5 ਏਕੜ ਜਮੀਨ ਠੇਕੇ ‘ਤੇ ਦੇਣ ਬਾਰੇ ਹੋਈ ਬੋਲੀ | Fazilka News
ਜਲਾਲਾਬਾਦ (ਰਜਨੀਸ਼ ਰਵੀ)। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਚਾਇਤੀ ਜ਼ਮੀਨ ਦੇ ਠੇਕੇ ਦੀ ਬੋਲੀ ਪਹਿਲਾਂ ਨਾਲੋਂ ਵਧ ਕੀਮਤ ਉਪਰ ਜਾਣ ਦੀਆ ਖਬਰਾ ਹਨ। ਇਸ ਸੰਬੰਧੀ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਬਲਾਕ ਅਰਨੀਵਾਲਾ (Fazilka News) ਦੇ ਪਿੰਡ ਘੱਟਿਆ ਵਾਲਾ ਬੋਦਲਾ ਵਿਖੇ ਪੰਜ ਏਕੜ ਪੰਚਾਇਤੀ ਜ਼ਮੀਨ ਠੇਕੇ ਤੇ ਦੇਣ ਬੋਲੀ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੋਇਆ ਅਤੇ ਪਿਛਲੇ ਸਾਲ ਨਾਲੋ ਲਗਪਗ ਦੁਗਣੇ ਰੇਟਾ ਤੇ ਇਹ ਬੋਲੀ ਹੋਈ ਦੱਸੀ ਜਾਦੀ ਹੈ।
ਇਸ ਸੰਬਧੀ ਅਰਨੀਵਾਲਾ ਦੇ ਬਲਾਕ ਪੰਚਾਇਤ ਅਫਸਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਵਿੱਚ ਪੂਰੀ ਪਾਰਦਰਸ਼ੀ ਢੰਗ ਨਾਲ ਪੰਚਾਇਤੀ ਜਮੀਨਾ ਠੇਕੇ ਤੇ ਦੇਣ ਸੰਬਧੀ ਬੋਲੀਆ ਕਰਵਾਈਆ ਜਾ ਰਹੀ ਹਨ । ਇਸ ਸੰਬਧੀ ਪੰਚਾਇਤ ਸੈਕਟਰੀ ਨੇ ਦੱਸਿਆ ਕਿ ਪਿੰਡ ਘੱਟਿਆ ਵਾਲੀ ਦੀ ਪੰਜ ਏਕੜ ਜਮੀਨ 5 ਲੱਖ ਵਿੱਚ ਠੇਕੇ ਤੇ ਦਿੱਤੀ ਗਈ ਹੈ ।ਜਿਸ ਸੰਬਧੀ ਜਮੀਨ ਲੈਣ ਵਾਲੇ ਕਿਸਾਨ ਵਲੋ ਚੈਕ ਜਮਾ ਕਰਵਾ ਦਿੱਤਾ ਗਿਆ । ਇਕ ਲੱਖ ਰੁਪਾਏ ਪ੍ਰਤੀ ਏਕੜ ਜਮੀਨ ਠੇਕੇ ਪਰ ਬੋਲੀ ਹੋਣ ਤੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।