ਚੋਰਾਂ ਵੱਲੋਂ 9 ਤੋਲੇ ਸੋਨਾ, 6 ਤੋਲੇ ਚਾਂਦੀ ਦੇ ਗਹਿਣਿਆਂ ਸਮੇਤ ਨਗਦੀ ਚੋਰੀ

ਸੁਨਾਮ: ਚੋਰਾਂ ਵੱਲੋਂ ਅਲਮਾਰੀ ਦਾ ਤੋੜਿਆ ਗਿਆ ਲਾਕਰ।

ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ, ਤਫਤੀਸ਼ ਜਾਰੀ ਹੈ : ਏ.ਐੱਸ.ਆਈ

  • ਚੋਰਾਂ ਨੇ ਅਲਮਾਰੀ ਦਾ ਲਾਕਰ ਤੋੜ ਕੇ ਉਡਾਏ ਗਹਿਣੇ

ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਸੁਨਾਮ ਦੇ ਲਾਗਲੇ ਪਿੰਡ ਰਾਮਗੜ੍ਹ ਜਵੰਧਾ ਵਿਖੇ ਇਕ ਘਰ ’ਚੋਂ ਚੋਰਾਂ ਵੱਲੋਂ ਸੋਨੇ-ਚਾਂਦੀ (Stole Gold) ਦੇ ਗਹਿਣਿਆਂ ਸਮੇਤ ਨਗਦੀ ਰੁਪਏ ਦੀ ਲੁੱਟ ਕਰਨ ਦਾ ਸਮਾਚਾਰ ਹੈ। ਮਕਾਨ ਮਾਲਕ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਸਦੇ ਦੋ ਬੱਚੇ ਹਨ ਉਹ ਸਵੇਰੇ 8 ਵਜੇ ਦੇ ਕਰੀਬ ਪੜ੍ਹਨ ਚਲੇ ਗਏ ਅਤੇ ਉਹ 9 ਵਜੇ ਆਪਣੇ ਕੰਮ ’ਤੇ ਸੁਨਾਮ ਆਗਿਆ ਉਸ ਦੇ ਨਾਲ ਉਸ ਦੀ ਪਤਨੀ ਵੀ ਘਰੋਂ ਆ ਗਈ ਸੀ। ਕਿਉਂਕਿ ਉਸਨੇ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਨੂੰ ਦਵਾਈ ਦਿਵਾਉਣ ਲਈ ਜਾਣਾ ਸੀ।

ਇਹ ਵੀ ਪੜ੍ਹੋ : ਪਾਕਿਸਤਾਨ ‘ਚ ਹੰਗਾਮਾ ਜਾਰੀ, ਇਮਰਾਨ ਖਾਨ 8 ਦਿਨਾਂ ਦੇ ਰਿਮਾਂਡ ‘ਤੇ

ਬਿਕਰਮਜੀਤ ਨੇ ਦੱਸਿਆ ਕਿ ਉਸ ਦੀ ਪਤਨੀ ਦੁਪਹਿਰ ਇਕ ਡੇਢ ਵਜੇ ਦੇ ਕਰੀਬ ਘਰ ਆਈ ਤਾਂ ਉਸ ਨੇ ਅੰਦਰ ਵਾਲਾ ਜਿੰਦਾ ਬਾਹਰ ਵਾਲੇ ਗੇਟ ਨੂੰ ਲੱਗਿਆ ਦੇਖਿਆ ਤਾਂ ਉਸ ਨੇ ਸੋਚਿਆ ਕਿ ਸ਼ਾਇਦ ਉਸ ਨੇ ਭੁੱਲ ਕੇ ਇਸ ਤਰ੍ਹਾਂ ਕੀਤਾ ਹੋਵੇ, ਪ੍ਰੰਤੂ ਜਦੋਂ ਉਸ ਦੀ ਬੇਟੀ ਪੜ੍ਹ ਕੇ ਵਾਪਸ ਆਈ ਤਾਂ ਉਸ ਨੇ ਅਲਮਾਰੀ ਦਾ ਲਾਕਰ ਟੁੱਟਿਆ ਦੇਖਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਫੋਨ ਕੀਤਾ।

