4 ਵਿਅਕਤੀਆਂ ’ਤੇ ਪਰਚਾ ਦਰਜ
(ਕਾਲਾ ਸਰਮਾ) ਭਦੌੜ। ਕਸਬਾ ਭਦੌੜ ਦੀ ਪੱਤੀ ਵੀਰ ਸਿੰਘ ਦੇ ਸਾਬਕਾ ਸਰਪੰਚ ਜਗਸੀਰ ਸਿੰਘ ਸੀਰਾ ਰਾਮਗੜ੍ਹੀਆ ਵੱਲੋਂ ਅੱਜ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਖੁਸ਼ੀ ਕਰਨ ਦਾ ਸਮਾਚਾਰ ਹੈ। ਥਾਣਾ ਭਦੌੜ ਦੇ ਏ.ਐੱਸ. ਆਈ. ਜਸਮੇਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿ੍ਰਤਕ ਸਾਬਕਾ ਸਰਪੰਚ ਜਗਸੀਰ ਸਿੰਘ ਸੀਰਾ ਦੀ ਧਰਮ ਪਤਨੀ ਜਸਵਿੰਦਰ ਕੌਰ ਨੇ ਬਿਆਨ ਦਰਜ ਕਰਵਾਏ ਹਨ ਕਿ ਜਗਸੀਰ ਸਿੰਘ ਸਾਬਕਾ ਸਰਪੰਚ ਦਾ ਕੁਝ ਵਿਅਕਤੀਆਂ ਨਾਲ ਕੋਰਟ ਕੇਸ ਚਲਦਾ ਸੀ ਅਤੇ ਕੁਝ ਨਾਲ ਪੈਸੇ ਦਾ ਲੈਣ-ਦੇਣ ਵੀ ਸੀ ਜਿਸ ਕਰਕੇ ਉਕਤ ਵਿਅਕਤੀ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਜਿਸ ਕਾਰਨ ਅੱਜ ਉਸ ਦੇ ਪਤੀ ਜਗਸੀਰ ਸਿੰਘ ਸੀਰਾ ਨੇ ਉਕਤ ਵਿਅਕਤੀਆਂ ਤੋਂ ਤੰਗ ਪਰੇਸ਼ਾਨ ਹੋ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਸਾਬਕਾ ਸਰਪੰਚ ਦੀ ਧਰਮ ਪਤਨੀ ਜਸਵਿੰਦਰ ਕੌਰ ਦੇ ਬਿਆਨਾਂ ਦੇ ਅਧਾਰ ’ਤੇ ਥਾਣਾ ਭਦੌੜ ਵਿਖੇ ਧਾਰਾ 307,34 ਆਈਪੀਸੀ ਤਹਿਤ ਸਰਪੰਚ ਤਾਰਾ ਸਿੰਘ , ਸੁਰਜੀਤ ਸਿੰਘ ਪੁੱਤਰ ਕਰਤਾਰ ਸਿੰਘ, ਗੁਰਜੰਟ ਸਿੰਘ ਪੁਤਰ ਅਜਮੇਰ ਸਿੰਘ ਸਾਰੇ ਵਾਸੀ ਵਾਸੀ ਭਦੌੜ ਅਤੇ ਨਿਰਭੈ ਸਿੰਘ ਪੁੱਤਰ ਭੰਗਾ ਸਿੰਘ ਵਾਸੀ ਮਾਛੀਕੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।