ਹਮਲਾਵਰ ਬਾਈਕ ‘ਤੇ ਆਏ ਸਨ
ਲਾਾਹੌਰ। ਅੱਤਵਾਦੀ ਸੰਗਠਨ ਖਾਲਿਸਤਾਨ ਕਮਾਂਡੋ ਫੋਰਸ (ਕੇ. ਸੀ. ਐੱਫ.) ਦੇ ਮੁਖੀ ਪਰਮਜੀਤ ਸਿੰਘ ਪੰਜਵੜ (Khalistan Commando Panjwar) ਦਾ ਲਾਹੌਰ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ, ਇੱਕ ਲੋੜੀਂਦੇ ਅੱਤਵਾਦੀ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਪੰਜਵੜ ਨੂੰ ਸ਼ਨਿੱਚਰਵਾਰ ਨੂੰ ਪਾਕਿਸਤਾਨ ਦੇ ਲਾਹੌਰ ਦੇ ਜੌਹਰ ਕਸਬੇ ਵਿੱਚ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ।
ਇਹ ਵੀ ਪੜ੍ਹੋ : IPL ’ਚ ਚੇੱਨਈ ਅਤੇ ਮੁੰਬਈ ਦਰਮਿਆਨ ਮੁਕਾਬਲਾ ਥੋੜੀ ਦੇਰ ’ਚ
ਹਮਲਾਵਾਰ ਜੌਹਰ ਕਸਬੇ ਦੀ ਸਨਫਲਾਵਰ ਸੋਸਾਇਟੀ ਵਿੱਚ ਦਾਖਲ ਹੋਏ ਤੇ ਪਰਮਜੀਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੰਜਵੜ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਸ਼ਨਿਚਰਵਾਰ ਸਵੇਰੇ 6 ਵਜੇ ਬਾਈਕ ‘ਤੇ ਆਏ ਦੋ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਅਤੇ ਫਰਾਰ ਹੋ ਗਏ। ਉਹ 1990 ਤੋਂ ਪਾਕਿਸਤਾਨ ਵਿੱਚ ਸ਼ਰਨ ਲੈ ਰਿਹਾ ਸੀ। ਉਹ ਇੱਥੇ ਮਲਿਕ ਸਰਦਾਰਾ ਸਿੰਘ ਦੇ ਨਾਂਅ ’ਤੇ ਰਹਿ ਰਿਹਾ ਸੀ। ਜਿਕਰਯੋਗ ਹੈ ਕਿ ਪਰਮਜੀਤ ਸਿੰਘ ਪੰਜਵੜ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਝਬਾਲ ਦਾ ਰਹਿਣ ਵਾਲਾ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਲ 2020 ਵਿੱਚ ਨੌਂ ਅੱਤਵਾਦੀਆਂ ਦੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ ਪਰਮਜੀਤ ਸਿੰਘ ਦਾ ਨਾਂ ਵੀ ਸ਼ਾਮਲ ਸੀ।