ਦਾ ਲੋਕਾਂ ਨੇ ਜਵਾਬ ਦੇ ਦਿੱਤਾ ਹੈ। ਇਸ ਮੌਕੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ , ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ, ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਹਰਮੀਤ ਸਿੰਘ ਪਠਾਣਮਾਜਰਾ ਆਦਿ ਹਾਜਰ ਸਨ।