ਬਲਾਕ ਸੈਦੇ ਕੇ ਮੋਹਨ ਦੀ ਤੀਜੀ ਸਰੀਰਦਾਨੀ ਬਣੀ ਮੋਹਿਨੀ ਬਾਈ ਇੰਸਾਂ

Saide Ke Mohan

ਗੁਰੂਹਰਸਹਾਏ (ਵਿਜੈ ਹਾਂਡਾ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 156 ਕਾਰਜ ਪੂਰੀ ਦੁਨੀਆ ਅੰਦਰ ਮਿਸਾਲ ਬਣ ਚੁੱਕੇ ਹਨ ਤੇ ਇਸ ਲੜੀ ਦੀ ਕੜੀ ਤਹਿਤ ਆਉਂਦਾ ਹੈ ਮਰਨ ਤੋਂ ਬਾਅਦ ਸਰੀਰਦਾਨ ਕਰਨਾ ਤੇ ਬਲਾਕ ਸੈਦੇ ਕੇ ਮੋਹਨ ਦੀ ਮੋਹਿਨੀ ਬਾਈ ਇੰਸਾਂ ਵੱਲੋਂ ਆਪਣੀ ਸਵੈ ਇੱਛਾ ਨਾਲ ਜਿਉਂਦੇ ਜੀਅ ਇੱਕ ਫਾਰਮ ਭਰਿਆ ਗਿਆ ਸੀ ਤਾਂ ਜੋ ਉਹ ਮਰਨ ਤੋਂ ਬਾਅਦ ਆਪਣਾ ਸਰੀਰ ਮਾਨਵਤਾ ਦੇ ਲੇਖੇ ਲਾ ਸਕੇ ਤੇ ਮਰਨ ਉਪਰੰਤ ਪਰਿਵਾਰ ਵੱਲੋਂ ਸੱਚਖੰਡ ਵਾਸੀਂ ਮੋਹਿਨੀ ਬਾਈ (90) ਪਤਨੀ ਚੁੰਨੀ ਲਾਲ ਵਾਸੀ ਮੰਡੀ ਪੰਜੇ ਕੇ ਉਤਾੜ ਦੀ ਦਿਲੀ ਇੱਛਾ ਅਨੁਸਾਰ ਉਸ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।

ਸੱਚਖੰਡਵਾਸੀ ਮੋਹਿਨੀ ਬਾਈ ਇੰਸਾਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਐਂਬੂਲੈਂਸ ਵਾਲੀ ਗੱਡੀ ਨੂੰ ਫੁੱਲਾਂ ਤੇ ਗੁਬਾਰੇ ਲਾ ਕੇ ਸ਼ਿੰਗਾਰਿਆ ਗਿਆ ਤੇ ਫਿਰ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਸ਼ਾਹ ਸਤਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਤੇ ਰਿਸ਼ਤੇਦਾਰਾਂ ਸਮੇਤ ਸਕੇ ਸਬੰਧੀਆਂ ਵੱਲੋਂ ਮਾਤਾ ਮੋਹਿਨੀ ਬਾਈ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਉਸ ਦੀ ਮਿ੍ਰਤਕ ਦੇਹ ਨੂੰ ਰਵਾਨਾ ਕੀਤਾ ਗਿਆ ।

