ਲਿਫ਼ਟਿੰਗ ਨਾ ਹੋਣ ਕਾਰਨ ਆੜਤੀਆ ਮਜਦੂਰਾਂ ਲਾ ‘ਤਾ ਪੁਲ ‘ਤੇ ਧਰਨਾ

Ferozepur News

ਗੱਡੀਆਂ ਨਾ ਮਿਲਣ ਕਾਰਨ ਨਹੀ ਚੁੱਕਿਆ ਜਾ ਰਿਹਾ ਅਨਾਜ | Ferozepur News

  • ਠੇਕੇਦਾਰ ਤੇ ਫੂਡ ਸਪਲਾਈ ਦੇ DFSO ਦੇ ਵਿਸ਼ਵਾਸ ਤੋਂ ਬਾਅਦ ਚੱਕਿਆ ਗਿਆ ਧਰਨਾ

ਫਿਰੋਜ਼ਪੁਰ (ਸਤਪਾਲ ਥਿੰਦ) : ਪੰਜਾਬ ਸਰਕਾਰ ਵਲੋ ਕਿਸਾਨਾਂ (Ferozepur News) ਦੇ ਅਨਾਜ ਦਾ ਇੱਕ ਇੱਕ ਦਾਣਾ ਸਹੀ ਸਮੇਂ ਤੇ ਚੱਕੇ ਜਾਣ ਦਾ ਵਾਅਦਾ ਕੀਤਾ ਸੀ ਪਰ ਮੰਡੀਆਂ ਵਿੱਚ ਕਣਕ ਤੋਲਣ ਤੋਂ ਬਾਅਦ ਲਿਫ਼ਟਿੰਗ ਨਾ ਹੋਣ ਕਾਰਨ ਆੜਤੀਆ ਅਤੇ ਮਜਦੂਰਾਂ ਨੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਅਧੀਨ ਪੈਦੀ ਫ਼ੋਕਲ ਪੁਆਇੰਟ ਵਿੱਚ ਇਕੱਠੇ ਹੋ ਕੇ ਮੁਕਤਸਰ ਗੁਰੂਹਰਸਹਾਏ ਰੋੜ ਨੂੰ ਪਿੰਡ ਫ਼ਤਿਹਗੜ੍ਹ ਗਹਿਰੀ ਦੇ ਨਹਿਰ ਦੇ ਪੁੱਲ ਉੱਪਰ ਧਰਨਾ ਲਗਾ ਕੇ ਜਾਮ ਕਰ ਦਿੱਤਾ।

ਜਿਸ ਕਾਰਨ ਇਸ ਰਸਤੇ ਆਵਾਜਾਈ ਵਿੱਚ ਵੱਡਾ ਵਿਘਨ ਪਿਆ ਤੇ ਵਹੀਕਲਾ ਦੀਆਂ ਲੰਮੀਆਂ ਕਤਾਰਾ ਲੱਘ ਗਈਆ ਧਰਨਾਕਾਰੀਆ ਪੰਜਾਬ ਸਰਕਾਰ ਮੁਰਦਾਬਾਦ ਲਾਰਿਆ ਦੀ ਸਰਕਾਰ ਮੁਰਦਾਬਾਦ ਤੇ ਢੁਆਈ ਦੇ ਠੇਕੇਦਾਰ ਖਿਲਾਫ਼ ਜਮ ਕੇ ਨਾਰੇਬਾਜੀ ਕੀਤੀ ਇਸ ਮੌਕੇ ਜਾਣਾਕਰੀ ਦਿੰਦੇ ਹੋਏ ਹਰਪਾਲ ਸਿੰਘ ਬੇਦੀ ,ਹੈਪੀ ਭੰਡਾਰੀ ਤੇ ਕਮਲ ਭੰਡਾਰੀ ਕਮੀਸਾਨ ਏਜੰਟ ਨੇ ਦੱਸਿਆ ਕਿ ਸਾਡੀ ਲੈਪੋ ਮੰਡੀ ਵਿੱਚ ਕਣਕ ਦੀ ਢੁਆਈ ਨਹੀ ਹੋ ਰਹੀ ਤੇ ਠੇਕੇਦਾਰ ਖਰਾਬ ਕਰ ਰਿਹਾ ਹੈ ਜਦ ਕਿ ਸਰਕਾਰ ਦੇ ਹੁਕਮ ਹਨ ਕਣਕ ਤੁੱਲਣ ਤੋਂ ਬਾਅਦ ਲਿਫਟਿੰਗ ਕੀਤੀ ਜਾਵੇ ਪਰ ਸਾਰੀਆਂ ਹਦਾਇਤਾਂ ਖਿਲਾਫ਼ ਇੱਥੇ ਮਨਮਰਜੀ ਦਾ ਬੋਲਬਾਲਾ ਹੈ ਤੇ ਸਾਡੀ ਕੋਈ ਸੁਣਵਾਈ ਨਹੀ ਹੋ ਰਹੀ ਜਿਸ ਤੋਂ ਅੱਕਿਆ ਅਸੀ ਧਰਨਾ ਲਾਇਆ ਹੈ।

