ਕਿਸਾਨ ਆਗੂ ਅਤੇ ਵਾਤਾਵਰਣ ਪ੍ਰੇਮੀ ਅਬਜਿੰਦਰ ਜੋਗੀ ਅਤੇ ਪਿ੍ਰੰਸੀਪਲ ਮਨਦੀਪ ਕੌਰ ਨਾਲ ਕੀਤੀ ਮੁਲਾਕਾਤ (Parneet Kaur)
ਸਮਾਜ ਸੇਵਾ ਅਤੇ ਵਾਤਾਵਰਣ ਸੁਰੱਖਿਆ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ ਅਬਜਿੰਦਰ ਜੋਗੀ : ਪ੍ਰਨੀਤ ਕੌਰ
(ਤਰੁਣ ਕੁਮਾਰ ਸ਼ਰਮਾ) ਨਾਭਾ। ਸਾਬਕਾ ਕੇਂਦਰੀ ਮੰਤਰੀ ਅਤੇ ਪਟਿਆਲਾ ਲੋਕ ਸਭਾ ਮੈਬਰ ਬੀਬੀ ਪ੍ਰਨੀਤ ਕੌਰ (Parneet Kaur) ਵੱਲੋਂ ਨਾਭਾ ਨੇੜਲੇ ਪਿੰਡ ਨਾਨੋਕੀ ਦੇ ਵਿਸ਼ਵ ਪ੍ਰਸਿੱਧ ਟੂਰਿਸਟ ਸਪਾਟ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਸਾਨ ਆਗੂ ਅਤੇ ਵਾਤਾਵਰਣ ਪ੍ਰੇਮੀ ਅਬਜਿੰਦਰ ਸਿੰਘ ਜੋਗੀ ਗਰੇਵਾਲ, ਉਨ੍ਹਾਂ ਦੀ ਧਰਮ ਪਤਨੀ ਅਤੇ ਯੰਗ ਫਾਰਮਜ ਸਕੂਲ ਭਾਦਸੋ ਦੀ ਪਿ੍ਰੰਸੀਪਲ ਮਨਦੀਪ ਕੌਰ ਸਮੇਤ ਗਰੇਵਾਲ ਪਰਿਵਾਰ ਨਾਲ ਨਿੱਘੀ ਮੁਲਾਕਾਤ ਕੀਤੀ। (Parneet Kaur) ਇਸ ਮੌਕੇ ਦੋਵੇਂ ਆਗੂਆਂ ਵਿਚਾਲੇ ਸਮਾਜਿਕ, ਸਿਆਸੀ ਅਤੇ ਸਮਾਜ ਸੇਵਾ ਨਾਲ ਜੁੜੇ ਮੁੱਦਿਆਂ ਤੇ ਵਿਸ਼ੇਸ਼ ਵਿਚਾਰ ਚਰਚਾ ਹੋਈ। ਉਨ੍ਹਾਂ ਭਾਜਪਾ ਐਸਸੀ ਜਿਲ੍ਹਾ ਮੋਰਚਾ ਪ੍ਰਧਾਨ ਬਰਿੰਦਰ ਬਿੱਟੂ ਦੀ ਹਾਜ਼ਰੀ ’ਚ ਵਾਤਾਵਰਣ ਪ੍ਰੇਮੀ ਅਬਜਿੰਦਰ ਸਿੰਘ ਜੋਗੀ ਗਰੇਵਾਲ ਵੱਲੋ ਕੀਤੇ ਜਾ ਰਹੇ ਸਮਾਜਿਕ ਅਤੇ ਵਾਤਾਵਰਣ ਬਚਾਉ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਦੇ, ਸਾਫ ਸੁੱਥਰੇ ਅਤੇ ਈਮਾਨਦਾਰੀ ਭਰੇ ਅਕਸ ਵਾਲੇ ਅਬਜਿੰਦਰ ਸਿੰਘ ਜੋਗੀ ਗਰੇਵਾਲ ਇੱਕ ਚੱਲਦੀ ਫਿਰਦੀ ਸਮਾਜਿਕ ਸੰਸਥਾ ਵਾਂਗ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਦੁਬਈ ਤੋਂ ਗੁਰਦੀਪ ਦੀ ਮ੍ਰਿਤਕ ਦੇਹ ਭਾਰਤ ਪਹੁੰਚੀ, ਮਾਪਿਆ ਦਾ ਰੋ-ਰੋ ਕੇ ਬੁਰਾ ਹਾਲ
