ਪੁਲਿਸ ਨੇ ਕਿਹਾ- ਅੱਤਵਾਦੀ ਹਮਲਾ ਨਹੀਂ, ਫੋਰੈਂਸਿਕ ਟੀਮ ਲਏਗੀ ਸੈਂਪਲ | Amritsar
ਅੰਮ੍ਰਿਤਸਰ। ਅੰਮਿ੍ਰਤਸਰ (Amritsar) ’ਚ ਹੈਰੀਟੇਜ ਸਟਰੀਟ ’ਤੇ ਸ਼ਨਿੱਚਰਵਾਰ ਦੇਰ ਰਾਤ ਕਰੀਬ 12 ਵਜੇ ਧਮਾਕਾ ਹੋਇਆ। ਇਸ ਕਾਰਨ ਸਾਰਾਗੜ੍ਹੀ ਪਾਰਕਿੰਗ ਵਿੱਚ ਖਿੜਕੀਆਂ ’ਤੇ ਲੱਗੇ ਸ਼ੀਸ਼ੇ ਚਾਰੇ ਪਾਸੇ ਫੈਲ ਗਏ। ਇਹ ਸ਼ੀਸ਼ਾ 5 ਤੋਂ 6 ਵਿਅਕਤੀਆਂ ਦੇ ਜਾ ਵੱਜਿਆ, ਜਿਸ ਕਾਰਨ ਉਹ ਜਖਮੀ ਹੋ ਗਏ। ਜਾਂਚ ਤੋਂ ਬਾਅਦ ਪੁਲਿਸ ਨੇ ਪਾਇਆ ਕਿ ਇਹ ਇੱਕ ਹਾਦਸਾ ਸੀ ਅਤੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਅਤੇ ਅੱਜ ਫੋਰੈਂਸਿਕ ਟੀਮ ਵੀ ਜਾਂਚ ਕਰੇਗੀ।
ਇਹ ਹਾਦਸਾ ਹੈਰੀਟੇਜ ਸਟਰੀਟ ’ਤੇ ਸਾਰਾਗੜੀ ਸਰਾਏ ਦੇ ਸਾਹਮਣੇ ਅਤੇ ਪਾਰਕਿੰਗ ਲਾਟ ਦੇ ਬਿਲਕੁਲ ਬਾਹਰ ਵਾਪਰਿਆ। 12 ਵਜੇ ਦੇ ਕਰੀਬ ਲੋਕ ਹੈਰੀਟੇਜ ਸਟਰੀਟ ’ਤੇ ਘੁੰਮ ਰਹੇ ਸਨ। ਫਿਰ ਜ਼ੋਰਦਾਰ ਧਮਾਕਾ ਹੋਇਆ। ਨੇੜੇ ਹੀ ਆਟੋ ਰਾਹੀਂ 6 ਦੇ ਕਰੀਬ ਹੋਰ ਰਾਜਾਂ ਤੋਂ ਸੈਲਾਨੀ ਲੜਕੀਆਂ ਆਈਆਂ ਹੋਈਆਂ ਸਨ। ਜਿਸ ’ਤੇ ਸ਼ੀਸ਼ਾ ਡਿੱਗ ਗਿਆ। ਇਸ ਦੇ ਨਾਲ ਹੀ ਨੇੜੇ ਦੇ ਬੈਂਚ ’ਤੇ ਇੱਕ ਨੌਜਵਾਨ ਸੁੱਤਾ ਪਿਆ ਸੀ, ਜਿਸ ਦੀ ਲੱਤ ’ਤੇ ਕੱਚ ਦੇ ਵੱਡੇ ਟੁਕੜੇ ਨਾਲ ਵੱਜਿਆ ਅਤੇ ਉਹ ਜਖਮੀ ਹੋ ਗਿਆ। ਇਕ ਹੋਰ ਵਿਅਕਤੀ ਦੀ ਬਾਂਹ ’ਤੇ ਵੀ ਮਾਮੂਲੀ ਸੱਟ ਲੱਗੀ ਹੈ।
ਇਹ ਵੀ ਪੜ੍ਹੋ : ਕੀ ਤੁਸੀਂ ਜਾਣਦੇ ਹੋ ਕਾਲੇ ਤਾਜ ਮਹਿਲ ਬਾਰੇ?
