ਗੈਸ ਲੀਕ ਹਾਦਸਾ : ਸਿਹਤ ਮੰਤਰੀ ਨੇ ਜਾਣਿਆ ਬਿਮਾਰਾਂ ਦਾ ਹਾਲ

ਕਿਹਾ, ਮਿਰਤਕਾਂ ਦੇ ਪਰਿਵਾਰਾਂ ਤੇ ਬਿਮਾਰਾਂ ਨੂੰ ਹਰ ਸੰਭਵ ਸਹਾਇਤਾ ਦੇਵੇਗੀ ਪੰਜਾਬ ਸਰਕਾਰ | Ludhiana Gas Leak

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਿਹਤ ਮੰਤਰੀ ਬਲਵੀਰ ਸਿੰਘ ਨੇ ਲੁਧਿਆਣਾ ਵਿਖੇ ਗੈਸ ਲੀਕ ਹਾਦਸੇ (Ludhiana Gas Leak) ‘ਚ ਫ਼ੋਤ ਹੋਏ ਵਿਅਕਤੀਆਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਹਾਦਸੇ ‘ਚ ਬਿਮਾਰਾਂ ਦਾ ਹਸਪਤਾਲ ਪੁੱਜ ਕੇ ਹਾਲ ਜਾਨਿਆ। ਮਿਰਤਕਾਂ ਦੇ ਵਾਰਸਾਂ ਅਤੇ ਜੇਰੇ ਇਲਾਜ਼ ਬਿਮਰਨਾ ਨੂੰ ਸਰਕਾਰ ਦੀ ਤਰਫੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਸਿਹਤ ਮੰਤਰੀ ਬਲਵੀਰ ਸਿੰਘ ਨੇ ਕਿਹਾ ਕਿ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ‘ਚ ਕੁੱਲ 11 ਜਣਿਆਂ ਦੀ ਮੌਤ ਹੋ ਚੁੱਕੀ ਹੈ।

ਜਦਕਿ 4 ਇਲਾਜ਼ ਅਧੀਨ ਹਨ। ਜਿੰਨਾਂ ਦੀ ਹਾਲਤ ਠੀਕ ਹੈ, ਨੂੰ ਲੋੜੀਂਦਾ ਟਰੀਟਮੈਂਟ ਮੁੱਹਈਆ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਖੁਦ ਨੂੰ ਡਾਕਟਰ ਹੋਣ ਦੇ ਨਾਤੇ ਬੇਹੱਦ ਹੈਰਾਨੀ ਹੈ ਕਿ ਅਜਿਹੀ ਕਿਹੜੀ ਗੈਸ ਹੈ, ਜਿਸ ਨਾਲ ਐਨੀਆਂ ਮੌਤਾਂ ਹੋ ਗਈਆਂ।

ਉਹਨਾਂ ਕਿਹਾ ਕਿ ਲੀਕ ਹੋਈ ਗੈਸ ਦੇ ਸੈਂਪਲ ਲੈ ਲਏ ਗਏ ਹੈ, ਜਿੰਨਾਂ ਦੀ ਜਾਂਚ ਉਪਰੰਤ ਹੀ ਕੁਝ ਸਪੱਸ਼ਟ ਕਿਹਾ ਜਾ ਸਕਦਾ ਹੈ ਕਿ ਕਿਹੜੀ ਗੈਸ ਸੀ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਮਿਰਤਕਾਂ ਦੇ ਪਰਿਵਾਰਾਂ ਲਈ 2-2 ਲੱਖ ਅਤੇ ਹਾਦਸੇ ‘ਚ ਬਿਮਾਰ ਹੋਣ ਵਾਲਿਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ ਤੇ ਉਹਨਾਂ ਦਾ ਸਮੁੱਚਾ ਇਲਾਜ਼ ਮੁਫ਼ਤ ਹੋਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।