Birds ਬਸੇਰਾ: ਵਿਸ਼ੇਸ਼ ਟਾਵਰਾਂ ’ਚ ਕੰਕਰੀਟ ਦੇ 1200 ਮਹਿਲਾਂ ਦਾ ਨਿਰਮਾਣ
- 3 ਹਜ਼ਾਰ ਤੋਂ ਵੱਧ ਪੰਛੀ ਕਰ ਸਕਣਗੇ ਬਸੇਰਾ | Birds
ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਛੀ ਵਾਤਾਵਰਨ ਦੀ ਰੌਣਕ ਹੁੰਦੇ ਹਨ। ਬੇਜ਼ੁਬਾਨ ਹੋਣ ਕਾਰਨ ਇਹ ਭਾਵੇਂ ਖੁਦ ਆਪਣੇ ਲਈ ਦਾਣਾ-ਪਾਣੀ ਜਾਂ ਬਸੇਰੇ ਦੀ ਮੰਗ ਬੋਲ ਕੇ ਨਹੀਂ ਕਰ ਸਕਦੇ। ਜਿੰਨਾਂ ਦੀ ਮੰਗ ਗਿਣਤੀ ਭਰ ਲੋਕਾਂ/ਸੰਸਥਾਵਾਂ ਬਿਨਾਂ ਮੰਗਿਆ ਹੀ ਪੂਰੀ ਕਰ ਦਿੰਦੇ ਹਨ। ਇਨ੍ਹਾਂ ’ਚੋਂ ਹੀ ਇੱਕ ਅਜਿਹੀ ਸੰਸਥਾ ਹੈ ਜਿਸ ਨੇ ਗੁੱਜਰ ਤੋਂ ਮਾਹਿਰਾਂ ਨੂੰ ਬੁਲਾ ਕੇ ਸਥਾਨਕ ਮਹਾਂਨਗਰ ’ਚ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਦੋ ਟਾਵਰਾਂ ਦਾ ਨਿਰਮਾਣ ਕਰਵਾ ਕੇ ਉਨ੍ਹਾਂ ’ਚ ਪੰਛੀਆਂ ਲਈ 1200 ਫਲੈਟ ਤਿਆਰ ਕਰਵਾਏ ਹਨ, ਜਿਨ੍ਹਾਂ ’ਚ 3 ਹਜ਼ਾਰ ਤੋਂ ਵੱਧ ਪੰਛੀ ਬਸੇਰਾ ਕਰ ਸਕਦੇ ਹਨ। ਇੰਨਾ ਹੀ ਨਹੀਂ ਉਕਤ ਸੰਸਥਾ ਵੱਲੋਂ ਪੰਛੀਆਂ ਦੇ ਗਰਮੀ ’ਚ ਨਹਾਉਣ ਲਈ ਸਵੀਮਿੰਗ ਪੂਲ ਵੀ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਇਆ ਹੈ। ਜਦਕਿ ਬਿਮਾਰ/ਫੱਟੜ ਪੰਛੀਆਂ ਦੇ ਇਲਾਜ਼ ਲਈ ਹਸਪਤਾਲ ਬਣਾਉਣ ਦਾ ਕਾਰਜ਼ ਨਿਰਮਾਣ ਅਧੀਨ ਹੈ। ਜਾਣਕਾਰੀ ਮੁਤਾਬਕ ਪੰਜਾਬ ਪੰਛੀਆਂ ਲਈ ਮਹਿਲ ਬਣਾਉਣ ਦੀ ਪਹਿਲਕਦਮੀ ਦਾ ਸਿਹਰਾ ‘ਭਗਵਾਨ ਮਹਾਂਵੀਰ ਜੀਵ ਸੇਵਾ ਟਰੱਸਟ ਲੁਧਿਆਣਾ’ ਦੇ ਅਹੁਦੇਦਾਰਾਂ ਨੂੰ ਹੀ ਜਾਂਦਾ ਹੈ।
