ਭਾਰਤ ਲਈ ਇਤਿਹਾਸਕ ਪਲ

India

‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਦਾ ਪ੍ਰਸਾਰਨ ਦੇਸ਼ ਭਰ (India) ਵਿਚ ਹੋਣ ਦੇ ਨਾਲ ਹੀ ਸੰਯੁਕਤ ਰਾਸ਼ਟਰ ਹੈੱਡ ਕੁਆਰਟਰ ਤੋਂ ਹੋਣਾ ਵੀ ਬੜੇ ਮਾਣ ਵਾਲੀ ਗੱਲ ਹੈ। ਇਹ ਪ੍ਰੋਗਰਾਮ ਅੱਜ ਸਵੇਰੇ 11 ਵਜੇ ਪ੍ਰਸਾਰਿਤ ਹੋਵੇਗਾ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਨੇ ਪ੍ਰਧਾਨ ਮੰਤਰੀ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦੇ 100ਵੇਂ ਐਪੀਸੋਡ ਦਾ ਸੰਯੁਕਤ ਰਾਸ਼ਟਰ ਹੈੱਡ ਕੁਆਰਟਰ ਦੇ ‘ਟਰੱਸਟੀਸ਼ਿਪ ਕਾਊਂਸਲ ਚੈਂਬਰ’ ਵਿਚ ਸਿੱਧਾ ਪ੍ਰਸਾਰਨ ਕਰਨ ਦੇ ਬੰਦੋਬਸਤ ਕੀਤੇ। ਇਸ ਤੋਂ ਇਲਾਵਾ, ਭਾਜਪਾ ਨੇ ਵੀ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਨੂੰ ‘ਅਦੁੱਤੀ’ ਜਨਸੰਪਰਕ ਪ੍ਰੋਗਰਾਮ ਬਣਾਉਣ ਲਈ ਹਰ ਸੰਭਵ ਜਤਨ ਕੀਤੇ ਅਤੇ ਇਸੇ ਦੇ ਤਹਿਤ ਉਸ ਨੇ ਦੇਸ਼ ਭਰ ਦੇ ਹਰ ਵਿਧਾਨ ਸਭਾ ਹਲਕੇ ਵਿਚ ਔਸਤਨ 100 ਥਾਵਾਂ ’ਤੇ ਸਹੂਲਤਾਂ ਮੁਹੱਈਆ ਕਰਵਾਈਆਂ ਤਾਂ ਕਿ ਲੋਕ ਪ੍ਰੋਗਰਾਮ ਸੁਣ ਸਕਣ। ਭਾਜਪਾ ਨੇ ਵਿਦੇਸ਼ਾਂ ’ਚ ਵੀ ‘ਮਨ ਕੀ ਬਾਤ’ ਦੇ ਸਿੱਧੇ ਪ੍ਰਸਾਰਨ ਦੇ ਪ੍ਰਬੰਧ ਕੀਤੇ।

ਚਾਰ ਲੱਖ ਥਾਵਾਂ ’ਤੇ ਪ੍ਰਬੰਧ

ਦੱਸਿਆ ਜਾ ਰਿਹਾ ਹੈ ਕਿ ਪਾਰਟੀ ਨੇ ਇਕੱਠਿਆਂ ਚਾਰ ਲੱਖ ਥਾਵਾਂ ’ਤੇ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਸੁਣਨ ਦਾ ਪ੍ਰਬੰਧ ਕਰਵਾਇਆ ਹੈ। ਇਸ ਦੇ ਨਾਲ ਹੀ ਤਮਾਮ ਸਰਕਾਰੀ ਵਿਭਾਗਾਂ ਵੱਲੋਂ ਵੀ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਸੁਣਵਾਉਣ ਲਈ ਪ੍ਰਬੰਧ ਕੀਤੇ ਗਏ ਹਨ। ਆਮ ਤੌਰ ’ਤੇ ਸਿਆਸੀ ਆਗੂ ਜਦੋਂ ਸੰਬੋਧਨ ਕਰਦੇ ਹਨ, ਤਾਂ ਉਸ ਵਿਚ ਰਾਜਨੀਤੀ ਦਾ ਪੁਟ ਜਾਂ ਪ੍ਰਭਾਵ ਹੋਣਾ ਸੁਭਾਵਿਕ ਹੈ। ਇਹ ਗੱਲ ਪ੍ਰਧਾਨ ਮੰਤਰੀ ਦੇ ਭਾਸ਼ਣਾਂ ’ਤੇ ਵੀ ਲਾਗੂ ਹੁੰਦੀ ਹੈ, ਪਰ ‘ਮਨ ਕੀ ਬਾਤ’ ਇਸ ਮਾਮਲੇ ਵਿਚ ਅਲੱਗ ਹੈ। ਹੁਣ ਤੱਕ ਦੇ 99 ਐਪੀਸੋਡਾਂ ਦਾ ਜੇਕਰ ਮੁਲਾਂਕਣ ਕੀਤਾ ਜਾਵੇ, ਤਾਂ ਉਸ ਵਿਚ ਰਾਜਨੀਤੀ ਦਾ ਅੰਸ਼ ਮਾਤਰ ਵੀ ਸਾਹਮਣੇ ਨਹੀਂ ਆਉਦਾ। ਉਹ ਹਮੇਸ਼ਾ ਦੇਸ਼ ਅਤੇ ਜਨਤਾ ਨਾਲ ਜੁੜੇ ਮੁੱਦਿਆਂ ’ਤੇ ਹੀ ਚਰਚਾ ਕਰਦੇ ਹਨ। ਹੌਲੀ-ਹੌਲੀ ਬਹੁਤ ਸਾਰੇ ਨਿੱਜੀ ਰੇਡੀਓ ਤੇ ਟੀ. ਵੀ. ਨੈੱਟਵਰਕ, ਸਮੁਦਾਇਕ ਰੇਡੀਓ ਅਤੇ ਇੰਟਰਨੈੱਟ ਚੈਨਲ ਵੀ ਇਸ ਪ੍ਰੋਗਰਾਮ ਦਾ ਪ੍ਰਸਾਰਨ ਕਰਨ ਲੱਗੇ।

