ਅਰਜੁਨ ਤੇਂਦੁਲਕਰ ਨੇ 2 ਓਵਰਾਂ ‘ਚ 18 ਦੌੜਾਂ ਦਿੱਤੀਆਂ
ਮੁੰਬਈ। ਆਈਪੀਐਲ 2023 ’ਚ ਅੱਜ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮੈਚ ’ਚ ਸਚਿਨ ਤੇਂਦੁਲਕਰ ਦਾ ਬੇਟਾ ਅਰਜੁਨ ਤੇਂਦੁਲਕਰ (Arjun Tendulkar ) ਨੇ ਡੈਬਿਊ ਕੀਤਾ ਹੈ ਤੇ ਮਾਰਕੋ ਜੈਨਸਨ ਦਾ ਜੁੜਵਾਂ ਭਰਾ ਡੁਏਨ ਜੈਨਸਨ ਵੀ ਡੈਬਿਊ ਕਰ ਰਿਹਾ ਹੈ। ਇਸ ਮੈਚ ’ਚ ਕਪਤਾਨੀ ਸੂਰਿਆ ਕੁਮਾਰ ਯਾਦਵ ਕਰ ਰਹੇ ਹਨ ਜਿਨਾਂ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ।
ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 4 ਓਵਰਾਂ ‘ਚ ਇਕ ਵਿਕਟ ‘ਤੇ 39 ਦੌੜਾਂ ਬਣਾਈਆਂ। ਰਹਿਮਾਨੁੱਲਾ ਗੁਰਬਾਜ਼ ਅਤੇ ਵੈਂਕਟੇਸ਼ ਅਈਅਰ ਕਰੀਜ਼ ‘ਤੇ ਹਨ। ਨਾਰਾਇਣ ਜਗਦੀਸ਼ਨ ਜ਼ੀਰੋ ‘ਤੇ ਆਊਟ ਹੋ ਗਏ। ਕੈਮਰੂਨ ਗ੍ਰੀਨ ਦੀ ਗੇਂਦ ‘ਤੇ ਰਿਤਿਕ ਸ਼ੋਕੀਨ ਨੇ ਉਨ੍ਹਾਂ ਦਾ ਸ਼ਾਨਦਾਰ ਕੈਚ ਫੜਿਆ।
ਅਰਜੁਨ ਤੇਂਦੁਲਕਰ (Arjun Tendulkar ) ਨੇ 24 ਨੰਬਰ ਦੀ ਜਰਸੀ ਪਹਿਨੀ
ਸੁਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ 24 ਨੰਬਰ ਦੀ ਜਰਸੀ ਪਾ ਕੇ ਮੈਦਾਨ ’ਚ ਉਤਰੇ ਹਨ। ਸਚਿਨ ਤੇਂਦੁਲਕਰ ਦਾ ਜਨਮ ਦਿਨ 24 ਅਪ੍ਰੈਲ ਨੂੰ ਹੈ। ਇਸ ਕਰਕੇ ਅਰਜੁਨ ਨੇ ਆਪਣਾ ਜਰਸੀ ਨੰਬਰ ਆਪਣੇ ਪਿਤਾ ਨੂੰ ਸਮਰਪਿਤ ਕੀਤਾ ਹੈ। ਅਰਜੁਨ ਤੇਂਦੁਲਕਰ ਨੂੰ ਡੈਬਿਊ ਕੈਪ ਰੋਹਿਤ ਸ਼ਰਮਾ ਨੇ ਦਿੱਤੀ।
It’s time to prove and present @mipaltan #MumbaiIndians pic.twitter.com/Fz37hCxuXq
— Arjun Tendulkar (@arjun10dulkar24) April 16, 2023
ਦੋਵਾਂ ਟੀਮਾਂ ਇਸ ਪ੍ਰਕਾਰ ਹਨ
ਕੋਲਕਾਤਾ ਨਾਈਟ ਰਾਈਡਰਜ਼: ਨਿਤੀਸ਼ ਰਾਣਾ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟ-ਕੀਪਰ), ਵੈਂਕਟੇਸ਼ ਅਈਅਰ, ਨਾਰਾਇਣ ਜਗਦੀਸ਼ਨ, ਰਿੰਕੂ ਸਿੰਘ, ਆਂਦਰੇ ਰਸਲ, ਸ਼ਾਰਦੁਲ ਠਾਕੁਰ, ਸੁਨੀਲ ਨਰਾਇਣ, ਲਾਕੀ ਫਰਗੂਸਨ, ਉਮੇਸ਼ ਯਾਦਵ ਅਤੇ ਵਰੁਣ ਚੱਕਰਵਰਤੀ।
ਪ੍ਰਭਾਵੀ ਖਿਡਾਰੀ: ਸੁਯੇਸ਼ ਸ਼ਰਮਾ, ਡੇਵਿਡ ਵਿਸੇ, ਅਨੁਕੁਲ ਰਾਏ, ਮਨਦੀਪ ਸਿੰਘ, ਵੈਭਵ ਅਰੋੜਾ।
ਮੁੰਬਈ ਇੰਡੀਅਨਜ਼: ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਕੈਮਰਨ ਗ੍ਰੀਨ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਟਿਮ ਡੇਵਿਡ, ਨੇਹਲ ਵਢੇਰਾ, ਅਰਜੁਨ ਤੇਂਦੁਲਕਰ, ਰਿਤਿਕ ਸ਼ੌਕੀਨ, ਪੀਯੂਸ਼ ਚਾਵਲਾ, ਡੁਏਨ ਜੇਨਸਨ ਅਤੇ ਰਿਲੇ ਮੈਰੀਡਿਥ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