ਨਵੀਂ ਦਿੱਲੀ (ਏਜੰਸੀ)। ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਹੁਣ ਗੁਜਰਾਤ ਏਟੀਐੱਸ (ਐਂਟੀ ਟੈਰੋਰਿਜਮ ਸਕਵੈਡ) ਦੀ ਕਸਟਡੀ ’ਚ ਰਹੇਗਾ। ਦਰਅਸਲ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਗੁਜਰਾਤ ਨੂੰ ਲਾਰੈਂਸ ਬਿਸ਼ਨੋਈ ਦੀ ਟਰਾਂਜਿਟ ਕਸਟਡੀ ਦਿੱਤੀ ਹੈ। ਲਾਰੈਂਸ ਨੂੰ ਗੁਜਰਾਤ ਦੀ ਕਸਟਡੀ ਵਿਚ ਭੇਜਣ ਦਾ ਮਾਮਲਾ ਕ੍ਰਾਸ ਬਾਰਡਰ ਤਸਕਰੀ ਨਾਲ ਜੁੜਿਆ ਹੈ। ਗੁਜਰਾਤ ਇਸ ਮਾਮਲੇ ਵਿਚ ਲਾਰੈਂਸ ਤੋਂ ਪੁੱਛ-ਗਿੱਛ ਕਰੇਗੀ।
ਦਰਅਸਲ ਗੁਜਰਾਤ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਦਾ ਪਾਕਿਸਤਾਨ ਨਾਲ ਕੁਨੈਕਸ਼ਨ ਹੋਣ ਦਾ ਸ਼ੱਕ ਹੈ। ਉਸ ’ਤੇ ਪਾਕਿਸਤਾਨ ਤੋਂ 194 ਕਰੋੜ ਰੁਪਏ ਦੀ ਡਰੱਗ ਮੰਗਵਾਉਣ ਦਾ ਦੋਸ਼ ਹੈ। ਜਿਸ ਬਾਰੇ ਪੁੱਛ-ਗਿੱਛ ਮਗਰੋਂ ਪੂਰਾ ਖੁਲਾਸਾ ਹੋ ਸਕੇਗਾ। ਇਸ ਮਾਮਲੇ ਨੂੰ ਲੈ ਕੇ ਗੁਜਰਾਤ ਪੁਲਿਸ ਨੇ 6 ਪਾਕਿਸਤਾਨੀ ਨਾਗਰਿਕਾਂ ਸਮੇਤ 8 ਦੋਸ਼ੀ ਗਿ੍ਰਫਤਾਰ ਕੀਤੇ ਸਨ। ਗੁਜਰਾਤ ਪੁਲਿਸ ਨੇ ਲਾਰੈਂਸ ਨੂੰ ਪਾਕਿਸਤਾਨ ਤੋਂ ਡਰੱਗ ਮੰਗਵਾਉਣ ਦੇ ਦੋਸ਼ ਵਿੱਚ ਕਸਟਡੀ ’ਚ ਲਿਆ ਹੈ ਤਾਂ ਕਿ ਫਰਾਰ ਨਾਈਜੀਰੀਆਈ ਮਹਿਲਾ ਅਤੇ ਪਾਕਿਸਤਾਨੀ ਕੁਨੈਕਸ਼ਨ ਦਾ ਪਤਾ ਲਾਇਆ ਜਾ ਸਕੇ।
ਦੱਸ ਦੇਈਏ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 18 ਅਪਰੈਲ ਨੂੰ ਖਾਲਿਸਤਾਨੀ ਸਮੱਰਥਕ ਸੰਗਠਨਾਂ ਨਾਲ ਸਬੰਧਤ ਮਾਮਲੇ ’ਚ ਟੈਰਰ ਫੰਡਿੰਗ ਮਾਮਲੇ ’ਚ ਲਾਰੈਂਸ ਬਿਸ਼ਨੋਈ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੂੰ 7 ਦਿਨਾਂ ਦੀ ਹਿਰਾਸਤ ’ਚ ਭੇਜਿਆ ਸੀ। ਲਾਰੈਂਸ ਬਠਿੰਡਾ ਦੇ ਕੇਂਦਰੀ ਜੇਲ੍ਹ ’ਚ ਬੰਦ ਹੈ ਅਤੇ ਉਸ ਨੂੰ ਬੀਤੇ ਦਿਨੀਂ ਦਿੱਲੀ ਲੈ ਕੇ ਆਈ ਹੈ।