ਰੇਡੀਓ ਸੁਨਣ ਵਾਲਿਆਂ ਦੀ ਗਿਣਤੀ ਵਧੀ

ਪ੍ਰਧਾਨ ਮੰਤਰੀ ਦੀ ਬਦੌਲਤ ਰੇਡੀਓ ਸੁਣਨ ਵਾਲਿਆਂ ਦੀ ਗਿਣਤੀ ਵਧੀ ਹੈ ਅਤੇ ਇਸ ਮਾਧਿਅਮ ਵਿਚ ਉਨ੍ਹਾਂ ਦੀ ਰੁਚੀ ਫਿਰ ਤੋਂ ਜਾਗੀ ਹੈ। ਇਸ ਰੇਡੀਓ ਪ੍ਰੋਗਰਾਮ ਨੇ ਸਮੁਦਾਇਕ ਜੁੜਾਵ ਨੂੰ ਮਜ਼ਬੂਤ ਕਰਨ ਵਿਚ ਵੀ ਮੱਦਦ ਕੀਤੀ ਹੈ। ਆਪਣੇ ਰੇਡੀਓ ਸੰਬੋਧਨਾਂ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਵਾਤਾਵਰਨ, ਜਲਵਾਯੂ ਬਦਲਾਅ, ਧੀਆਂ ਦੀ ਸਿੱਖਿਆ, ਔਰਤ ਮਜ਼ਬੂਤੀਕਰਨ, ਸਿਹਤ, ਸਾਫ਼-ਸਫ਼ਾਈ, ਖੇਤੀ, ਵਿਦਿਆਰਥੀਆਂ ਦੀ ਪ੍ਰੀਖਿਆ, ਆਤਮ-ਨਿਰਭਰ ਭਾਰਤ, ਪਾਣੀ ਦੀ ਸੁਰੱਖਿਆ, ਵਿਗਿਆਨ ਦੇ ਮਹੱਤਵ, ਕਲਾ ਦੀ ਮਹਿਮਾ ਆਦਿ ਅਣਗਿਣਤ ਵਿਸ਼ਿਆਂ ’ਤੇ ਗੱਲਬਾਤ ਕੀਤੀ ਹੈ। ਇਸ ਪ੍ਰੋਗਰਾਮ ਨੂੰ ਇੱਕ ਅਰਬ ਤੋਂ ਜ਼ਿਆਦਾ ਲੋਕ ਸੁਣਦੇ ਹਨ ਅਤੇ ਬਹੁਤ ਸਾਰੀਆਂ ਥਾਵਾਂ ’ਤੇ ਇਸ ਨੂੰ ਸਮੂਹਿਕ ਤੌਰ ’ਤੇ ਸੁਣਿਆ ਜਾਂਦਾ ਹੈ। ਹਰ ਐਪੀਸੋਡ ਵਿਚ ਉਹ ਸਰੋਤਿਆਂ ਦੁਆਰਾ ਭੇਜੀਆਂ ਗਈਆਂ ਚਿੱਠੀਆਂ ਦੇ ਅੰਸ਼ ਪੜ੍ਹਦੇ ਹਨ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹਨ। ਉਹ ਅਕਸਰ ਵੱਖ-ਵੱਖ ਮਸਲਿਆਂ ’ਤੇ ਸੁਝਾਅ ਵੀ ਮੰਗਦੇ ਹਨ ਤੇ ਚੰਗੇ ਸੁਝਾਵਾਂ ਦਾ ਜ਼ਿਕਰ ਵੀ ਕਰਦੇ ਹਨ। ਇਸ ਸਮਾਜਿਕ ਅਤੇ ਸਮੁਦਾਇਕ ਸੰਵਾਦ ਦੇ 100 ਐਪੀਸੋਡ ਪੂਰੇ ਹੋਣਾ ਇੱਕ ਇਤਿਹਾਸਕ ਪਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।