ਪੁਲਿਸ ਕੁਝ ਮਿੰਟਾਂ ਵਿੱਚ ਹੀ ਮੌਕੇ ’ਤੇ ਪਹੁੰਚ ਗਈ। ਜਾਂਚ ਸ਼ੁਰੂ ਕਰ ਦਿੱਤੀ ਸੀ। ਲੋਕਾਂ ਨੇ ਇਸ ਧਮਾਕੇ ਨੂੰ ਅੱਤਵਾਦੀ ਹਮਲੇ ਨਾਲ ਰਲਾ ਕੇ ਦੇਖਣਾ ਸ਼ੁਰੂ ਕਰ ਦਿੱਤਾ ਪਰ ਕੁਝ ਸਮੇਂ ਬਾਅਦ ਜਾਂਚ ’ਚ ਪੁਲਿਸ ਨੇ ਸਪੱਸ਼ਟ ਕਰ ਦਿੱਤਾ ਕਿ ਇਹ ਹਮਲਾ ਨਹੀਂ ਸੀ, ਇਹ ਹਾਦਸਾ ਸੀ। ਲੋਕਾਂ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ ਗਈ।
ਲੋਕਾਂ ਨੇ ਕਿਹਾ- ਪੋਟਾਸ਼ੀਅਮ ਦੀ ਆ ਰਹੀ ਸੀ ਬਦਬੂ | Amritsar
ਇਸ ਦੇ ਨਾਲ ਹੀ ਕੁਝ ਚਸਮਦੀਦਾਂ ਦਾ ਕਹਿਣਾ ਹੈ ਕਿ ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਚਾਰੇ ਪਾਸੇ ਪੋਟਾਸ਼ੀਅਮ ਦੀ ਬਦਬੂ ਫੈਲੀ ਹੋਈ ਸੀ। ਕਰੀਬ 10 ਤੋਂ 15 ਮਿੰਟ ਤੱਕ ਬਦਬੂ ਆਉਂਦੀ ਰਹੀ। ਖਿੜਕੀ ਦੇ ਕੋਲ ਇੱਕ ਪਾਊਡਰ ਪਦਾਰਥ ਵੀ ਫੈਲਿਆ ਹੋਇਆ ਸੀ। ਹਾਲਾਂਕਿ ਪੁਲਿਸ ਇਸ ਬਾਰੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਰਹੀ ਹੈ।
ਕਾਰਨ ਅਜੇ ਸਪੱਸਟ ਨਹੀਂ ਹੈ
ਸੈਂਟਰਲ ਏ.ਸੀ.ਪੀ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਘਟਨਾ ਅੱਤਵਾਦੀ ਨਹੀਂ, ਸਪੱਸ਼ਟ ਹੈ। ਪਰ ਕਾਰਨ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਫੋਰੈਂਸਿਕ ਵਿਭਾਗ ਦੀਆਂ ਟੀਮਾਂ ਅੱਜ ਜਾਂਚ ਕਰਨਗੀਆਂ। ਸੈਂਪਲ ਲਏ ਜਾਣਗੇ। ਇਸ ਤੋਂ ਬਾਅਦ ਹੀ ਸਪੱਸਟ ਹੋ ਸਕੇਗਾ ਕਿ ਪਾਰਕਿੰਗ ਦੇ ਸ਼ੀਸ਼ੇ ਕਿਵੇਂ ਟੁੱਟੇ।
ਜੇਕਰ ਕੋਈ ਧਮਾਕਾ ਹੁੰਦਾ ਤਾਂ ਇਮਾਰਤ ਨੂੰ ਨੁਕਸਾਨ ਪਹੁੰਚ ਸਕਦਾ ਸੀ
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੋਈ ਧਮਾਕਾ ਨਹੀਂ ਹੈ। ਜੇਕਰ ਧਮਾਕਾ ਹੁੰਦਾ ਤਾਂ ਇਮਾਰਤ ਨੂੰ ਨੁਕਸਾਨ ਪਹੁੰਚਣਾ ਸੀ, ਸਿਰਫ ਸੀਸੇ ਹੀ ਟੁੱਟੇ ਨਹੀਂ ਸਨ। ਧਮਾਕਾ ਹੋਣ ਦੇ ਸੰਕੇਤ ਮਿਲਣੇ ਸਨ, ਪਰ ਅਜਿਹਾ ਕੁਝ ਨਹੀਂ ਹੋਇਆ। ਬਾਹਰ ਠੰਢਾ ਮੌਸਮ ਅਤੇ ਪਾਰਕਿੰਗ ਲਾਟ ਦੇ ਅੰਦਰ ਨਮੀ ਵੀ ਸੀਸੇ ਦੇ ਟੁੱਟਣ ਦਾ ਕਾਰਨ ਬਣ ਸਕਦੀ ਹੈ। ਫੋਰੈਂਸਿਕ ਵਿਭਾਗ ਦੀ ਟੀਮ ਨੂੰ ਸਿਰਫ਼ ਸ਼ੀਸ਼ੇ ਟੁੱਟਣ ਅਤੇ ਜ਼ਿਆਦਾ ਰੌਲਾ ਪਾਉਣ ਲਈ ਜਾਂਚ ਕਰਨ ਲਈ ਕਿਹਾ ਗਿਆ ਹੈ।
ਮੈਸੇਜ਼ ਸਾਂਝਾ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਜ਼ਰੂਰੀ, ਸਥਿਤੀ ਕਾਬੂ ਹੇਠ : ਕਮਿਸ਼ਨਰ ਆਫ਼ ਪੁਲਿਸ ਅੰਮ੍ਰਿਤਸਰ
ਕਮਿਸ਼ਨਰ ਆਫ਼ ਪੁਲਿਸ ਅੰਮ੍ਰਿਤਸਰ ਨੇ ਆਪਣੇ ਸੋਸ਼ਲ ਆਫ਼ੀਸ਼ੀਅਲ ਅਕਾਊਂਟ ਤੋਂ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ਅੰਮ੍ਰਿਤਸਰ ਵਿੱਚ ਧਮਾਕੇ ਨਾਲ ਜੁੜੀ ਇੱਕ ਖ਼ਬਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਸਥਿਤੀ ਕਾਬੂ ਹੇਠ ਹੈ। ਘਟਨਾ ਦੇ ਤੱਥਾਂ ਨੂੰ ਪਤਾ ਕਰਨ ਲਈ ਜਾਂਚ ਜਾਰੀ ਹੈ ਅਤੇ ਘਬਰਾਉਣ ਦੀ ਕੋੲਂ ਲੋੜ ਨਹੀਂ ਹੈ। ਉਨ੍ਹਾਂ ਲਿਖਿਆ ਹੈ ਕਿ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਅਪੀਲ ਕਰਦੇ ਹਨ ਤੇ ਸੋਸ਼ਲ ਮੀਡੀਆ ’ਤੇ ਕੋਈ ਵੀ ਪੋਸਟ ਸਾਂਝੀ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਜ਼ਰੂਰ ਕਰ ਲਓ।