ਮੋਗਾ (ਵਿੱਕੀ ਕੁਮਾਰ)। ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਦੇ ਸੇਵਾ ਕਾਰਜਾਂ (Welfare Work ) ਤਹਿਤ ਅੱਜ ਬਲਾਕ ਮੋਗਾ ਦੇ ਪਿੰਡ ਘੱਲ ਕਲਾਂ ਦੀ ਸਾਧ-ਸੰਗਤ ਨੇ ਵਧਦੀ ਗਰਮੀ ਨੂੰ ਦੇਖਦਿਆਂ ਪੰਛੀਆਂ ਦੇ ਪੀਣ ਲਈ ਪਾਣੀ ਤੇ ਚੋਗੇ ਲਈ ਮਿੱਟੀ ਦੇ ਕਟੋਰਿਆਂ ਦਾ ਇੰਤਜ਼ਾਮ ਕੀਤਾ । ਪਿੰਡ ਘੱਲ ਕਲਾਂ ਦੇ ਜਿੰਮੇਵਾਰ ਪ੍ਰੇਮੀ ਸੇਵਕ ਚਰਨ ਸਿੰਘ ਇੰਸਾਂ ਨੇ ਦੱਸਿਆ ਕਿ ਇਹ ਸਾਰੇ ਕਾਰਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਨਾ ਸਦਕਾ ਹੋ ਰਹੇ ਹਨ।
ਡੇਰਾ ਪ੍ਰੇਮੀ ਹਰ ਵੇਲੇ ਜ਼ਰੂਰਤਮੰਦ ਇਨਸਾਨਾਂ ਦੇ ਨਾਲ-ਨਾਲ ਜੀਵ-ਜੰਤੂਆਂ ਦੀ ਸੇਵਾ ਲਈ ਵੀ ਤਿਆਰ ਰਹਿੰਦੇ ਹਨ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਬਲਾਕ ਮੋਗਾ ਦੇ ਪਿੰਡ ਘੱਲ ਕਲਾਂ ਦੀ ਸਾਧ-ਸੰਗਤ ਨੇ 175 ਮਿੱਟੀ ਦੇ ਕਟੋਰੇ ਪ੍ਰੇਮੀ ਪਰਿਵਾਰਾਂ ਤੇ ਹੋਰ ਲੋਕਾਂ ਨੂੰ ਘਰਾਂ ਦੀਆਂ ਛੱਤਾਂ ’ਤੇ ਰੱਖਣ ਲਈ ਵੰਡੇ ਤਾਂ ਕਿ ਪੰਛੀਆਂ ਲਈ ਪਾਣੀ ਤੇ ਚੋਗੇ ਦਾ ਪ੍ਰਬੰਧ ਕੀਤਾ ਜਾ ਸਕੇ। (Welfare Work)
ਇਸ ਮੌਕੇ 85 ਮੈਂਬਰ ਭੈਣ ਸੁਖਜਿੰਦਰ ਕੌਰ, 85 ਮੈਂਬਰ ਪਿ੍ਰੰਸ ਇੰਸਾਂ, 85 ਮੈਂਬਰ ਸ਼ਕੁੰਤੀ ਇੰਸਾਂ, 15 ਮੈਂਬਰ ਬਲਵਿੰਦਰ ਸਿੰਘ, ਪਰਮਜੀਤ ਸਿੰਘ, 15 ਮੈਂਬਰ ਕਰਮਜੀਤ ਕੌਰ, ਐੱਮਐੱਸਜੀ ਆਈ ਟੀ ਵਿੰਗ ਸੰਦੀਪ ਕੌਰ, ਵੀਰਪਾਲ ਕੌਰ, 15 ਮੈਂਬਰ ਛਿੰਦਰ ਕੌਰ ਤੇ 15 ਮੈਂਬਰ ਛਿੰਦਰ ਸਿੰਘ ਤੋਂ ਇਲਾਵਾ ਸਾਰੇ ਸੇਵਾਦਾਰ ਹਾਜ਼ਰ ਸਨ। ਇਸ ਕਾਰਜ ਦੀ ਪੂਰੇ ਪਿੰਡ ਵਾਸੀਆਂ ਵੱਲੋਂ ਭਰਪੂਰ ਪ੍ਰਸੰਸਾ ਕੀਤੀ ਗਈ।