ਬੀਜੇਪੀ ਸੰਸਦ ਬਿ੍ਰਜ਼ ਭੂਸ਼ਣ ਸਰਨ ਦੀ ਗਿ੍ਰਫਤਾਰੀ ਲਈ ਦਿੱਤਾ ਮੰਗ ਪੱਤਰ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਦੇਸ ਦੇ ਲਈ ਅੰਤਰ ਰਾਸ਼ਟਰੀ ਪੱਧਰ ’ਤੇ ਮੈਡਲ ਜਿੱਤਣ ਵਾਲੇ ਪਹਿਲਵਾਨ 23 ਅਪਰੈਲ ਤੋਂ ਜੰਤਰ ਮੰਤਰ ਉੱਪਰ ਧਰਨੇ ’ਤੇ ਬੈਠੇ ਹਨ। ਭਾਜਪਾ ਸਾਂਸਦ ਅਤੇ ਕੁਸ਼ਤੀ ਮਹਾਂਸੰਘ ਦੇ ਪ੍ਰਧਾਨ ਬਿ੍ਰਜ਼ ਭੂਸ਼ਣ ਸਰਨ ਦੇ ੳੁੱਪਰ ਮਹਿਲਾ ਪਹਿਲਵਾਨਾਂ ਨੇ ਯੋਨ ਸ਼ੋਸ਼ਣ ਦਾੇ ਗੰਭੀਰ ਅਰੋਪ ਹਨ। (Women Wrestlers)
ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਬਿ੍ਰਜ ਭੂਸ਼ਣ ਸਰਨ ਦੇ ਉੱਪਰ ਪਾਸਕੋ ਐਕਟ ਵਰਗੀਆਂ ਅਤਿ ਗੰਭੀਰ ਧਰਾਵਾਂ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਹਨ, ਪੰ੍ਰਤੂ ਉਸ ਦੇ ਬਾਜਵੂਦ ਆਰੋਪੀ ਬਿ੍ਰਜ ਭੂਸ਼ਣ ਸਰਨ ਨੂੰ ਅੱਜ ਤੱਕ ਗਿ੍ਰਫਤਾਰ ਨਹੀਂ ਕੀਤਾ ਗਿਆ ਹੈ। ਇਸ ਸਬੰਧੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਰਾਸਟਰਪਤੀ ਦੇ ਨਾਮ ਮੰਗ ਪੱਤਰ ਸੌਪਣਾ ਸੀ, ਪਰ ਡਿਪਟੀ ਕਮਿਸ਼ਨਰ ਮੰਗ ਪੱਤਰ ਲੈਣ ਨਾ ਪੁੱਜੇ ਜਿਸ ਤੋਂ ਬਾਅਦ ਕਿਸਾਨਾਂ ਨੇ ਡੀਸੀ ਦਫ਼ਤਰ ਅੱਗੇ ਜਾਂਦੀ ਮੁੱਖ ਰੋਡ ਜਾਮ ਕਰ ਦਿੱਤਾ।
ਇਹ ਵੀ ਪੜ੍ਹੋ: ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਮਾਮਲੇ ’ਚ ਸੁਣਵਾਈ ਅੱਜ, ਕੀ ਹੈ ਮਾਮਲਾ?
ਕਾਫੀ ਸਮੇਂ ਬਾਅਦ ਏਡੀਸੀ ਮੰਗ ਪੱਤਰ ਲੈਣ ਲਈ ਕਿਸਾਨਾਂ ਕੋਲ ਪੁੱਜੇ ਜਿਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਰੋਡ ਜਾਮ ਖੋਲ੍ਹ ਦਿੱਤਾ ਅਤੇ ਆਪਣਾ ਮੰਗ ਪੱਤਰ ਸੌਂਪਿਆ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜੋਰਵਾਰ ਸਿੰਘ ਬਲਬੇੜਾ, ਸੂਬਾ ਪ੍ਰੈਸ ਸਕੱਤਰ ਬਲਕਾਰ ਸਿੰਘ, ਹਰਨੇਕ ਸਿੰਘ, ਜਗਤਾਰ ਸਿੰਘ, ਕਸਮੀਰ ਸਿੰਘ, ਗੁਰਦੇਵ ਸਿੰਘ, ਬਹਾਦਾਰ ਸਿੰਘ ਆਦਿ ਹਾਜ਼ਰ ਸਨ।