ਅਖੰਡ ਸਿਮਰਨ ਮੁਕਾਬਲਾ : ਹਰਿਆਣਾ ਦਾ ਬਲਾਕ ਨਾਂਗਲਖੇੜੀ ਰਿਹਾ ਮੋਹਰੀ
- ਦੂਜੇ ਸਥਾਨ ’ਤੇ ਸਰਸਾ ਅਤੇ ਤੀਜੇ ’ਤੇ ਰਿਹਾ ਕਾਬੜੀ
- ਟਾਪ ਸੂਬਿਆਂ ’ਚ ਪੰਜਾਬ ਰਿਹਾ ਦੂਜੇ ਸਥਾਨ ’ਤੇ
(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਲਗਾਤਾਰ ਚੱਲ ਰਹੇ ਅਖੰਡ ਸਿਮਰਨ ਮੁਕਾਬਲੇ ’ਚ ਇਸ ਵਾਰ 1 ਮਾਰਚ ਤੋਂ 31 ਮਾਰਚ 2023 ਦਰਮਿਆਨ ਦੁਨੀਆ ਭਰ ਦੇ 381 ਬਲਾਕਾਂ ਦੇ 1,93,926 ਸੇਵਾਦਾਰਾਂ ਨੇ 69,11,383 ਘੰਟੇ ਰਾਮ-ਨਾਮ ਦਾ ਜਾਪ ਕਰਕੇ ਸਿ੍ਰਸ਼ਟੀ ਦੀ ਭਲਾਈ ਅਤੇ ਸੁੱਖ-ਸ਼ਾਂਤੀ ਲਈ ਸੱਚੇ ਸਤਿਗੁਰੂ ਅੱਗੇ ਅਰਦਾਸ ਕੀਤੀ।
ਸਿਮਰਨ ਮੁਕਾਬਲੇ ’ਚ ਜੇਤੂ ਦੀ ਗੱਲ ਕਰੀਏ ਤਾਂ ਇਸ ਵਾਰ ਪਾਣੀਪਤ ਦਾ ਨਾਂਗਲ ਖੇੜ੍ਹੀ ਬਲਾਕ ਮੋਹਰੀ ਰਿਹਾ ਇਸ ਬਲਾਕ ਦੇ 3240 ਸੇਵਾਦਾਰਾਂ ਨੇ 4,80,684 ਘੰਟੇ ਸਿਮਰਨ ਕੀਤਾ ਹੈ ਜਦੋਂ ਕਿ ਦੂਜਾ ਅਤੇ ਤੀਜਾ ਸਥਾਨ ਵੀ ਹਰਿਆਣਾ ਦੇ ਬਲਾਕਾਂ ਨੇ ਹੀ ਹਾਸਲ ਕੀਤਾ ਜਿਸ ਵਿੱਚ ਸਰਸਾ ਬਲਾਕ ਦੇ 20963 ਡੇਰਾ ਸ਼ਰਧਾਲੂਆਂ ਨੇ 4,06,752 ਘੰਟੇ ਅਖੰਡ ਸਿਮਰਨ ਕਰਕੇ ਦੂਜਾ ਅਤੇ ਪਾਣੀਪਤ ਦੇ ਬਲਾਕ ਕਾਬੜੀ ਦੇ 4356 ਡੇਰਾ ਸ਼ਰਧਾਲੂਆਂ ਨੇ 362243 ਘੰਟੇ ਰਾਮ-ਨਾਮ ਦਾ ਜਾਪ ਕਰਕੇ ਤੀਜਾ ਸਥਾਨ ਹਾਸਲ ਕੀਤਾ।
ਟਾਪ-10 ਦੀ ਗੱਲ ਕਰੀਏ ਤਾਂ ਸਾਰੇ ਹਰਿਆਣਾ ਦੇ ਰਹੇ ਉੱਥੇ ਟਾਪ-5 ਸੂਬਿਆਂ ’ਚ ਹਰਿਆਣਾ ਪਹਿਲੇ, ਪੰਜਾਬ ਦੂਜੇ, ਦਿੱਲੀ ਤੀਜੇ, ਯੂਪੀ ਚੌਥੇ ਅਤੇ ਰਾਜਸਥਾਨ ਪੰਜਵੇਂ ਸਥਾਨ ’ਤੇ ਰਿਹਾ ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਅਖੰਡ ਸਿਮਰਨ ਮੁਕਾਬਲੇ ’ਚ ਵਿਦੇਸ਼ਾਂ ਦੀ ਸਾਧ-ਸੰਗਤ ਵੀ ਵੱਧ-ਚੜ੍ਹ ਦੇ ਹਿੱਸਾ ਲੈ ਰਹੀ ਹੈ।
ਵਿਦੇਸ਼ਾਂ ਦੀ ਸਾਧ-ਸੰਗਤ ਨੇ ਵੀ ਕੀਤਾ ਰਾਮ-ਨਾਮ ਦਾ ਜਾਪ
ਇਸ ਵਾਰ ਸੰਯੁਕਤ ਅਰਬ ਅਮੀਰਾਤ (ਯੂਏਈ), ਅਮਰੀਕਾ, ਇਟਲੀ, ਅਸਟਰੇਲੀਆ, ਦੋਹਾ ਕਤਰ, ਇੰਗਲੈਂਡ, ਨਿਊਜ਼ੀਲੈਂਡ, ਫਿਲੀਪੀਂਸ, ਕੈਨੇਡਾ, ਬਹਿਰੀਨ, ਮਲੇਸ਼ੀਆ, ਸਾਈਪ੍ਰੈਸ, ਸਊੁਦੀ ਅਰਬ, ਰੋਮ, ਸਿੰਗਾਪੁਰ, ਨੇਪਾਲ, ਚੀਨ ਅਤ ਕੁਵੈਤ ’ਚ 416 ਸੇਵਾਦਾਰਾਂ ਨੇ 3264 ਘੰਟੇ ਰਾਮ-ਨਾਮ ਦਾ ਜਾਪ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