ਪੇਂਡੂ ਹਲਕਿਆਂ ਨੇ ਲਾਇਆ ‘ਆਪ’ ਦਾ ਬੇੜਾ ਬੰਨੇ

Aam Aadmi Party
ਮੁੱਖ ਮੰਤਰੀ ਭਗਵੰਤ ਮਾਨ।

ਤਿੰਨ ਹਲਕਿਆਂ ’ਚ 2022 ਦੇ ਮੁਕਾਬਲੇ ਆਪ ਦੀ ਵੋਟ ਵਧੀ | Aam Aadmi Party

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ (Aam Aadmi Party) ਵੱਲੋਂ ਜਲੰਧਰ ਜ਼ਿਮਨੀ ਚੋਣ ’ਚ ਕਾਂਗਰਸ ਦੇ ਗੜ੍ਹ ਅੰਦਰ ਵੱਡੀ ਜਿੱਤ ਦਰਜ ਕੀਤੀ ਗਈ ਹੈ। ਜ਼ਿਮਨੀ ਚੋਣ ਅੰਦਰ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਦੇ ਗੜ੍ਹ ਨੂੰ ਤੋੜਦਿਆਂ 9 ਵਿਧਾਨ ਸਭਾ ਹਲਕਿਆਂ ਅੰਦਰ ਆਪਣੀ ਜਿੱਤ ਦਾ ਲੋਹਾ ਮੰਨਵਾਇਆ ਗਿਆ ਹੈ। ਉਂਜ ਸਾਲ 2022 ਦੀਆਂ ਲੰਘੀਆਂ ਵਿਧਾਨ ਸਭਾ ਚੋਣਾਂ ਅੰਦਰ ਕਾਂਗਰਸ ਵੱਲੋਂ ਪੰਜ ਹਲਕਿਆਂ ’ਤੇ ਜਿੱਤ ਪ੍ਰਾਪਤ ਕੀਤੀ ਗਈ ਸੀ ਜਦੋਂਕਿ ਆਮ ਆਦਮੀ ਪਾਰਟੀ ਨੇ ਚਾਰ ਹਲਕਿਆਂ ’ਤੇ ਆਪਣੀ ਜਿੱਤ ਪ੍ਰਾਪਤ ਕੀਤੀ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਤਿੰਨ ਵਿਧਾਨ ਸਭਾ ਹਲਕਿਆਂ ’ਚੋਂ ਆਪ ਨੂੰ ਜ਼ਿਆਦਾ ਵੋਟਾਂ ਮਿਲੀਆਂ ਹਨ।

ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ ਸਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਲੰਧਰ ਲੋਭ ਸਭਾ ਜ਼ਿਮਨੀ ਚੋਣ ਜਿੱਤ ਕੇ ਲੋਕ ਸਭਾ ਵਿੱਚ ਸੁਸ਼ੀਲ ਕੁਮਾਰ ਰਿੰਕੂ ਦੀ ਐਂਟਰੀ ਕਰਵਾ ਦਿੱਤੀ ਗਈ ਹੈ। ਲਗਭਗ 14 ਮਹੀਨੇ ਪਹਿਲਾਂ 2022 ਦੀਆਂ ਵਿਧਾਨ ਸਭਾ ਚੋਣਾਂ ਅੰਦਰ ਜਲੰਧਰ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਸ਼ੀਤਲ ਅੰਗੁਰਾਲ ਨੂੰ 33.73 ਫੀਸਦੀ ਨਾਲ 39213 ਵੋਟਾਂ ਪਈਆਂ ਸਨ, ਜਦੋਂਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਅੰਦਰ ਆਮ ਆਦਮੀ ਪਾਰਟੀ ਨੂੰ ਇਸ ਹਲਕੇ ਤੋਂ 35288 ਵੋਟਾਂ ਪਈਆਂ ਹਨ।

ਜਲੰਧਰ ਸੈਂਟਰਲ | Aam Aadmi Party

ਇਸੇ ਤਰ੍ਹਾਂ ਹੀ ਜਲੰਧਰ ਸੈਂਟਰਲ ਹਲਕੇ ਤੋਂ ਵਿਧਾਨ ਸਭਾ ਚੋਣਾਂ ਦੌਰਾਨ ਆਪ ਦੇ ਵਿਧਾਇਕ ਬਣੇ ਰਮਨ ਅਰੋੜਾ ਨੂੰ 33011 ਵੋਟਾਂ ਪਈਆਂ ਸਨ ਅਤੇ ਇੱਥੇ ਵੋਟ ਫੀਸਦੀ ਦਰ 33.98 ਰਹੀ ਸੀ। ਅੱਜ ਜਲੰਧਰ ਜ਼ਿਮਨੀ ਚੋਣ ਅੰਦਰ ਜਲੰਧਰ ਸੈਂਟਰਲ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ 24716 ਵੋਟਾਂ ਪ੍ਰਾਪਤ ਹੋਈਆਂ ਹਨ।