ਪਾਈ ਪਾਈ ਜੋੜ ਗਹਿਣੇ ਬਣਵਾਏ ਸਨ,ਚੋਰਾਂ ਵੱਲੋਂ ਲੁੱਟ ਲਏ ਗਏ : ਬਿਕਰਮਜੀਤ

ਬਿਕਰਮਜੀਤ ਸਿੰਘ ਦੇ ਦੱਸਣ ਮੁਤਾਬਕ ਅਲਮਾਰੀ ਵਿੱਚੋਂ 9 ਤੋਲੇ ਸੋਨਾ, 6 ਤੋਲੇ ਚਾਂਦੀ ਅਤੇ ਦੋ ਹਜ਼ਾਰ ਰੁਪਏ ਨਗਦ ਚੋਰਾਂ ਵੱਲੋਂ ਚੋਰੀ ਕੀਤੇ ਗਏ ਹਨ। ਬਿਕਰਮਜੀਤ ਨੇ ਦੱਸਿਆ ਕਿ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਹੁਣ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ। ਬਿਕਰਮਜੀਤ ਨੇ ਕਿਹਾ ਕੇ ਉਹ ਗਰੀਬ ਆਦਮੀ ਹੈ ਉਸ ਨੇ ਪਾਈ ਪਾਈ ਇਕੱਠੀ ਕਰਕੇ ਇਹ ਗਹਿਣੇ ਬਣਵਾਏ ਸਨ। ਜੋ ਚੋਰਾਂ ਵੱਲੋਂ ਲੁੱਟ ਲਏ ਗਏ। ਉਸ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਚੋਰਾਂ ਨੂੰ ਜਲਦ ਗ੍ਰਿਫਤਾਰ ਕਰਕੇ ਉਸਦਾ ਚੋਰੀ ਕੀਤਾ ਸਮਾਨ ਉਸ ਨੂੰ ਵਾਪਸ ਦਬਾਉਣ ‘ਚ ਮੱਦਦ ਕੀਤੀ ਜਾਵੇ। ਬਿਕਰਮਜੀਤ ਸਿੰਘ ਨੇ ਸਰਕਾਰ ਨੂੰ ਵੀਂ ਆਪਣੀ ਮੱਦਦ ਕਰਨ ਦੀ ਗੁਹਾਰ ਲਗਾਈ ਹੈ।

Stole Gold
ਸੁਨਾਮ: ਚੋਰਾਂ ਵੱਲੋਂ ਅਲਮਾਰੀ ਦਾ ਤੋੜਿਆ ਗਿਆ ਲਾਕਰ।

ਇਸ ਸਬੰਧੀ ਥਾਣਾ ਛਾਜਲੀ ਦੇ ਏ.ਐੱਸ.ਆਈ ਸੁੱਖਾ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਰਾਮਗੜ੍ਹ ਜਵੰਧਾ ‘ਚ ਬਿਕਰਮਜੀਤ ਸਿੰਘ ਦੇ ਘਰ ਚੋਰੀ ਹੋਣ ਦਾ ਮਾਮਲਾ ਹੈ। ਜਿਸ ਵਿੱਚ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਸਮੇਤ ਨਗਦੀ ਵੀਂ ਚੋਰੀ ਕੀਤੀ ਗਈ ਹੈ, ਇਸ ਸਬੰਧੀ ਉਨ੍ਹਾਂ ਵੱਲੋਂ ਐੱਫ ਆਈ ਆਰ ਦਰਜ ਕਰਕੇ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਵੀ ਖੰਘਾਲੇ ਜਾ ਰਹੇ ਹਨ ਇਸ ਮਾਮਲੇ ਦੀ ਤਫਤੀਸ਼ ਜਾਰੀ ਹੈ। (Stole Gold)