ਗੁਰੂਹਰਸਾਏ (ਸੱਤਪਾਲ ਥਿੰਦ)। ਹਲਕਾ ਗੁਰੂਹਰਸਾਏ ਦੇ ਅਧੀਨ ਪੈਂਦੇ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੇ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ ਇੱਕ ਕਿੱਲੋ ਅਫ਼ੀਮ ਤੇ ਇਕ ਕੰਬਾਈਨ ਮਸ਼ੀਨ ਦੇ ਨਾਲ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ਼ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ । (Drug Deaddiction)
ਜਾਣਕਾਰੀ ਦਿੰਦੇ ਹੋਏ ਖਾਣਾ ਮੁਖੀ ਬਚਨ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਦੇ ਨਾਲ ਗ੍ਰਸਤ ਵਾਂ ਚੈਕਿੰਗ ਅਤੇ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਪਰਗਟ ਸਿੰਘ ਦੇ ਪਾਸ ਪੁੱਜੇ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਤਰਲੋਕ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਚਾਂਦੀ ਵਾਲੇ ਝੁੱਗੇ ਦਾਖਲੀ ਗੁੱਦੜ ਢੰਡੀ ਜੋ ਅਫੀਮ ਵੇਚਣ ਦਾ ਆਦੀ ਹੈ ਜੋ ਅੱਜ ਵੀ ਆਪਣੀ ਕੰਬਾਈਨ ਪਰ ਅਫ਼ੀਮ ਲੈ ਕੇ ਆ ਰਿਹਾ ਹੈ । (Drug Deaddiction)
ਜੇਕਰ ਹੁਣ ਲਿੰਕ ਰੋਡ ਪਿੰਡ ਤਰਿਡਾ ਨੇੜੇ ਮਾਡਲ ਸਕੂਲ ਦੇ ਮੋੜ ਪਰ ਨਾਕਾਬੰਦੀ ਕੀਤੀ ਜਾਵੇ ਤਾਂ ਅਫੀਮ ਸਮੇਤ ਕਾਬੂ ਆ ਸਕਦਾ ਹੈ । ਪੁਲਿਸ ਪਾਰਟੀ ਦੁਆਰਾ ਨਾਕਾਬੰਦੀ ਕਰਕੇ ਉਕਤ ਆਰੋਪੀ ਨੂੰ ਉਕਤ ਕੰਬਾਇਨ ਸਿੰਘ ਨਾਲ ਕਾਬੂ ਕੀਤਾ ਗਿਆ ਅਤੇ ਤਲਾਸ਼ੀ ਦੌਰਾਨ 1 ਕਿਲੋ ਅਫੀਮ ਬਰਾਮਦ ਹੋਈ ਹੈ ਜਿਸ ਨੂੰ ਕੇ ਬੁੱਧਵਾਰ ਮਾਣਯੋਗ ਕੋਰਟ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕਰਵਾਇਆ ਗਿਆ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