ਭਗਵਾਨ ਮਹਾਂਵੀਰ ਜੀਵ ਸੇਵਾ ਟਰੱਸਟ ਦੇ ਅਹੁਦੇਦਾਰਾਂ ਨੇ ਕੀਤਾ ਉੱਦਮ
ਪੰਛੀਆਂ ਲਈ ਸਥਾਨਕ ਮਹਾਂਨਗਰ ’ਚ ਹੰਬੜਾਂ ਰੋਡ ’ਤੇ ਸਥਿਤ ਗੋਵਿੰਦ ਗਊਧਾਮ ਦੇ ਸਾਹਮਣੇ ਕੰਕਰੀਟ ਦੇ ਇੱਕ ਹਜ਼ਾਰ ਤੋਂ ਵੱਧ ਸਪੈਸ਼ਲ ਮਹਿਲ ਤਿਆਰ ਕਰਵਾਏ ਹਨ। ਜਿਨ੍ਹਾਂ ’ਚ ਰਹਿਣ ਵਾਲੇ ਪੰਛੀਆਂ ਨੂੰ ਗਰਮੀ, ਸਰਦੀ ਜਾਂ ਬਰਸਾਤ ’ਚ ਕਿਸੇ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਏਗਾ। ਫਲੈਟਾਂ ਦੇ ਨਿਰਮਾਣ ਟਰੱਸਟ ਵੱਲੋਂ ਗੁਜਰਾਤ ਦੇ ਮੌਰਵੀ ਤੋਂ ਵਿਸ਼ੇਸ਼ ਕਾਰੀਗਰਾਂ ਪਾਸੋਂ ਕਰਵਾਇਆ ਗਿਆ ਹੈ ਅਤੇ ਸਾਢੇ ਤਿੰਨ ਸੌ ਵਰਗ ਗਜ ਜਗ੍ਹਾ ’ਚ ਦੋ ਟਾਵਰ ਤਿਆਰ ਕਰਵਾਏ ਗਏ ਹਨ। ਜਿਨ੍ਹਾਂ ਵਿੱਚ ਹਜ਼ਾਰਾਂ ਪੰਛੀਆਂ ਦੇ ਗਰਮੀ/ ਸਰਦੀ ’ਚ ਰਹਿਣ ਦਾ ਪ੍ਰਬੰਧ ਹੈ। ਟਾਵਰ ਬਣਾਉਣ ਦਾ ਜ਼ਿਆਦਾਤਰ ਕੰਮ ਮੁਕੰਮਲ ਹੋ ਚੁੱਕਾ ਹੈ।
ਭਾਵੇਂ ਪੰਛੀਆਂ ਲਈ ਰੈਣ ਬਸੇਰਿਆਂ ਦਾ ਕੰਮ ਚੱਲ ਰਿਹਾ ਹੈ ਪਰ ਪੰਛੀਆਂ ਦੇ ਰਹਿਣ ਦੇ ਪ੍ਰਬੰਧ ਨੇਪਰੇ ਚੜ੍ਹ ਚੁੱਕੇ ਹਨ। ਨਾਲੋ ਨਾਲ ਟਰੱਸਟ ਵੱਲੋਂ ਪੰਛੀਆਂ ਵਾਸਤੇ ਦਾਣੇ-ਪਾਣੀ ਦਾ ਪ੍ਰਬੰਧ ਵੀ ਟਾਵਰਾਂ ਦੇ ਆਸ-ਪਾਸ ਹੀ ਦੋ ਮੰਜਿਲਾ ਉੱਚੀ ਇਮਾਰਤ ’ਚ ਕੀਤਾ ਗਿਆ ਹੈ। ਜਦੋਂ ਕਿ ਗਰਮੀਆਂ ਦੌਰਾਨ ਪੰਛੀਆਂ ਦੇ ਨਹਾਉਣ ਲਈ ਵੀ ਸਵੀਮਿੰਗ ਪੂਲ ਟਾਵਰਾਂ ਦੇ ਵਿਚਕਾਰ ਛੱਤ ਉੱਪਰ ਹੀ ਬਣਾਇਆ ਜਾ ਰਿਹਾ ਹੈ।