ਪੁੱਤ ਨੂੰ ਯਾਦ ਕਰ ਲਿਖਿਆ : ਸੰਪੂਰਨ ਔਰਤ ਦਾ ਦਰਜ਼ਾ ਤੁਸੀਂ ਦਵਾਇਆ, ਮੇਰੇ ਬੱਚੇ ਵਾਪਸ ਆ ਜਾਓ | Sidhu Moose Wala
ਅੰਮ੍ਰਿਤਸਰ (ਸੱਚ ਕਹੂੰ ਨਿਊਜ਼) । ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਇਸ ਮਹੀਨੇ ਦੇ ਅਖੀਰ ’ਚ ਪੂਰਾ ਇੱਕ ਸਾਲ ਹੋ ਜਾਵੇਗਾ। ਪਰ ਉਨ੍ਹਾਂ ਦੀ ਮਾਂ ਦਾ ਦਰਦ ਅੱਜ ਵੀ ਉਸੀ ਤਰ੍ਹਾਂ ਹੈ। ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਆਪਣੇ ਜਨਮਦਿਨ ’ਤੇ ਭਾਵੁਕ ਹੋ ਗਈ। ਉਨ੍ਹਾਂ ਆਪਣੇ ਜਨਮਦਿਨ ’ਤੇ ਭਾਵੁਕ ਸੰਦੇਸ਼ ਆਪਣੇ ਪੁੱਤ ਦੇ ਨਾਂਅ ’ਤੇ ਲਿਖਿਆ ਹੈ। ਜਿਸ ਵਿੱਚ ਉਨ੍ਹਾਂ ਮਾਂ ਬਣਨ ਤੋਂ ਬਾਅਦ ਖੁਦ ਨੂੰ ਸੰਪੂਰਨ ਔਰਤ ਦਾ ਦਰਜਾ ਬਣਨ ਦੀ ਗੱਲ ਕਹੀ ਹੈ।
ਹੁਣ ਪੜ੍ਹੋ ਇੰਸਟਾਗ੍ਰਾਮ ’ਚ ਪਾਈ ਪੋਸਟ ’ਚ ਕੀ ਲਿਖਿਆ : ਚਰਨ ਕੌਰ ਨੇ ਲਿਖਿਆ ਕਿ ਮੈਂ ਪਹਿਲਾਂ ਬੇਟੀ ਬਣਕੇ ਤੁਹਾਡੇ ਨਾਨਕੇ ਘਰ ਜਨਮ ਲਿਆ, ਫੇਰ ਤੁਹਾਡੇ ਬਾਪੂ ਜੀ ਨਾਲ ਵਿਆਹ ਦੇ ਬੰਧਨ ’ਚ ਬਨ ਕੇ ਕਿਨੇ ਰਿਸ਼ਤੇ ਕਿਸੇ ਦੀ ਚਾਚੀ, ਤਾਈ, ਭਾਭੀ ਅਤੇ ਬਹੂ ਬਣਕੇ ਤੁਹਾਡੀ ਝੋਲੀ ’ਚ ਪਾਏ। ਪਰ ਮੇਰੀ ਮੌਜ਼ੂਦਗੀ ਦਾ ਅਸਲ ਆਧਾਰ ਮੈਂ ਤੁਹਾਡੀ ਮਾਂ ਬਣਕੇ ਪਾਇਆ ਅਤੇ ਤੁਸੀਂ ਮੈਨੂੰ ਅਸਲ ’ਚ ਇੱਕ ਸੰਪੂਰਨ ਔਰਤ ਦਾ ਦਰਜਾ ਦਵਾਇਆ। ਮੈਨੂੰ ਮਮਤਾ ਦੇ ਪਿਆਰ ਦਾ ਅਸਲ ਅਰਥ ਤੁਹਾਨੂੰ ਆਪਣੀ ਬੁੱਕਲ ’ਚ ਲੈ ਕੇ ਮਹਿਸੂਸ ਹੋਇਆ ਸੀ। ਪਰ ਕੱਲ੍ਹ ਦਾ ਇਹੀ ਪਿਆਰ ਉਹ ਮਮਤਾ ਦੀ ਤਪਿਸ਼ ਮੈਨੂੰ ਆਉਂਦੇ-ਜਾਂਦੇ ਸਾਂਹਾਂ ਨਾਲ ਕਿਨੀ ਰੇਖਾਵਾਂ ਨਾਲ ਲੈ ਕੇ ਆ ਰਿਹਾ।
ਅੱਜ ਵੀ ਮੈਂ ਕਮਰੇ ’ਚ ਬੈਠ ਕੇ ਤੁਹਾਡਾ ਇੰਤਜਾਰ ਕਰ ਰਹੀ ਸੀ, ਕਿਉਂਕਿ ਹਮੇਸ਼ਾ ਮੈਂ ਤੁਹਾਡੇ ਤੋਂ ਆਪਣੇ ਜਨਮਦਿਨ ਦੀ ਵਧਾਈ ਕਬੂਲ ਕਰਦੀ ਸੀ। ਪਰ ਅੱਜ ਤੁਹਾਡੀ ਤਸਵੀਰ ਨੂੰ ਆਪਣੀ ਬੁੱਕਲ ’ਚ ਲੈ ਕੇ ਤੁਹਾਨੂੰ ਮਹਿਸੂਸ ਕਰ ਰਹੀ ਹਾਂ ਮੇਰੇ ਬੱਚੇ। ਵਾਪਸ ਆ ਜਾਓ! ਪੁੱਤ ਮੇਰੇ ਤੋਂ ਤੁਹਾਡੇ ਬਿਨ੍ਹਾਂ ਨਹੀਂ ਰਿਹਾ ਜਾ ਰਿਹਾ।
29 ਮਈ 2022 ਨੂੰ ਹੋਇਆ ਸੀ ਸਿੱਧੂ ਮੂਸੇਵਾਲਾ ਦਾ ਕਤਲ | Sidhu Moose Wala
ਪੰਜਾਬੀ ਮਹਰੂਮ ਸਿੰਗਰ ਸਿੱਧੂ ਮੂਸੇਵਾਲਾ ਦਾ ਕਤਲ ਪਿਛਲੇ ਸਾਲ 29 ਮਈ 2022 ਨੂੰ ਸ਼ਾਮ ਸਾਢੇ 5 ਵਜੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ’ਚ ਹੋਇਆ ਸੀ। ਮੂਸੇਵਾਲਾ ’ਤੇ ਕਰੀਬ 40 ਰਾਉਂਡ ਫਾਇਰਿੰਗ ਹੋਈ ਸੀ। ਮੂਸੇਵਾਲਾ ਦੇ ਸਰੀਰ ’ਤੇ 19 ਜਖਮ ਮਿਲੇ ਸਨ। ਇਸ ਵਿੱਚ 7 ਗੋਲੀਆਂ ਸਿੱਧੀਆਂ ਸਿੱਧੂ ਮੂਸੇਵਾਲਾ ਨੂੰ ਲੱਗੀਆਂ ਸਨ। ਗੋਲੀਆਂ ਲੱਗਣ ਤੋ 15 ਮਿੰਟਾਂ ਦੇ ਅੰਦਰ ਸਿੰਧੂ ਮੂਸੇਵਾਲਾ ਦੀ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਉਸ ਸਮੇਂ ਉਨ੍ਹਾਂ ਦੇ ਗਨਮੈਨ ਉਨ੍ਹਾਂ ਦੇ ਨਾਲ ਨਹੀਂ ਸਨ।