ਸਾਡੇ ਨਾਲ ਸ਼ਾਮਲ

Follow us

26.9 C
Chandigarh
Friday, February 27, 2026
More
    Home Breaking News ਔਰਤ ਨੂੰ ਨਹਿਰ ...

    ਔਰਤ ਨੂੰ ਨਹਿਰ ‘ਚ ਦਿੱਤਾ ਧੱਕਾ, ਆਸਪਾਸ ਦੇ ਲੋਕਾਂ ਨੇ ਬਚਾਈ ਜਾਨ

    Canal
    ਅਬੋਹਰ ਨਹਿਰ ਦੀ ਫਾਈਲ ਫੋਟੋ।

    ਬੱਚਿਆਂ ਦਾ ਆਪਸੀ ਝਗੜਾ ਕੁੱਟਮਾਰ ਤੱਕ ਪਹੁੰਚਿਆ (Cana)

    ਅਬੋਹਰ। ਅਬੋਹਰ ’ਚ ਦੋ ਧਿਰਾਂ ’ਚ ਹੋਏ ਝਗੜੇ ’ਚ ਇੱਕ ਔਰਤ ਨੂੰ ਧੱਕਾ ਦੇ ਕੇ ਨਹਿਰ (Canal) ’ਚ ਸੁੱਟ ਦਿੱਤਾ ਗਿਆ। ਹਾਲਾਂਕਿ ਆਸਪਾਸ ਦੇ ਲੋਕਾਂ ਨੇ ਔਰਤ ਨੂੰ ਨਹਿਰ ‘ਚੋਂ ਬਾਹਰ ਕੱਢ ਕੇ ਬਚਾ ਲਿਆ। ਜਿਸ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਸੱਪਾਂਵਾਲੀ ਵਿੱਚ ਬੱਚਿਆਂ ’ਚ ਆਪਸੀ ਝਗੜਾ ਹੋ ਗਿਆ ਸੀ। ਇਹ ਝਗੜਾ ਇੱਥੋਂ ਤੱਕ ਵਧ ਗਿਆ ਮਾਮਲਾ ਕੁੁੱਟਮਾਰ ਤੱਕ ਪਹੁੰਚ ਗਿਆ। ਜਿਸ ’ਚ ਦੋਵਾਂ ਧਿਰਾਂ ’ਚ ਜੰਮ ਕੇ ਲੜਾਈ ਹੋਈ।

    ਇਹ ਵੀ ਪੜ੍ਹੋ : ਖਾਲਿਸਤਾਨੀ ਅੱਤਵਾਦੀ ਪਰਮਜੀਤ ਸਿੰਘ ਪੰਜਵੜ ਦਾ ਗੋਲੀਆਂ ਮਾਰ ਕੇ ਕਤਲ

    Canal
    ਅਬੋਹਰ ਨਹਿਰ ਦੀ ਫਾਈਲ ਫੋਟੋ।

    ਔਰਤ ਨੂੰ ਹਸਪਤਾਲ ’ਚ ਕਰਵਾਇਆ ਦਾਖਲ (Canal)

    ਇਲਾਜ ਅਧੀਨ ਸੁਨੀਤਾ ਰਾਣੀ ਪਤਨੀ ਰਮੇਸ਼ ਕੁਮਾਰ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਨੂੰ ਪੁੱਤਰ ਦੀਪਕ ਦੀ ਗੁਆਂਢੀ ਦੇ ਬੱਚਿਆਂ ਨਾਲ ਲੜਾਈ ਹੋ ਗਈ ਸੀ। ਗੁਆਂਢੀ ਦੇ ਬੱਚਿਆਂ ਨੇ ਬੇਟੇ ਦੀ ਬਹੁਤ ਕੁੱਟਮਾਰ ਕੀਤੀ ਸੀ। ਜਿਸ ਦੀ ਸ਼ਿਕਾਇਤ ਕਰਨ ਲਈ ਉਹ ਗੁਆਂਢੀਆਂ ਦੇ ਘਰ ਪਹੁੰਚੀ ਸੀ। ਇਸ ‘ਤੇ ਗੁਆਂਢੀਆਂ ਨੇ ਗੁੱਸੇ ‘ਚ ਆ ਕੇ ਹਮਲਾ ਕਰ ਦਿੱਤਾ।

    ਹਾਲਾਂਕਿ ਇਸ ਦੌਰਾਨ ਉਸ ਨੇ ਆਪਣਾ ਬਚਾਅ ਕੀਤਾ।ਜਿਸ ਤੋਂ ਬਾਅਦ ਉਹ ਵਾਪਸ ਘਰ ਆਉਣ ਲੱਗੀ ਤਾਂ ਮੁਲਜ਼ਮਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਲੰਘਦੀ ਨਹਿਰ ਵਿੱਚ ਧੱਕਾ ਦੇ ਦਿੱਤਾ। ਜਦੋਂ ਉਸ ਦੇ ਡੁੱਬਣ ‘ਤੇ ਉਸ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਨਹਿਰ ‘ਚੋਂ ਬਾਹਰ ਕੱਢ ਲਿਆ। ਜਿਸ ਤੋਂ ਬਾਅਦ ਲੋਕਾਂ ਨੇ ਪੀੜਤਾ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

    LEAVE A REPLY

    Please enter your comment!
    Please enter your name here