ਜਦ ਇਸ ਸਾਰੇ ਮਸਲੇ ਸਬੰਧੀ ਸਬੰਧਤ ਮੌਕੇ ਤੇ ਮੋਜੂਦ ਠੇਕੇਦਾਰ ਨਾਲ ਗੱਲ ਕੀਤੀ ਤਾਂ ਉਨਾ ਕਿਹਾ ਕਿ ਜਿਸ ਗਡਾਉਣ ਵਿੱਚ ਅਸੀ ਗੱਡੀਆਂ ਭੇਜੀਆ ਹਨ ਉੱਥੇ ਖਾਲੀ ਪਿਛਲੇ ਦਿਨਾ ਵਿੱਚ ਬਾਰਸ਼ ਹੋਣ ਕਾਰਨ ਮੋਰਚਰ ਆਉਣ ਨਾਲ ਅੈਫ ਸੀ ਆਈ ਨੇ ਮਾਲ ਨਹੀ ਵਤਾਰਿਆ ਜਿਸ ਕਰਕੇ ਦਿਕੱਤ ਆਈ ਹੈ।

DFSO ਸਿਮਰਨਜੀਤ ਸਿੰਘ ਤੇ ਨਾਇਬ ਤਹਿਸੀਲਦਾਰ ਦੇ ਵਿਸ਼ਵਾਸ਼ ਤੋਂ ਬਾਅਦ ਚੱਕਿਆ ਗਿਆ ਧਰਨਾ | Ferozepur News

ਧਰਨਾਕਾਰੀਆ ਕੋਲ ਪਹੁੰਚੇ DFSO ਸਿਮਰਨ ਜੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨੇ ਧਰਨਾਕਾਰੀਆ ਦੇ ਮਸਲੇ ਦਾ ਹੱਲ ਕਰਨ ਲਈ ਉਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਹਰ ਰੋਜ ਦੱਸ ਹਜਾਰ ਗੱਟਾ ਚੱਕਿਅ‍ਾ ਜਾਵੇਗਾ ਤੇ ਕੱਲ ਸਪੈਸ਼ਲ ਲਗਾ ਕੇ ਵੀ ਵੱਡੀ ਗਿਣਤੀ ਵਿੱਚ ਕਣਕ ਦੇ ਗੱਟੇ ਚੱਕੇ ਜਾਣਗੇ। ਪ੍ਰਸ਼ਾਸਨ ਅਧਿਕਾਰੀਆਂ ਦੇ ਵਿਸ਼ਵਾਸ਼ ਤੋਂ ਆੜਤੀਆ ਤੇ ਮਜਦੂਰਾਂ ਧਰਨਾ ਸਮਾਪਤ ਕਰ ਦਿੱਤਾ।

ਇਹ ਵੀ ਪੜ੍ਹੋ: ਗੈਂਗਸ਼ਟਰ ਟਿੱਲੂ ਦੇ ਕਤਲ ਦੀ ਸੀਸੀਟੀਵੀ ਫੁਟੇਜ਼ ਆਈ ਸਾਹਮਣੇ, ਵੇਖ ਕੇ ਕੰਬ ਜਾਵੇਗੀ ਰੂਹ