ਨਾਭਾ ਵਿਧਾਇਕ ਵੱਲੋਂ ਸਿੱਖਿਆ ਮੰਤਰੀ ਪੰਜਾਬ ਨਾਲ ਮੁਲਾਕਾਤ, ਛੇਤੀ ਹੋਵੇਗੀ ਸਿੱਖਿਆ ਵਿਭਾਗ ’ਚ ਭਰਤੀ

ਨਾਭਾ : ਹਲਕਾ ਨਾਭਾ ਦੇ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੂੰ ਮੰਗ ਪੱਤਰ ਸੌਂਪਦੇ ਹਲਕਾ ਨਾਭਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ। ਤਸਵੀਰ : ਸ਼ਰਮਾ

ਹਲਕਾ ਨਾਭਾ ਦੇ ਦੋ ਉਤਮ ਸਕੂਲਾਂ ਦੇ ਵਿਕਾਸ ਬਾਰੇ ਵਿਚਾਰ ਚਰਚਾ ਬਾਅਦ ਮੰਗ ਪੱਤਰ ਸੌਂਪਿਆ

(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਤੋਂ ਆਪ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਸਰਕਾਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਹਲਕਾ ਵਿਧਾਇਕ ਦੇਵ ਮਾਨ ਨੇ ਦੱਸਿਆ ਕਿ ਸਿੱਖਿਆ ਮੰਤਰੀ ਨਾਲ ਉਨ੍ਹਾਂ ਹਲਕਾ ਨਾਭਾ ਅਤੇ ਭਾਦਸੋ ਦੇ ਚੁਣੇ ਗਏ ਦੋ ਉਤਮ ਸਕੂਲਾਂ ਦੇ ਵਿਕਾਸ ਅਤੇ ਮਹੱਤਤਾ ਬਾਰੇ ਚਰਚਾ ਕੀਤੀ ਗਈ ਜਿਸ ਨੂੰ ਸਿੱਖਿਆ ਮੰਤਰੀ ਬੈਂਸ ਨੇ ਕਾਫੀ ਧਿਆਨ ਨਾਲ ਸੁਣਿਆ ਅਤੇ ਨਾਭਾ ਖੇਤਰ ਦੇ ਸਰਕਾਰੀ ਸਕੂਲਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਵੇਰਵੇ ਤੋਂ ਕਾਫੀ ਸੰਤੁਸਟ ਨਜ਼ਰ ਆਏ।

ਛੇਤੀ ਹੋਵੇਗੀ ਸਿੱਖਿਆ ਵਿਭਾਗ ‘ਚ ਭਰਤੀ (Harjot Bains Education Minister)

ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋ ਵਿਧਾਨ ਸਭਾ ਖੇਤਰ ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਅਤੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕਾ ਦੀਆ ਖਾਲੀ ਪੋਸਟਾਂ ‘ਤੇ ਅਧਿਆਪਕ ਨਿਯੁਕਤ ਕਰਨ ਸਬੰਧੀ ਬੇਨਤੀ ਕੀਤੀ ਗਈ। ਇਸ ਦੌਰਾਨ ਸਿੱਖਿਆ ਮੰਤਰੀ ਨੇ ਹਾਂ-ਪੱਖੀ ਨਜ਼ਰੀਏ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਸਿੱਖਿਆ ਖੇਤਰ ‘ਚ ਰਵਾਇਤੀ ਸਿਆਸੀ ਪਾਰਟੀਆਂ ਦੇ ਉਲਝਾਏ ਤਾਣੇ ਬਾਣੇ ਨੂੰ ਸੁਧਾਰ ਲਿਆਉਣ ਦੇ ਉਪਰਾਲੇ ਅਮਲ ‘ਚ ਲਿਆ ਰਹੀ ਹੈ ਅਤੇ ਜਲਦ ਹੀ ਸਿੱਖਿਆ ਵਿਭਾਗ ‘ਚ ਭਰਤੀ ਦਾ ਦੌਰ ਸ਼ੁਰੂ ਕਰੇਗੀ।

Harjot Bains Education Minister
ਨਾਭਾ : ਹਲਕਾ ਨਾਭਾ ਦੇ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੂੰ ਮੰਗ ਪੱਤਰ ਸੌਂਪਦੇ ਹਲਕਾ ਨਾਭਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ। ਤਸਵੀਰ : ਸ਼ਰਮਾ

ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਵੱਡਾ ਐਕਸ਼ਨ : ਪੰਜਾਬ ‘ਚ ਏਡੀਜੀਪੀ ਜੇਲ੍ਹ ਹਟਾਏ

ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਨੇ ਸਿੱਖਿਆ ਖੇਤਰ ‘ਚ ਬੇਮਿਸਾਲ ਉਨਤੀ ਲਈ ਆਪ ਸਰਕਾਰ ਦੇ ਤਿਆਰ ਕੀਤੇ ਮਾਸਟਰ ਪਲਾਨ ਦੀ ਵਿਸ਼ੇਸ਼ ਖੂਬੀਆ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਸਿੱਖਿਆ ਕ੍ਰਾਂਤੀ ਲਿਆਉਣ ਦੀਆਂ ਤਿਆਰੀਆਂ ਸਿਖਰਾਂ ‘ਤੇ ਹਨ। ਵਿਧਾਇਕ ਦੇਵ ਮਾਨ ਨੇ ਦੱਸਿਆ ਕਿ ਵਿਸ਼ੇਸ਼ ਮੀਟਿੰਗ ਦੌਰਾਨ ਉਨ੍ਹਾਂ ਨਾਭਾ ਵਿਧਾਨ ਸਭਾ ਦੇ ਸਰਕਾਰੀ ਸਕੂਲਾਂ ਦੀਆਂ ਘਾਟਾਂ ਅਤੇ ਜ਼ਰੂਰੀ ਲੋੜਾਂ ਨਾਲ ਹੋਣ ਵਾਲੇ ਕੰਮਾਂ ਬਾਰੇ ਵੀ ਮੰਗ ਪੱਤਰ ਵੀ ਸਿੱਖਿਆ ਮੰਤਰੀ ਪੰਜਾਬ ਨੂੰ ਸੋਪਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