140 ਕਿਲੋਗਰਾਮ ਪੋਸਤ ਬਰਾਮਦ ਤਸਕਰ ਕਾਰ ਛੱਡ ਭੱਜੇ
- ਰਾਜਸਥਾਨ ਤੋਂ ਪੰਜਾਬ ਆ ਰਹੀਆਂ 88 ਹਜਾਰ ਨਸੀਲੀਆਂ ਗੋਲੀਆਂ ਸਮੇਤ ਦੋ ਕਾਬੂ, ਮਾਮਲਾ ਦਰਜ
- ਔਰਤ ਸਮੇਤ 2 ਕਾਬੂ 30 ਕਿਲੋਗਰਾਮ ਪੋਸਤ ਬਰਾਮਦ ਮਾਮਲਾ ਦਰਜ
ਫਾਜ਼ਿਲਕਾ (ਰਜਨੀਸ਼ ਰਵੀ)। ਜ਼ਿਲ੍ਹਾ ਪੁਲਿਸ (Fazilka News) ਵੱਲੋਂ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਨਸ਼ੀਲੇ ਪਦਾਰਥ ਸਮੇਤ ਤਸਕਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਖੂਈਖੇੜਾ ਦੀ ਪੁਲਿਸ ਪਾਰਟੀ ਪਿੰਡ ਨਿਹਾਲ ਖੇੜਾ ਪੁੱਜੀ ਤਾ ਸਾਹਮਣੇ ਤੋਂ ਪਿੰਡ ਚੂਹੜੀ ਵਾਲਾ ਧੰਨਾ ਦੀ ਤਰਫੋਂ ਇੱਕ ਕਾਰ ਰੰਗ ਭੂਰਾ ਆਉਂਦੀ ਦਿਖਾਈ ਦਿੱਤੀ।
ਜਿਸ ਨੂੰ ਐਸ ਆਈ ਨੇ ਸੱਕ ਦੇ ਆਧਾਰ ’ਤੇ ਉਕਤ ਗੱਡੀ ਨੂੰ ਚੈੱਕ ਕਰਨ ਲਈ ਰੁਕਵਾਈ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ ਉਕਤ ਗੱਡੀ ਦੇ ਚਾਲਕ ਨੇ ਯੱਕਦਮ ਆਪਣੀ ਕਾਰ ਪੁਲਿਸ ਪਾਰਟੀ ਦੀ ਗੱਡੀ ਤੋਂ 100 ਗਜ ਪਿਛੇ ਰੋਕ ਦੋਨੋਂ ਵਿਅਕਤੀ ਕਾਰ ਦੀਆ ਬਾਰੀਆ ਖੋਲ੍ਹ ਕੇ ਨੇੜੇ ਕਿਨੂੰਆਂ ਦੇ ਬਾਗ ਵਿੱਚ ਭੱਜ ਗਏ। ਜਦੋਂ ਐੱਸ ਆਈ ਗੁਰਿਦਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਗੱਡੀ ਦੀ ਤਲਾਸ਼ੀ ਕੀਤੀ ਤਾਂ ਕਾਰ ਵਿੱਚੋਂ 7 ਗੱਟੇ ਪਲਾਸਟਿਕ ਜਿਨ੍ਹਾਂ ਵਿੱਚ 140 ਕਿਲੋਗ੍ਰਾਮ ਡੋਡਾ ਚੂਰਾ ਪੋਸਤ ਬ੍ਰਾਮਦ ਹੋਏ। ਜਿਸ ਸਬੰਧੀ ਉਕਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।
ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ 88000 ਨਸੀਲੀਆਂ ਗੋਲੀਆਂ ਸਮੇਤ ਕੀਤਾ ਗਿ੍ਰਫ਼ਤਾਰ
ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ 88000 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਉਸ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਏਐੱਸਆਈ ਮਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਗਸਤ ਕਰਦੇ ਹੋਏ ਕੱਲਰਖੇੜਾ ਤੋਂ ਪੰਨੀ ਵਾਲਾ ਮੱਲਾ ਵੱਲ ਜਾ ਰਹੇ ਸਨ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਸੁਖਚੈਨ ਸਿੰਘ ਪੁੱਤਰ ਕੁਲਵੀਰ ਸਿੰਘ ਵਾਸੀ ਆਜਮਵਾਲਾ ਅਤੇ ਲਵਪ੍ਰੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਮਹਿਮੂਦ ਖਾਂ ਥਾਣਾ ਅਮੀਰਖਾਸ ਰਾਜਸਥਾਨ ਤੋਂ ਨਸੀਲੀਆਂ ਗੋਲੀਆਂ ਵੇਚਦਾ ਧੰਦਾ ਕਰ ਰਹੇ ਹਨ।
ਜਿਸ ’ਤੇ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਦੋਵਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 88 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਦੋਵਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।
ਔਰਤ ਸਮੇਤ ਦੋ ਗਿ੍ਰਫ਼ਤਾਰ ਪੁਲਿਸ ਨੇ 30 ਕਿਲੋ ਭੁੱਕੀ ਕੀਤੀ ਬਰਾਮਦ
ਪੰਜਾਬ ਦੇ ਅਬੋਹਰ ਦੇ ਸਿਟੀ ਨੰਬਰ 2 ਦੀ ਪੁਲਿਸ ਨੇ 30 ਕਿਲੋ ਭੁੱਕੀ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਐੱਸਆਈ ਭੁਪਿੰਦਰ ਸਿੰਘ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਰਾਣੀ ਪੱਤੀ ਰਾਜੇਸ਼ ਸਿੰਘ ਵਾਸੀ ਕੁਤਾਬਗੜ੍ਹ ਥਾਣਾ ਗੁਰੂਹਰਸਹਾਏ ਅਤੇ ਰਾਜਨ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪੰਜਗਰਾਈ ਗੁਰੂਹਰਸਹਾਏ ਰਾਜਸਥਾਨ ਤੋਂ ਭੁੱਕੀ ਲਿਆ ਕੇ ਵੇਚਣ ਦੇ ਆਦੀ ਹਨ ਅਤੇ ਅੱਜ ਵੀ ’ਤੇ ਭੁੱਕੀ ਲਿਆ ਰਹੇ ਹਨ। ਦੋਵਾਂ ਨੂੰ ਨਾਕਾਬੰਦੀ ਕਰਕੇ ਕਾਬੂ ਕੀਤਾ ਜਾ ਸਕਦਾ ਹੈ। ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਦੋਵਾਂ ਨੂੰ ਰਿਧੀ ਸਿੱਧੀ ਕਲੋਨੀ ਨੇੜਿਓਂ ਕਾਬੂ ਕਰ ਕੇ ਦੋਵਾਂ ਕੋਲੋਂ 30 ਕਿਲੋ ਭੁੱਕੀ ਬਰਾਮਦ ਕੀਤੀ। (Fazilka News)
ਇੱਥੇ ਵਰਣਨਯੋਗ ਹੈ ਕਿ ਜ਼ਿਲ੍ਹਾ ਦੀ ਐੱਸਐੱਸਪੀ ਅਵਨੀਤ ਕੌਰ ਸਿੱਧੂ ਦੀ ਅਗਵਾਈ ਵਿੱਚ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਅੰਤਰਰਾਜੀ ਨਾਕਬੰਦੀ ਮਜ਼ਬੂਤ ਕੀਤੀ ਗਈ ਹੈ।