ਜਲੰਧਰ ਨੌਰਥ | Aam Aadmi Party

ਜਲੰਧਰ ਨੌਰਥ ਹਲਕੇ ਤੋਂ ਵਿਧਾਨ ਸਭਾ ਚੋਣਾਂ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਿਨੇਸ ਢੱਲ ਨੂੰ 25.5 ਫੀਸਦੀ ਦਰ ਨਾਲ 32685 ਵੋਟਾਂ ਹਾਸਲ ਹੋਈਆਂ ਸਨ ਅਤੇ ਉਹ ਕਾਂਗਰਸ ਦੇ ਉਮੀਦਵਾਰ ਤੋਂ ਹਾਰ ਗਏ ਸਨ। ਇਸ ਵਾਰ ਲੋਕ ਸਭਾ ਜ਼ਿਮਨੀ ਚੋਣ ਅੰਦਰ ਜਲੰਧਰ ਨੌਰਥ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ 30290 ਵੋਟਾਂ ਹਾਸਲ ਕਰਨ ਵਿੱਚ ਕਾਮਯਾਬ ਹੋਈ ਹੈ।

ਸਾਹੋਕਟ

ਜੇਕਰ ਜਲੰਧਰ ’ਚ ਪੈਂਦੇ ਸਾਹੋਕਟ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਜ਼ਿਮਨੀ ਚੋਣ ਅੰਦਰ ਆਮ ਆਦਮੀ ਦੇ ਉਮੀਦਵਾਰ ਸ਼ੁਸੀਲ ਰਿੰਕੂ ਨੂੰ 36010 ਵੋਟਾਂ ਹਾਸਲ ਹੋਈਆਂ ਹਨ ਜਦਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾ ਅੰਦਰ 29348 ਵੋਟਾਂ ਹਾਸਲ ਹੋਈਆਂ ਸਨ ਅਤੇ ਆਪ ਦੀ ਵੋਟ ਫੀਸਦੀ ਦਰ 22.15 ਰਹੀ ਸੀ ਅਤੇ ਆਪ ਉਮੀਦਵਾਰ ਰਤਨ ਸਿੰਘ ਕਾਂਗਰਸ ਤੋਂ ਹਾਰ ਗਏ ਸਨ।

ਕਰਤਾਰਪੁਰ

ਇਸੇ ਤਰ੍ਹਾਂ ਹੀ ਕਰਤਾਰਪੁਰ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਜ਼ਿਮਨੀ ਚੋਣ ਅੰਦਰ 37951 ਵੋਟਾਂ ਪ੍ਰਾਪਤ ਹੋਈਆਂ ਹਨ ਜਦੋਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪ ਵਿਧਾਇਕ ਬਲਕਾਰ ਸਿੰਘ ਨੂੰ 33.47 ਫੀਸਦੀ ਤਹਿਤ 41830 ਵੋਟਾਂ ਹਾਸਲ ਹੋਈਆਂ ਸਨ ਅਤੇ ਉਨ੍ਹਾਂ ਨੇ ਕਾਂਗਰਸ ਉਮੀਦਵਾਰ ਨੂੰ ਹਰਾਇਆ ਸੀ। ਇੱਥੇ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਆਪ ਨੂੰ ਘੱਟ ਵੋਟਾਂ ਪਈਆਂ ਹਨ।

ਆਦਮਪੁੁਰਾ

ਆਦਮਪੁੁਰਾ ਵਿਧਾਨ ਸਭਾ ਹਲਕੇ ਅੰਦਰ ਅੱਜ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ 32228 ਵੋਟਾਂ ਪ੍ਰਾਪਤ ਹੋਈਆਂ, ਜਦਕਿ ਵਿਧਾਨ ਸਭਾ ਚੋਣਾਂ ਦੌਰਾਨ ਆਪ ਦੇ ਉਮੀਦਾਵ ਜੀਤ ਲਾਲ ਭੱਟੀ ਨੂੰ 28947 ਵੋਟਾਂ 25.45 ਫੀਸਦੀ ਦਰ ਨਾਲ ਪਈਆਂ ਸਨ ਅਤੇ ਉਹ ਹਾਰ ਗਏ ਸਨ। ਇਸ ਹਲਕੇ ਅੰਦਰ ਵੀ ਆਮ ਆਦਮੀ ਪਾਰਟੀਆਂ ਦਾ ਵੋਟਾਂ ਵਧੀਆਂ ਹਨ।

