ਫਾਜ਼ਿਲਕਾ (ਰਜਨੀਸ਼ ਰਵੀ)। ਮਾਰਚ 2023 ਵਿੱਚ ਹੋਈ ਪੰਜਵੀ ਕਲਾਸ ਦੀ ਬੋਰਡ ਦੀ ਪ੍ਰੀਖਿਆ ਵਿੱਚ ਚੰਗੇ ਨੰਬਰ ਲੈ ਕੇ ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਸਰਕਾਰੀ ਪ੍ਰਾਇਮਰੀ ਵਰਿਆਮ ਪੁਰਾ ਉਰਫ ਆਵਾ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਪਿੰਡ ਦੇ ਸਰਪੰਚ ਮੈਡਮ ਵੀਰਪਾਲ ਕੌਰ, ਨੈਸ਼ਨਲ ਅਵਾਰਡੀ ਅਧਿਆਪਕ ਲਵਜੀਤ ਸਿੰਘ ਗਰੇਵਾਲ ਅਤੇ ਸਕੂਲ ਮੁੱਖੀ ਵਰਿੰਦਰ ਕੁੱਕੜ ਵੱਲੋ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਸਕੂਲ ਦੀ ਵਿਦਿਆਰਥਣ ਚਾਹਤ ਪੁੱਤਰੀ ਗੋਬਿੰਦ ਸਿੰਘ ਨੂੰ 500 ਵਿੱਚੋ 500 ਅੰਕ ਪ੍ਰਾਪਤ ਕਰਕੇ ਪਹਿਲੀ ਪੁਜੀਸ਼ਨ ਪ੍ਰਾਪਤ ਕਰਨ ਤੇ ,ਜੱਜ ਸਿੰਘ ਪੁੱਤਰ ਰੇਸ਼ਮ ਸਿੰਘ ਨੂੰ 500 ਵਿੱਚੋਂ 498 ਅੰਕਾ ਨਾਲ ਦੂਜੀ ਅਤੇ ਵੰਸਦੀਪ ਪੁੱਤਰ ਸੁਖਚੈਨ ਸਿੰਘ ਨੂੰ 500 ਵਿੱਚੋ 497 ਅੰਕਾ ਨਾਲ ਤੀਸਰੀ ਪੁਜੀਸ਼ਨ ਪ੍ਰਾਪਤ ਕਰਨ ਤੇ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ।
Board Exams
ਇਸ ਮੌਕੇ ਤੇ ਉਹਨਾਂ ਕਿਹਾ ਕਿ ਇਹ ਹੋਣਹਾਰ ਵਿਦਿਆਰਥੀ ਸਾਡੇ ਦੇਸ ਦਾ ਭਵਿੱਖ ਹਨ। ਭਵਿੱਖ ਵਿੱਚ ਦੇਸ ਦੀ ਵਾਗਡੋਰ ਇਹਨਾਂ ਨੇ ਸੰਭਾਲਣੀ ਹੈ। ਇਹਨਾਂ ਨਿੱਕੇ ਜੀਨੀਅਸ ਦਾ ਸਨਮਾਨ ਕਰਕੇ ਸੱਚੀ ਖੁਸ਼ੀ ਮਿਲੀ ਹੈ। ਉਹਨਾਂ ਨੇ ਇਹਨਾਂ ਬੱਚਿਆ,ਉਹਨਾਂ ਦੇ ਮਾਪਿਆਂ ਅਤੇ ਸਕੂਲ ਸਟਾਫ ਨੂੰ ਵਧਾਈਆਂ ਦਿੰਦਿਆਂ ਕਿਹਾ ਕੀ ਇਹ ਆਪ ਦੀ ਮਿਹਨਤ ਅਤੇ ਯੋਗ ਅਗਵਾਈ ਦਾ ਨਤੀਜਾ ਹੈ।
ਇਸ ਮੌਕੇ ਤੇ ਸਕੂਲ ਮੁੱਖੀ ਅਤੇ ਬੀਐਮਟੀ ਵਰਿੰਦਰ ਕੁੱਕੜ ਨੇ ਕਿਹਾ ਕਿ ਆਪਾ ਸਾਰਿਆ ਨੇ ਮਿਲ ਕੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਹੀ ਸਖਤ ਮਿਹਨਤ ਅਤੇ ਘਾਲਣਾ ਨਾਲ ਆਪਣੇ ਸਕੂਲ ਨੂੰ ਬੁਲੰਦੀਆਂ ਵੱਲ ਲੈ ਕੇ ਜਾਣਾ ਹੈ। ਇਸ ਮੌਕੇਂ ਤੇ ਸਮਾਜ ਸੇਵੀ ਸ਼ਮਿੰਦਰ ਸਿੰਘ ਗਰੇਵਾਲ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਓਮ ਪ੍ਰਕਾਸ਼ ਸਕੂਲ ਸਟਾਫ ਮੈਂਬਰ ਮੈਡਮ ਮੋਨਿਕਾ ਰਾਣੀ, ਮੈਡਮ ਸੁਮਨਦੀਪ,ਮੈਡਮ ਰੁਬੀਨਾ ਪਾਸੀ,ਮੈਡਮ ਮੀਨਾ ਰਾਣੀ,ਸਮੂਹ ਕਮੇਟੀ ਮੈਂਬਰ, ਪੰਚਾਇਤੀ ਨੁਮਾਇੰਦੇ, ਬੱਚਿਆਂ ਦੇ ਮਾਪੇ ਅਤੇ ਪਤਵੰਤੇ ਸਟਾਫ ਮੌਜੂਦ ਸਨ।