SRH vs MI Match : ਹੈਦਰਾਬਾਦ ਖਿਲਾਫ਼ ਜਿੱਤ ਦੀ ਲੈਅ ਬਰਕਰਾਰ ਰੱਖਣ ਉਤਰਨਗੇ ਮੁੰਬਈ ਦੇ ਧਰੁੰਦਰ
- ਦੋ ਜੁੜਵਾਂ ਭਰਾ ਮਾਰਕੋ ਤੇ ਡੁਆਨ ਵੀ ਹੋ ਸਕਦੇ ਹਨ ਆਹਮੋ-ਸਾਹਮਣੇ
(ਏਜੰਸੀ) ਹੈਦਰਾਬਾਦ। ਆਪਣੇ ਸਟਾਰ ਬੱਲੇਬਾਜ ਸੂਰਿਆ ਕੁਮਾਰ ਯਾਦਵ ਦੇ ਫਾਰਮ ’ਚ ਵਾਪਸ ਆਉਣ ਤੋਂ ਉਤਸ਼ਾਹਿਤ ਮੁੰਬਈ ਇੰਡੀਅਨਸ ਮੰਗਲਵਾਰ ਨੂੰ (ਆਈਪੀਐੱਲ) ’ਚ ਸਨਰਾਈਜਰਸ ਹੈਦਰਾਬਾਦ ਖਿਲਾਫ ਜਿੱਤ ਦੀ ਲੈਅ ਬਰਕਰਾਰ ਰੱਖਣ ਲਈ ਉਤਰੇਗਾ। ਮੁੰਬਈ ਤੇ ਸਨਰਾਈਜਰਸ ਦੋਵਾਂ ਨੇ ਆਪਣੇ ਪਿਛਲੇ ਦੋਵੇਂ ਮੈਚ ਜਿੱਤੇ ਹਨ ਤੇ ਉਨ੍ਹਾਂ ਦੀ ਨਿਗ੍ਹਾ ਹੁਣ ਜਿੱਤ ਦੀ ਹੈਟਰਿਕ ਪੂਰੀ ਕਰਨ ’ਤੇ ਹੋਵੇਗੀ ਇਨ੍ਹਾਂ ਦੋਵਾਂ ਟੀਮਾਂ ਨੇ ਟੂਰਨਾਮੈਂਟ ਦੀ ਸ਼ੁਰੂਆਤ ਲਗਾਤਾਰ ਦੋ ਹਾਰਾਂ ਨਾਲ ਕੀਤੀ ਸੀ।
ਸੂਰਿਆ ਕੁਮਾਰ ਦਾ ਫਾਰਮ ’ਚ ਵਾਪਸ ਪਰਤਣਾ ਮੁੰਬਈ ਲਈ ਰਾਹਤ ਦੀ ਗੱਲ
ਮੁੰਬਈ ਲਈ ਚੰਗੀ ਖਬਰ ਇਹ ਹੈ ਕਿ ਸੂਰਿਆ ਕੁਮਾਰ ਫਾਰਮ ’ਚ ਵਾਪਸ ਆਏ ਹਨ ਜੇਕਰ ਸੂਰਿਆ ਕੁਮਾਰ ਦੀ ਪਾਰੀ ਆਕਰਸ਼ਕ ਸੀ ਤਾਂ?ਈਸ਼ਾਨ ਕਿਸ਼ਨ?ਦੀ ਆਕਾਰਮਕ ਪਾਰੀ ਵੀ ਲਾਜਵਾਬ ਸੀ ਪਹਿਲੇ ਦੋ ਮੈਚਾਂ ’ਚ ਸੰਘਰਸ਼ ਕਰਨ ਵਾਲੀ ਮੁੰਬਈ ਦੀ ਟੀਮ ਹੁਣ ਸੰਤੁਲਿਤ ਨਜ਼ਰ ਆ ਰਹੀ ਹੈ ਤਿਲਕ ਵਰਮਾ ਚੰਗੀ ਲੈਅ ’ਚ ਹਨ ਜਦਕਿ ਕੈਮਰਨ ਗਰੀਨ ਅਤੇ ਟਿਮ ਡੇਵਿਡ ਨੇ ਵੀ ਜ਼ਰੂਰਤ ਪੈਣ ’ਤੇ ਉਪਯੋਗੀ ਯੋਗਦਾਨ ਦਿੱਤਾ ਹੈ। ਗੇਂਦਬਾਜੀ ਵਿਭਾਗ ’ਚ ਅਨੁਭਵੀ ਲੈੱਗ ਸਪਿੱਨਰ ਪੀਯੂਸ਼ ਚਾਵਲਾ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ ਜਦੋਂਕਿ ਰਿਤਿਕ ਸ਼ੌਕੀਨ ਨੇ ਉਨ੍ਹਾਂ ਚੰਗਾ ਸਾਥ ਦਿੱਤਾ ਹੈ ਹਾਲਾਂਕਿ ਜੋਰਫਾ ਆਰਚਰ ਦੇ ਨਾ ਖੇਡ ਪਾਉਣ ਕਾਰਨ ਮੁੰਬਈ ਦੇ ਤੇਜ਼ ਗੇਂਦਬਾਜ਼ੀ ਆਕਰਮਣ ’ਚ ਪੈਨਾਪਨ ਨਹੀਂ ਹੈ ਆਰਚਰ ਦੀ ਕੂਹਣੀ ਦੀ ਸੱਟ ਉੱਭਰ ਆਈ ਹੈ। ਉਨ੍ਹਾਂ ਦੀ ਗੈਰ ਮੌਜ਼ੂਦਗੀ ’ਚ ਪਿਛਲੇ ਦੋ ਮੈਚਾਂ ’ਚ ਰਿਲੇ ਮੈਰੇਡਿੱਥ ਤੇਜ ਗੇਂਦਬਾਜੀ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ।
ਅਰਜੁਨ ਤੇਂਦੁਲਕਰ ’ਤੇ ਰਹਿਣਗੀਆਂ ਨਜ਼ਰਾਂ (SRH vs MI Match)
ਮੁੰਬਈ ਨੇ ਅਰਜੁਨ ਤੇਂਦੂਲਕਰ ਅਤੇ ਡੁਆਨ ਯਾਨਸਨ ਨੂੰ ਐਤਵਾਰ ਨੂੰ ਆਈਪੀਐੱਲ ’ਚ ਸ਼ੁਰੂਆਤ ਦਾ ਮੌਕਾ ਦਿੱਤਾ ਅਤੇ ਇਨ੍ਹਾਂ ਦੋਨਾਂ ਦੇ ਇਸ ਮੈਚ ’ਚ ਵੀ ਅੰਤਿਮ ਗਿਆਰਾਂ ’ਚ ਸ਼ਾਮਲ ਰਹਿਣ ਦੀ ਸੰਭਾਵਨਾ ਹੈ ਦੂਜੇ ਪਾਸੇ ਸਨਰਾਈਜਰਸ ਨੂੰ ਹੈਰੀ ਬਰੂਕ ਅਤੇ ਰਾਹੁਲ ਤਿ੍ਰਪਾਠੀ ਦੇ ਰੂਪ ’ਚ ਦੋ ਨਵੇਂ ਹੀਰੋ ਮਿਲੇ ਹਨ ਜਿਨ੍ਹਾਂ ਨੇ ਉਸਦੀਆਂ ਪਿਛਲੀਆਂ ਦੋ ਜਿੱਤਾਂ ’ਚ ਅਹਿਮ ਭੂਮਿਕਾ ਨਿਭਾਈ ਬਰੂਕ ਨੇ ਜਿੱਥੇ ਆਖਿਰਕਾਰ ਉਮੀਦਾਂ ’ਤੇ ਖਰ੍ਹਾ ਉਤਰਦੇ ਹੋਏ ਨਾਈਟ ਰਾਈਡਰਸ ਖਿਲਾਫ ਸੈਂਕੜਾ ਜਮਾਇਆ ਉੱਥੇ ਤਿ੍ਰਪਾਠੀ ਨੇ ਪੰਜਾਬ ਖਿਲਾਫ ਜਿੱਤ ’ਚ 48 ਗੇਂਦਾਂ ’ਤੇ 74 ਦੌੜਾਂ ਦੀ ਪਾਰੀ ਖੇਡੀ ਕਪਤਾਨ ਐਡੇਨ ਮਾਰਕਰਾਮ ਨੇ ਇਨ੍ਹਾਂ ਦੋਨਾਂ ਮੈਚਾਂ ’ਚ ਦੂਜੇ ਪਾਸੇ ਤੋਂ ਉਪਯੋਗੀ ਯੋਗਦਾਨ ਦਿੱਤਾ ਗੇਂਦਬਾਜ਼ਾਂ’ ਚ ਸਪਿੱਨਰ ਮਯੰਕ ਮਾਰਕੰਡੇ ਨੇ ਸਨਰਾਈਜਰਸ ਵੱਲੋਂ ਹੁਣ ਤੱਕ ਸਭ ਤੋਂ ਵੱਧ ਛੇ ਵਿਕਟਾਂ ਲਈਆ ਹਨ ਜਦਕਿ ਉਮਰਾਨ ਮਲਿਕ, ਮਾਰਕੋ ਯਾਨਸਨ ਅਤੇ ਭੁਵਨੇਸ਼ਵਰ ਕੁਮਾਰ ਨੇ ਵੀ ਵਿਰੋਧੀ ਟੀਮ ਦੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨੀ ’ਚ ਰੱਖਿਆ ਹੈ
ਦੋਵੇਂ ਟੀਮ ਇਸ ਤਰ੍ਹਾਂ ਹਨ
ਮੁੰਬਈ ਇੰਡੀਅਨਸ: ਰੋਹਿਤ ਸ਼ਰਮਾ (ਕਪਤਾਨ), ਸੂਰਿਆ ਕੁਮਾਰ, ਟਿਮ ਡੇਵਿਡ, ਡੇਵਾਲਡ ਬ੍ਰੇਵਿਸ, ਤਿਲਕ ਵਰਮਾ, ਈਸ਼ਾਨ ਕਿਸ਼ਨ?(ਵਿਕਟ ਕੀਪਰ), ਟਰਿੱਸਟਨ ਸਟੱਬਸ, ਵਿਸ਼ਨੂੰ ਵਿਨੋਦ, ਕੈਮਰਨ ਗਰੀਨ, ਅਰਜੁਨ ਤੇਂਦੁਲਕਰ, ਰਮਨਦੀਪ ਸਿੰਘ, ਸ਼ਮਸ ਮੁਲਾਨੀ, ਰਿਲੇ ਮੇਰੇਡਿੱਥ ਨੇਹਲ ਵਢੇਰਾ, ਰਿੱਤਿਕ ਸ਼ੌਕੀਨ, ਅਰਸ਼ਦ ਖਾਨ, ਡੁਆਨ ਯਾਨਸਨ, ਪੀਯੂਸ਼ ਚਾਵਲਾ, ਕੁਮਾਰ ਕਾਰਤੀਕੇਅ, ਰਾਘਵ ਗੋਇਲ, ਜੋਰਫਾ ਆਰਚਰ, ਜੈਸਨ ਬੇਹਰੇਨਡਾਰਫ, ਆਕਾਸ਼ ਮੱਧਵਾਲ
ਸਨਰਾਈਜਰਸ ਹੈਦਰਾਬਾਦ: ਐਡੇਨ ਮਾਰਕਰਾਮ (ਕਪਤਾਨ), ਅਬਦੁੱਲ ਸਮਦ, ਰਾਹੁਲ ਤਿ੍ਰਪਾਠੀ, ਗਲੇਨ ਫਿਲਿੱਪਸ, ਅਭਿਸ਼ੇਕ ਸ਼ਰਮਾ, ਮਾਰਕੋ ਯਾਨਸਨ, ਵਾਸ਼ਿੰਗਟਨ ਸੰੁਦਰ, ਫਜਲਹਿਕ ਫਾਰੂਕੀ, ਕਾਰਤਿਕ ਤਿਆਗੀ, ਭੁਵਨੇਸ਼ਵਰ ਕੁਮਾਰ, ਟੀ ਨਟਰਾਜਨ, ਉਮਰਾਨ ਮਲਿਕ, ਹੈਰੀ ਬਰੂਕ, ਮਯੰਕ ਅਗਰਵਾਲ, ਹੈਨਰਿਕ ਕਲਾਸੇਨ, ਆਦਿਲ ਰਾਸ਼ਿਦ, ਮਯੰਕ ਮਾਰਕੰਡੇ, ਵਿਵਰਾਂਤ ਸ਼ਰਮਾ, ਸਮਰਥ ਵਿਆਸ, ਸੰਵੀਰ ਸਿੰਘ, ਉਪੇਂਦਰ ਯਾਦਵ, ਮਯੰਕ ਡਾਗਰ, ਨੀਤਿਸ਼ ਕੁਮਾਰ ਰੇਡੀ, ਅਕੀਲ ਹੋਸੀਨ ਅਤੇ ਅਨਮੋਲਪ੍ਰੀਤ ਸਿੰਘ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