ਟਰੱਸਟ ਵੱਲੋਂ ਬਿਮਾਰ/ਜਖ਼ਮੀ ਪੰਛੀਆਂ ਦੇ ਇਲਾਜ ਲਈ ਹਸਪਤਾਲ ਦਾ ਨਿਰਮਾਣ ਵੀ ਕਰਵਾਇਆ ਜਾ ਰਿਹਾ ਹੈ। ਟਰੱਸਟ ਦਾ ਉਕਤ ਸ਼ਲਾਘਾਯੋਗ ਉਪਰਾਲਾ ਟਾਵਰਾਂ ਦੇ ਸਾਹਮਣੇ ਹੀ ਪ੍ਰਤਾਪਪੁਰਾ ਦੀ ਜਗ੍ਹਾ ’ਤੇ ਗਊਸ਼ਾਲਾ ’ਚ ਬੇਸਹਾਰਾ ਪਸ਼ੂਆਂ ਦੀ ਸੇਵਾ ਲਈ ਆਉਣ ਵਾਲੇ ਦਾਨੀਆਂ ਨੂੰ ਪੰਛੀਆਂ ਦੀ ਵੀ ਸਾਂਭ- ਸੰਭਾਲ ਸਬੰਧੀ ਜਾਗਰੂਕ ਕਰੇਗਾ।
ਭੂਚਾਲ ਜਾਂ ਤੇਜ਼ ਹਨ੍ਹੇਰੀ ਦਾ ਨਹੀਂ ਅਸਰ | Birds
ਸ੍ਰੀ ਕਸਤਵਨ ਜਨਦੇਵ ਪਕਸ਼ੀਗਰ ਕੰਸਟਰੱਕਸ਼ਨ ਕੰਪਨੀ ਗੁਜਰਾਤ ਮੌਰਵੀ ਦੇ ਵਿਪਨ ਬਾਈ ਪਟੇਲ ਨੇ ਦੱਸਿਆ ਕਿ ਉਕਤ ਸ਼ਾਇਜ ਦੇ ਦੋ ਟਾਵਰ ਤਿਆਰ ਕਰਨ ’ਤੇ 6.5 ਲੱਖ ਰੁਪਏ ਦੀ ਲਾਗਤ ਆਉਂਦੀ ਹੈ ਪਟੇਲ ਨੇ ਦੱਸਿਆ ਕਿ ਦੋ ਟਾਵਰਾਂ ਦਾ ਕੰਮ 6 ਕਾਰੀਗਰਾਂ ਵੱਲੋਂ 22 ਦਿਨਾਂ ’ਚ ਲਗਭਗ ਮੁਕੰਮਲ ਕਰ ਲਿਆ ਗਿਆ ਹੈ।
ਸਮੁੱਚਾ ਪੋ੍ਰਜੈਕਟ ਡੇਢ ਕਰੋੜ ’ਚ ਹੋਵੇਗਾ ਮੁਕੰਮਲ
ਪ੍ਰੋਜੈਕਟ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਪ੍ਰਧਾਨ ਰਾਕੇਸ਼ ਜੈਨ ਨੇ ਦੱਸਿਆ ਕਿ ਜਗ੍ਹਾ ਖ੍ਰੀਦਣ ਤੋਂ ਲੈ ਕੇ ਪੋ੍ਰਜੈਕਟ ਨੂੰ ਪੂਰੀ ਤਰ੍ਹਾਂ ਮੁਕੰਮਲ ਕਰਨ ਤੱਕ 1.5 ਕਰੋੜ ਰੁਪਏ ਦੀ ਲਾਗਤ ਆਵੇਗੀ। ਜਿਸ ਤੋਂ ਬਾਅਦ ਤਿਆਰ ਮਹਿਲਾਂ ’ਚ 3 ਹਜ਼ਾਰ ਤੋਂ ਵੱਧ ਪੰਛੀ ਬਸੇਰਾ ਕਰ ਸਕਣਗੇ ਇਸ ਤੋਂ ਇਲਾਵਾ ਜਖ਼ਮੀ ਜਾਂ ਬਿਮਾਰ ਪੰਛੀਆਂ ਦੀ ਬਿਮਾਰਪੁਸ਼ਤੀ ਲਈ ਆਧੁਨਿਕ ਤਕਨੀਕ ਨਾਲ ਲੈੱਸ ਹਸਪਤਾਲ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