ਨਸ਼ੇ ਦੀ ਆਦਤ ਨੇ ਪਾਇਆ ਜ਼ੁਰਮ ਦੇ ਰਾਹ, ਚੜ੍ਹੇ ਪੁਲਿਸ ਅੜਿੱਕੇ

Drug Deaddiction

ਗੁਰਦਾਸਪੁਰ (ਗੁਲਸ਼ਨ ਕੁਮਾਰ)- ਥਾਣਾ ਤਿਬੜ ਦੀ ਪੁਲਿਸ ਨੇ ‌ ਚਾਰ ਦਿਨਾਂ ਦੇ ਵਿੱਚ ਇੱਕ ਚੋਰੀ ਦੀ ਵੱਡੀ ਵਾਰਦਾਤ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਚੋਰੀ ਦੇ ਮਾਮਲੇ ਵਿੱਚ ਤਿੰਨ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ ਤੇ ਪਹਿਲਾਂ ਹੀ ਕਈ ਮੁਕੱਦਮੇ ਦਰਜ ਹਨ ਅਤੇ ਦੂਜਾ ਤਹਿਸੀਲ ਕੰਪਲੈਕਸ ਵਿਖੇ ਕੰਪਿਊਟਰ ਆਪਰੇਟਰ ਦੇ ਤੌਰ ‘ਤੇ ਕੰਮ ਕਰ ਰਿਹਾ ਹੈ। ਪੁਲਿਸ ਨੇ ‌ਓਹਨਾ ਕੋਲੋਂ ਸੋਨੇ ਦੇ ਗਹਿਣੇ ਖਰੀਦਣ ਵਾਲੇ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। (Drug Deaddiction)

ਦੱਸ ਦਈਏ ਕਿ ਥਾਣਾ ਤਿਬੜ ਅਧੀਨ ਪੈਂਦੇ ਪੰਡੋਰੀ ਰੋਡ ਤੇ ਸਥਿਤ ਪਿੰਡ ਗੋਹਤ ਪੋਖਰ ਵਿਖੇ ਚੋਰ ਇੱਕ ਘਰ ਦਾ ਤਾਲਾ ਤੋੜ ਕੇ 17 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ, 29 ਤੋਲੇ ਚਾਂਦੀ ਦੇ ਗਹਿਣੇ, 40 ਹਜ਼ਾਰ ਦੀ ਨਗਦੀ ਅਤੇ 300 ਯੂਰੋ ਚੋਰੀ ਕਰਕੇ ਲੈ ਗਏ ਸਨ ।ਚੋਰੀ ਦਾ ਸ਼ਿਕਾਰ ਹੋਏ ਪੀੜਤ ਪਰਿਵਾਰ ਦੇ ਬਖਸੀਸ ਸਿੰਘ ਪੁੱਤਰ ਨਰਿੰਜਨ ਸਿੰਘ ਵਾਸੀ ਗੋਹਤ ਪੋਖਰ ਨੇ ਦੱਸਿਆ ਕਿ 10 ਅਪ੍ਰੈਲ ਨੂੰ ਸਵੇਰੇ 9.00 ਵਜੇ ਉਹ ਆਪਣੇ ਪਰਿਵਾਰ (ਆਪਣੀ ਪਤਨੀ ਅਤੇ ਨੂੰਹ) ਸਮੇਤ ਪਾਸਪੋਰਟ ਦਫਤਰ ਜਲੰਧਰ ਗਏ ਸੀ ਅਤੇ ਉਹਨਾਂ ਦਾ ਪੋਤਾ ਸਵੇਰੇ 10 ਵਜੇ ਦੇ ਕਰੀਬ ਸਾਰੇ ਘਰ ਨੂੰ ਤਾਲੇ ਲਗਾ ਕੇ ਆਪਣੇ ਕਾਲਜ ਚਲਾ ਗਿਆ ਸੀ।

ਦੁਪਹਿਰ ਢਾਈ ਵਜੇ ਦੇ ਕਰੀਬ ਉਹਨਾਂ ਦਾ ਪੋਤਾ ਘਰ ਵਾਪਸ ਆਇਆ ਅਤੇ ਮੇਨ ਗੇਟ ਦਾ ਤਾਲਾ ਖੋਲ ਅੰਦਰ ਗਿਆ ਤਾਂ ਵੇਖਿਆ ਕਿ ਬੈਡ ਰੂਮਾਂ ਵਿੱਚ ਪਈਆ ਗੋਦਰੇਜ ਦੀਆਂ ਅਲਮਾਰੀਆ ਖੁੱਲੀਆਂ ਹੋਈਆ ਸਨ ਅਤੇ ਸਮਾਨ ਖਿਲਰਿਆ ਪਿਆ ਸੀ। ਉਨ੍ਹਾਂ ਦੱਸਿਆ ਸੀ ਕਿ ਚੋਰ ਬਿਨਾਂ ਘਰ ਦੇ ਤਾਲੇ ਤੋੜੇ ਕੰਧ ਟੱਪ ਕੇ ਅੰਦਰ ਦਾਖਲ ਹੋਇਆ ਸੀ ਅਤੇ ਘਰ ਦੇ ਪਿਛਲੇ ਪਾਸੇ ਜਾ ਕੇ ਏ ਸੀ ਪੁੱਟ ਕੇ ਕਮਰਿਆਂ ਵਿਚ ਵੜਿਆ ਅਤੇ ਚੋਰੀ ਕਰਕੇ ਚੋਰ ਪਿਛਲੀ ਕੰਧ ਟੱਪ ਕੇ ਪੈਲੀਆਂ ਵਲ ਨੂੰ ਫਰਾਰ ਹੋਇਆ ਸੀ।