ਜਲੰਧਰ ਕੈਂਟ

ਜਲੰਧਰ ਕੈਂਟ ਹਲਕੇ ਤੋਂ ਅੱਜ ਜ਼ਿਮਨੀ ਵਿੱਚ ਆਮ ਆਦਮੀ ਪਾਰਟੀ ਨੂੰ 32217 ਵੋਟਾਂ ਹਾਸਲ ਹੋਈਆਂ ਹਨ ਜਦੋਂਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਅੰਦਰ ਆਪ ਦੇ ਸੁਰਿੰਦਰ ਸਿੰਘ ਸੋਢੀ ਨੂੰ 35008 ਵੋਟਾਂ ਪਈਆਂ ਸਨ ਅਤੇ ਇੱਥੇ ਵੋਟ ਫੀਸਦੀ ਦਰ 27.99 ਰਹੀ ਸੀ। ਇਸ ਹਲਕੇ ਅੰਦਰ ਕਾਂਗਰਸ ਜੇਂਤੂ ਰਹੀ ਸੀ।

ਨਕੋਦਰ ਹਲਕੇ ਅੰਦਰ ਅੱਜ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਸ਼ੁਸੀਲ ਰਿੰਕੂ ਨੂੰ 34740 ਵੋਟਾਂ ਪਈਆਂ ਹਨ, ਜਦਕਿ ਵਿਧਾਨ ਸਭਾ ਚੋਣਾਂ ਵਿੱਚ ਆਪ ਵਿਧਾਇਕ ਇੰਦਰਜੀਤ ਕੌਰ ਮਾਨ ਨੂੰ 42868 ਵੋਟਾਂ ਹਾਸਲ ਹੋਈਆਂ ਸਨ ਅਤੇ ਇੱਥੇ ਵੋਟ ਫੀਸਦੀ ਦਰ 31.95 ਰਹੀ ਸੀ।

ਇਸ ਤੋਂ ਇਲਾਵਾ ਫਿਲੌਰ ਹਲਕੇ ਅੰਦਰ ਅੱਜ ਆਮ ਆਦਮੀ ਪਾਰਟੀ ਨੂੰ 38657 ਵੋਟਾਂ ਹਾਸਲ ਹੋਈਆਂ ਹਨ, ਜਦੋਂਕਿ ਵਿਧਾਨ ਸਭਾ ਚੋਣਾਂ ਅੰਦਰ ਆਪ ਦੇ ਉਮੀਦਵਾਰ ਪ੍ਰੇਮ ਕੁਮਾਰ ਨੂੰ 24.65 ਫੀਸਦੀ ਨਾਲ 34478 ਵੋਟਾਂ ਹਾਸਲ ਹੋਈਆਂ ਸਨ ਅਤੇ ਉਹ ਇੱਥੋਂ ਹਾਰ ਗਏ ਸਨ।

ਭਾਜਪਾ ਦੋ ਹਲਕਿਆਂ ’ਚ ਆਪ ਤੋਂ ਅੱਗੇ ਰਹੀ

ਜਲੰਧਰ ਜ਼ਿਮਨੀ ਚੋਣ ’ਚ ਅੱਜ ਦੋ ਹਲਕਿਆਂ ਵਿੱਚੋਂ ਭਾਜਪਾ ਉਮੀਦਵਾਰ ਆਮ ਆਦਮੀ ਪਾਰਟੀ ਤੋਂ ਅੱਗੇ ਰਿਹਾ। ਇਹ ਦੋ ਹਲਕੇ ਜਲੰਧਰ ਕੇਂਦਰੀ ਅਤੇ ਜਲੰਧਰ ਉੱਤਰੀ ਹਨ। ਜਲੰਧਰ ਕੇਂਦਰੀ ਤੋਂ ਭਾਜਪਾ ਉਮੀਦਵਾਰ ਨੂੰ 25259 ਵੋਟਾਂ ਹਾਸਲ ਹੋਈਆਂ, ਜਦੋਂਕਿ ਆਪ ਉਮੀਦਵਾਰ ਨੂੰ 24716 ਵੋਟਾਂ ਹਾਸਲ ਹੋਈਆਂ। ਕਾਂਗਰਸ 24368 ਵੋਟਾਂ ਨਾਲ ਤੀਜੇ ਨੰਬਰ ’ਤੇ ਰਹੀ। ਇਸੇ ਤਰ੍ਹਾਂ ਹੀ ਜਲੰਧਰ ਉੱਤਰੀ ਹਲਕੇ ਵਿੱਚ ਭਾਜਪਾ ਨੂੰ 31549 ਵੋਟਾਂ ਹਾਸਲ ਹੋਈਆਂ, ਜਦੋਂਕਿ ਆਪ ਨੂੰ 30290 ਅਤੇ ਕਾਂਗਰਸ ਨੂੰ 27946 ਵੋਟਾਂ ਪਈਆਂ। ਕਾਂਗਰਸ ਕਿਸੇ ਵੀ ਹਲਕੇ ਵਿੱਚੋਂ ਆਪ ਉਮੀਦਵਾਰ ਤੋਂ ਅੱਗੇ ਨਾ ਨਿਕਲ ਸਕੀ।

Aam Aadmi Party
Aam Aadmi Party