500 ਰੁਪਏ ‘ਚ ਪਾਓ ਰਸੋਈ ਗੈਸ ਸਿਲੰਡਰ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਸਰਕਾਰ ਨੇ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਇਹ ਲਾਭ ਕੇਵਲ ਯੋਗ ਵਿਅਕਤੀ ਹੀ ਪ੍ਰਾਪਤ ਕਰ ਸਕਣਗੇ ਜੋ ਸਰਕਾਰ ਦੇ ਰਾਹਤ ਕੈਂਪ ਵਿੱਚ ਪਹੁੰਚਣਗੇ। ਕਾਂਗਰਸ ਸਰਕਾਰ ਨੇ 24 ਅਪ੍ਰੈਲ ਤੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਇਹ ਕੈਂਪ ਲਗਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਨੂੰ ‘ਪ੍ਰਸ਼ਾਸ਼ਨ ਸ਼ਹਿਰਾਂ ਕੇ ਸੰਗ ਅਭਿਆਨ’ ਅਤੇ ਪ੍ਰਸ਼ਾਸਨ ਗਾਵੋਂ ਕੇ ਸੰਗ’ ਮੁਹਿੰਮ ਦਾ ਨਾਂਅ ਦਿੱਤਾ ਗਿਆ ਹੈ। (Gas Cylinders)
ਖੁਰਾਕ ਅਤੇ ਸਪਲਾਈ ਵਿਭਾਗ ਵੱਲੋਂ ਵੀਰਵਾਰ ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਯੋਜਨਾ ਦਾ ਲਾਭ ਲੈਣ ਲਈ, ਯੋਗ ਐਲਪੀਜੀ ਖਪਤਕਾਰਾਂ (ਬੀਪੀਐਲ ਅਤੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ) ਨੂੰ ਕੈਂਪ ਵਿੱਚ ਪਹੁੰਚ ਕੇ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ। ਇਹ ਰਜਿਸਟ੍ਰੇਸ਼ਨ ਖੁਰਾਕ ਅਤੇ ਸਪਲਾਈ ਵਿਭਾਗ ਦੇ ਪੋਰਟਲ ‘ਤੇ ਦਰਜ ਹੋਵੇਗੀ। ਇਸ ਦੇ ਆਧਾਰ ‘ਤੇ ਕੈਸ਼ ਸਬਸਿਡੀ ਖਪਤਕਾਰਾਂ ਦੇ ਖਾਤਿਆਂ ‘ਚ ਪਹੁੰਚ ਜਾਵੇਗੀ।
ਇਹਨਾਂ ਦਸਤਾਵੇਜ਼ਾਂ ਨੂੰ ਜਰੂਰ ਲੈ ਜਾਓ (Gas Cylinders)
- ਗੈਸ ਕੁਨੈਕਸ਼ਨ ਦੀ ਡਾਇਰੀ ਜਾਂ ਪਹਿਲਾਂ ਜਾਰੀ ਕੀਤੀ ਰਸੀਦ ਦੀ ਕਾਪੀ
- ਜਨਾਧਾਰ ਕਾਰਡ
- ਰਜਿਸਟ੍ਰੇਸ਼ਨ ਪ੍ਰਕਿਰਿਆ ਕੈਂਪ ਵਿੱਚ ਹੀ ਹੋਵੇਗੀ।
- ਇਹ ਕੈਂਪ 24 ਅਪ੍ਰੈਲ ਤੋਂ 30 ਜੂਨ ਤੱਕ ਲਗਾਏ ਜਾਣਗੇ
73 ਲੱਖ ਤੋਂ ਵੱਧ ਪਰਿਵਾਰ
ਆਈਓਸੀਐਲ, ਬੀਪੀਸੀਐਲ, ਐਚਪੀਸੀਐਲ, ਇਨ੍ਹਾਂ ਤਿੰਨਾਂ ਗੈਸ ਕੰਪਨੀਆਂ ਦੇ ਰਾਜਸਥਾਨ ਵਿੱਚ 1 ਕਰੋੜ 75 ਲੱਖ 48 ਹਜ਼ਾਰ ਤੋਂ ਵੱਧ ਕੁਨੈਕਸ਼ਨ ਹਨ। ਜੇਕਰ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੀ ਗੱਲ ਕਰੀਏ ਤਾਂ ਇੱਥੇ 69 ਲੱਖ 20 ਹਜ਼ਾਰ ਤੋਂ ਵੱਧ ਖਪਤਕਾਰ ਹਨ। ਇਸ ਤੋਂ ਇਲਾਵਾ 3 ਲੱਖ 80 ਹਜ਼ਾਰ ਬੀਪੀਐਲ ਪਰਿਵਾਰ ਵੀ ਹਨ, ਜੋ ਐਲ.ਪੀ.ਜੀ. ਰਸੋਈ ਗੈਸ ਸਿਲੰਡਰ ਦੀ ਵਰਤੋਂ ਕਰਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