ਕੇਂਦਰੀ ਬਜਟ ਸੂਬਾ ਵਿਸ਼ੇਸ਼ ਲਈ ਨਹੀਂ ਦੇਸ਼ ਲਈ ਹੋਵੇਗਾ : ਨਾਇਡੂ

ਕੇਂਦਰੀ ਬਜਟ ਸੂਬਾ ਵਿਸ਼ੇਸ਼ ਲਈ ਨਹੀਂ ਦੇਸ਼ ਲਈ ਹੋਵੇਗਾ : ਨਾਇਡੂ

ਨਵੀਂ ਦਿੱਲੀ | ਬਜਟ ਸੈਸ਼ਨ ਟਾਲਣ ਦੀ ਵਿਰੋਧੀ ਪਾਰਟੀਆਂ ਦੀ ਮੰਗ ਨੂੰ ‘ਲੋਕ ਵਿਰੋਧੀ’ ਕਰਾਰ ਦਿੰਦਿਆਂ ਕੇਂਦਰੀ ਮੰਤਰੀ ਐਮ ਵੈਂਕੱਇਆ ਨਾਇਡੂ ਨੇ ਕਿਹਾ ਕਿ ਕੇਂਦਰੀ ਬਜਟ ਦੇਸ਼ ਲਈ ਹੋਵੇਗਾ, ਇਹ ਸੂਬਾ ਵਿਸ਼ੇਸ਼ ਲਈ ਨਹੀਂ ਹੋਵੇਗਾ ਨਾਇਡੂ ਨੇ ਕਿਹਾ ਕਿ ਬਜਟ ਨਹੀਂ ਦਾ ਮਤਲਬ ਵਿਕਾਸ ਨਹੀਂ ਤੇ ਕਲਿਆਣ ਨਹੀਂ ਕੀ ਤੁਸੀਂ ਇਹੀ ਚਾਹੁੰਦੇ ਹੋ? ਗਰੀਬਾਂ, ਕਿਸਾਨਾਂ ਨੂੰ ਕੋਈ ਮੱਦਦ ਨਾ ਮਿਲੇ, ਕੀ ਤੁਸੀਂ ਇਹੀ ਚਾਹੁੰਦੇ ਹੋ? ਤੁਸੀਂ ਵਿਰੋਧ ਕਿਉਂ ਕਰ ਰਹੇ ਹੋ? ਬਜਟ ਤਾਂ ਬਜਟ ਹੈ ਵਿਰੋਧੀ ਪਾਰਟੀ ਕੇਂਦਰੀ ਬਜਟ ਨੂੰ ਪੇਸ਼ ਕਰਨ ਦੀ ਤਾਰੀਕ ਇੱਕ ਫਰਵਰੀ ਦੀ ਬਜਾਇ ਪੰਜ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਦੇ ਅੰਤਿਮ ਦਿਨ ਅੱਠ ਮਾਰਚ ਨੂੰ ਕਰਾਉਣ ਦੀ ਮੰਗ ਕਰ ਰਿਹਾ ਹੈ

ਸੂਚਨਾ ਤੇ ਪ੍ਰਸਾਰਨ ਮੰਤਰੀ ਇਸ ਨਾਲ ਸਬੰਧੀ ਸਵਾਲ ਦਾ ਨਾਇਡੂ ਜਵਾਬ ਦੇ ਰਹੇ ਸਨ ਪ੍ਰੈੱਸ ਕਾਨਫਰੰਸ ‘ਚ ਗੱਲਬਾਤ ਕਰਦਿਆਂ ਸੂਚਨਾ ਤੇ ਪ੍ਰਸਾਰਨ ਮੰਤਰੀ ਨਾਇਡੂ ਨੇ ਕਿਹਾ ਕਿ ਬਜਟ ਸੂਬਾ ਵਿਸ਼ੇਸ਼ ਲਈ ਨਹੀਂ ਹੋਵੇਗਾ ਉਨ੍ਹਾਂ ਕਿਹਾ ਕਿ ਬਿਜਟ ਲੋਕਾਂ ਤੇ ਉਨ੍ਹਾਂ ਦੇ ਭਵਿੱਖ ਲਈ ਹੋਵੇਗਾ ਇਸ ਨੂੰ ਸੰਸਦ ‘ਚ ਪੇਸ਼  ਕੀਤਾ ਜਾਵੇਗਾ, ਇਹ ਦੇਸ਼ ਲਈ ਹੈ ਨਾ ਕਿ ਕਿਸੇ ਸੂਬਾ ਵਿਸ਼ੇਸ਼ ਲਈ ਉਨ੍ਹਾਂ ਕਿਹਾ ਕਿ ਵਿਰੋਧੀਆਂ ਦੀਆਂ ਇਤਰਾਜ਼ਗੀਆਂ ਨੂੰ ਉਹ ਸਮਝ ਨਹੀਂ ਪਾ ਰਹੇ ਉਨ੍ਹਾਂ ਕਿਹਾ ਕਿ  ਉਨ੍ਹਾਂ ਇਸ ਗੱਲ ਦੀ ਚਿੰਤਾ ਹੈ ਕਿ ਮੋਦੀ ਸਰਕਾਰ ਖਿਲਾਫ਼ ਕੂੜ ਪ੍ਰਚਾਰ ਨਾਲ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਤੇ ਵਿਰੋਧੀ ਵੱਲੋਂ ਨੋਟਬੰਦੀ ‘ਤੇ ਫੈਲਾਈ ਗਈ ਭਰਮਾਊ ਜਾਣਕਾਰੀਆਂ ਉਨ੍ਹਾਂ ‘ਤੇ ਹੀ ਉਲਟੀ ਪੈ ਗਈਆਂ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here