ਇਸ ਮੌਕੇ ਅਬਜਿੰਦਰ ਸਿੰਘ ਜੋਗੀ ਨੇ ਸਾਬਕਾ ਕੇਂਦਰੀ ਮੰਤਰੀ ਨੂੰ ਪੰਜਾਬ ਦੇ ਮਸ਼ਹੂਰ ਟੂਰਿਸਟ ਸਪਾਟ ਗੈਰੀ ਫਾਰਮਜ ਨਾਨੋਕੀ ਦਾ ਦੋਰਾ ਕਰਾਉਂਦੇ ਉਨ੍ਹਾਂ ਵੱਲੋ ਕੀਤੀ ਜਾ ਰਹੀ ਆਰਗੈਨਿਕ ਖੇਤੀ ਨਾਲ ਨਿੱਜੀ ਜਮੀਨ ‘ਤੇ ਲਗਾਏ ਵਿਦੇਸ਼ੀ ਅਤੇ ਦੇਸ਼ੀ ਆਯੁਰਵੈਦਿਕ ਪੌਦਿਆਂ ਦੇ ਜੰਗਲ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਿਸ ਤੋਂ ਪ੍ਰਭਾਵਿਤ ਹੁੰਦਿਆਂ ਸਾਬਕਾ ਕੇਂਦਰੀ ਮੰਤਰੀ ਬੀਬੀ ਪ੍ਰਨੀਤ ਕੌਰ ਨੇ ਕਿਹਾ ਕਿ ਅਜੋਕੀ ਖੇਤੀਬਾੜੀ ਨਾਲ ਜੁੜੇ ਪੰਜਾਬੀ ਕਿਸਾਨਾਂ ਨੂੰ ਇਸ ਹੋਣਹਾਰ ਕਿਸਾਨ ਦੇ ਕੀਤੇ ਜਾ ਰਹੇ ਉਦਮ ਤੋਂ ਸੇਧ ਲੈ ਕੇ ਪੰਜਾਬ ਦੀ ਖੇਤੀਬਾੜੀ ਨੂੰ ਸਿਹਤਮੰਦ ਅਤੇ ਲਾਹੇਵੰਦ ਬਣਾਉਣ ਦੀ ਤਕਨੀਕ ਵੱਲ ਅੱਗੇ ਵੱਧਣਾ ਚਾਹੀਦਾ ਹੈ।
ਪ੍ਰਨੀਤ ਕੌਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ
ਉਨ੍ਹਾਂ ਕਿਹਾ ਕਿ ਅਜੋਕੀ ਪੈਸਟੀਸਾਇਡ ਖੇਤੀਬਾੜੀ ਨਾਲ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਅਜੋਕੀ ਨੌਜਵਾਨੀ ਨੂੰ ਨੁਕਸਾਨ ਪਹੁੰਚਾ ਰਹੇ ਹਾਂ ਜਿਸ ਲਈ ਸਾਨੂੰ ਗੰਭੀਰਤਾ ਨਾਲ ਆਪਣੀ ਸੋਚ ਅਤੇ ਕਾਰਜਸ਼ੈਲੀ ਨੂੰ ਸੁਧਾਰਨਾ ਅਤੇ ਬਦਲਣਾ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ। ਇਸ ਮੌਕੇ ਟੂਰਿਸਟ ਸਪਾਟ ਗੈਰੀ ਫਾਰਮਜ ਦੇ ਐਮ ਡੀ ਅਬਜਿੰਦਰ ਸਿੰਘ ਜੋਗੀ ਅਤੇ ਯੰਗ ਫਾਰਮਜ ਸਕੂਲ ਭਾਦਸੋ ਦੀ ਪਿ੍ਰੰਸੀਪਲ ਮਨਦੀਪ ਕੌਰ ਗਰੇਵਾਲ ਵੱਲੋ ਸਾਂਝੇ ਤੋਰ ’ਤੇ ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਬਰ ਪ੍ਰਨੀਤ ਕੌਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।