ਮੈਡੀਕਲ ਖੋਜ਼ਾਂ ਲਈ ਮਿ੍ਰਤਕ ਦੇਹ ਕੀਤੀ ਦਾਨ

ਇਸ ਤੋਂ ਪਹਿਲਾਂ ਲੋਕਾਂ ਅੰਦਰ ਸਰੀਰ ਦਾਨ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਮੰਡੀ ਪੰਜੇ ਕੇ ਉਤਾੜ ਦੇ ਬਜ਼ਾਰਾਂ ਵਿੱਚੋਂ ਐਂਬੂਲੈਂਸ ਨੂੰ ਲਿਜਾਇਆ ਗਿਆ। ਸੱਚਖੰਡਵਾਸੀ ਮੋਹਿਨੀ ਬਾਈ ਇੰਸਾਂ ਦੀ ਮਿ੍ਰਤਕ ਦੇਹ ਨੂੰ ਵੈਨਕੇਸਟਰਵਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਨੇੜੇ ਰਜਬਪੁਰ, ਗਜਰੋਲਾ ਜ਼ਿਲ੍ਹਾ ਅਮਰੋਹਾ ਉਤਰ ਪ੍ਰਦੇਸ਼ ਲਈ ਰਵਾਨਾ ਕੀਤਾ ਗਿਆ, ਜਿੱਥੇ ਇਸ ’ਤੇ ਮੈਡੀਕਲ ਸਾਇੰਸ ਦੇ ਵਿਦਿਆਰਥੀਆਂ ਵੱਲੋਂ ਪੜ੍ਹਾਈ ਕੀਤੀ ਜਾਵੇਗੀ ਤੇ ਸਰਚ ਕੀਤਾ ਜਾਵੇਗਾ ਤੇ ਆਉਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਡੀ ਪੰਜੇ ਕੇ ਉਤਾੜ ਦੇ ਜਿੰਮੇਵਾਰ ਤੇ ਸੱਚਖੰਡ ਵਾਸੀ ਮੋਹਿਨੀ ਬਾਈ ਇੰਸਾਂ ਦੇ ਪਰਿਵਾਰਿਕ ਮੈਂਬਰ ਸ਼ਿਵ ਇੰਸਾਂ ਤੇ ਸੁਭਾਸ਼ ਸੁਖੀਜਾ ਨੇ ਦੱਸਿਆ ਕਿ ਬਲਾਕ ਸੈਦੇ ਕੇ ਮੋਹਨ ਦੇ ਡੇਰਾ ਸ਼ਰਧਾਲੂਆਂ ਵਲੋਂ ਇਹ ਤੀਜਾ ਸਰੀਰ ਦਾਨ ਕੀਤਾ ਗਿਆ ਹੈ ਉਨ੍ਹਾਂ ਕਿਹਾ ਬਲਾਕ ਸੈਦੇ ਕੇ ਮੋਹਨ ਦੀ ਸਾਧ-ਸੰਗਤ ਵੱਲੋਂ ਇਸ ਤੋਂ ਇਲਾਵਾ ਲੋੜਵੰਦਾਂ ਨੂੰ ਖੂਨ ਦਾਨ , ਮਕਾਨ ਬਣਾ ਕੇ ਦੇਣਾ, ਮਰਨ ਉਪਰੰਤ ਅੱਖਾਂ ਦਾਨ ਕਰਨ ਸਮੇਤ ਅਨੇਕਾਂ ਮਾਨਵਤਾ ਭਲਾਈ ਦੇ ਕਾਰਜਾਂ ਅੰਦਰ ਵਧ-ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ ਤੇ ਇਹ ਮਾਨਵਤਾ ਭਲਾਈ ਦੇ ਕਾਰਜਾਂ ਦਾ ਕਾਰਵਾਂ ਇਸ ਤਰ੍ਹਾਂ ਜਾਰੀ ਰਹੇਗਾ।

ਜਿਊਂਦੇ ਜੀਅ ਤੇ ਮਰਨ ਤੋਂ ਬਾਅਦ ਆਪਣੀ ਦੇਹ ਲੇਖੇ ਲਾਉਣੀ ਸ਼ਲਾਘਾਯੋਗ ਉਪਰਾਲਾ: ਮੁਟਨੇਜਾ

ਇਸ ਸਬੰਧੀ ਜਦੋਂ ਮੰਡੀ ਪੰਜੇ ਕੇ ਉਤਾੜ ਦੇ ਸਮਾਜ ਸੇਵੀ ਰਕੇਸ਼ ਮੁਟਨੇਜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਜਿਉਂਦੇ ਜੀਅ ਆਪਣੀ ਜਿੰਦਗੀ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਲਾਉਣੀ ਤੇ ਮਰਨ ਤੋਂ ਬਾਅਦ ਆਪਣੀ ਦੇਹ ਨੂੰ ਫਿਰ ਲੋਕਾਂ ਦੇ ਭਲੇ ਲਈ ਲੇਖੇ ਲਾਉਣਾ ਇੱਕ ਸ਼ਲਾਘਾਯੋਗ ਉਪਰਾਲਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