ਪੁਲਿਸ ਨੇ ਦੋ ਚੋਰਾਂ ਅਤੇ ਸੁਨਿਆਰੇ ਨੂੰ ਕੀਤਾ ਗ੍ਰਿਫ਼ਤਾਰ, ਚਾਰ ਦਿਨ ਪਹਿਲਾਂ ਹੋਈ ਚੋਰੀ ਦੀ ਵਾਰਦਾਤ ਹੋਈ ਸੁਲਝੀ

ਥਾਣਾ ਤਿਬੜ ਦੀ ਐਸ ਐਚ ਓ ਅਮਨਦੀਪ ਕੌਰ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਚੋਰੀ ਵਿਨੋਦ ਕੁਮਾਰ ਭੁੰਡੀ ਪੁੱਤਰ ਤੀਰਥ ਰਾਮ ਵਾਸੀ ਕ੍ਰਿਸਨਾ ਨਗਰ‌ ਵਲੋਂ ਕੀਤੀ ਗਈ ਹੈ ਜਦਕਿ ਰਾਜੇਸਵਰ ਉਰਫ ਵਿਸਾਲ ਪੁਤਰ ਨਰੇਸ ਚੰਦ ਵਾਸੀ ਜੱਟੂਵਾਲ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਿਚ ਵਿਨੋਦ ਉਰਫ ਭੂੰਡੀ ਦਾ ਸਾਥ ਦਿੱਤਾ ਸੀ। ਰਾਜੇਸ਼ਵਰ ਉਰਫ ਵਿਸ਼ਾਲ ਤਹਿਸੀਲ ਕੰਪਲੈਕਸ ਗੁਰਦਾਸਪੁਰ ਵਿਖੇ ਵੀ ਤੈਨਾਤ ਹੈ ਅਤੇ ਦੋਵੇਂ ਨੌਜਵਾਨ ਨਸ਼ੇ ਦੇ ਆਦੀ ਹਨ। ਉਨ੍ਹਾਂ ਦੱਸਿਆ ਕਿ ਦੋਨੋਂ ਨੌਜਵਾਨਾਂ ਨਸ਼ੇ ਦੇ ਆਦੀ ਕਰਨ ਹੋਣ ਕਾਰਨ ਚੋਰੀਆਂ ਕਰਨ ਦੇ ਵੀ ਆਦੀ ਹਨ ਅਤੇ ਇਨਾਂ ਵੱਲੋਂ ਪਹਿਲਾਂ ਵੀ ਕਈ ਚੋਰੀਆਂ ਕੀਤੀਆਂ ਗਈਆਂ ਹਨ।

ਇਹਨਾ ਵਿਚੋਂ ਇੱਕ ਵਿਨੋਦ ਕੁਮਾਰ ਉਰਫ ਭੂੰਡੀ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਇਨ੍ਹਾਂ ਵੱਲੋਂ ਰਕੇਸ ਕੁਮਾਰ ਪੁਤਰ ਜੰਗੀ ਲਾਲ ਵਾਸੀ 327/8 ਮੁਹੱਲਾ ਗੀਤਾ ਭਵਨ ਗੁਰਦਾਸਪੁਰ ਨੂੰ ਚੋਰੀ ਦੇ ਕੁਝ ਗਹਿਣੇ ਵੇਚੇ ਗਏ ਸਨ ਜਿਨ੍ਹਾਂ ਵਿਚੋਂ ਸੱਤ ਤੋਲੇ ਸੋਨੇ ਦੇ ਗਹਿਣੇ ਬਰਾਮਦ ਕਰ ਲਏ ਗਏ ਹਨ। ਇਨ੍ਹਾਂ ਵੱਲੋਂ ਕੁੱਝ ਗਹਿਣੇ ਗਿਰਵੀ ਰੱਖ ਕੇ ਗੋਲਡ ਲੋਨ ਵੀ ਲਿਆ ਗਿਆ ਸੀ ਇਸ ਤੋਂ ਇਲਾਵਾ ਦੋਨ੍ਹਾਂ ਚੋਰਾਂ ਕੋਲੋਂ ਕੁਝ ਵਿਦੇਸ਼ੀ ਘੜਿਆਂ, 4 ਅਮਰੀਕਨ ਡਾਲਰ ਅਤੇ ਨੇਪਾਲੀ ਕਰੰਸੀ ਤੋਂ ਇਲਾਵਾ ਕੁਝ ਭਾਰਤੀ ਕਰੰਸੀ ਵੀ ਬਰਾਮਦ ਹੋਈ ਹੈ।ਉਨ੍ਹਾਂ ਦੱਸਿਆ ਕਿ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਲੈ ਕੇ ਹੋਰ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