How to use ATM safely
ਅੱਜ-ਕੱਲ੍ਹ ਏਟੀਐੱਮ ਦੀ ਵਰਤੋਂ ਆਮ ਜਨਤਾ ਵੱਲੋਂ ਬਹੁਤ ਜ਼ਿਆਦਾ ਕੀਤੀ ਜਾਣ ਲੱਗੀ ਹੈ। ਅਜਿਹੇ ਵਿੱਚ ਸਾਈਬਰ ਠੱਗ ਵੀ ਚੂਨਾ ਲਾਉਣ ਲਈ ਤਿਆਰ ਰਹਿੰਦੇ ਹਨ ਕਿ ਏਟੀਐੱਮ ਕਾਰਡ-ਧਾਰਕ ਤੋਂ ਕੋਈ ਗਲਤੀ ਹੋਵੇ ਤੇ ਉਹ ਉਸ ਦੀ ਰਕਮ ਨੂੰ ਸਾਫ ਕਰ ਦੇਣ। ਖਾਤੇ ਵਿੱਚੋਂ ਰਕਮ ਉਡਾਉਣ ਦੀਆਂ ਵਾਰਦਾਤਾਂ ਸਿਰਫ ਫੋਨ ’ਤੇ ਓਟੀਪੀ ਦੇਣ ਜਾਂ ਆਪਣਾ ਅਕਾਊਂਟ ਨੰਬਰ ਦੱਸਣ ਨਾਲ ਹੀ ਨਹੀਂ ਹੋ ਰਹੀਆਂ ਸਗੋਂ ਅਜਿਹੀਆਂ ਗਲਤੀਆਂ ਨਾਲ ਹੋ ਰਹੀਆਂ ਹਨ, ਜੋ ਲੋਕ ਅਣਜਾਣੇ ਵਿੱਚ ਕਰ ਜਾਂਦੇ ਹਨ। ਤੁਸੀਂ ਥੋੜ੍ਹੀ ਜਿਹੀ ਸੂਝ-ਬੂਝ ਨਾਲ ਕੰਮ ਲੈ ਕੇ ਇਸ ਤੋਂ ਬਚ ਸਕਦੇ ਹੋ। ਆਓ! ਜਾਣਦੇ ਹਾਂ ਅਜਿਹੀਆਾਂ ਕੁਝ ਗਲਤੀਆਂ ਬਾਰੇ।
ਗ੍ਰੀਨ ਲਾਈਟ ਜ਼ਰੂਰ ਦੇਖੋ | How to use ATM safely
ਪੈਸੇ ਕਢਵਾਉਣ ਲਈ ਏਟੀਐੱਮ ਨੂੰ ਕਾਰਡ ਸਲਾਟ ਵਿੱਚ ਪਾਉਣਾ ਪੈਂਦਾ ਹੈ। ਅਜਿਹਾ ਕਰਦੇ ਸਮੇਂ ਧਿਆਨ ਦਿਓ ਕਿ ਏਟੀਐੱਮ ਕਾਰਡ ਪਾਉਂਦੇ ਸਮੇਂ ਸਲਾਟ ਵਿੱਚ ਲੱਗੀ ਹਰੀ ਬੱਤੀ ਜਗ ਰਹੀ ਹੋਵੇ। ਜੇਕਰ ਸਲਾਟ ਵਿੱਚ ਹਰੀ ਬੱਤੀ ਚਾਲੂ ਹੈ ਤਾਂ ਏਟੀਐੱਮ ਸੁਰੱਖਿਅਤ ਹੈ ਭਾਵ ਕਿ ਤੁਸੀਂ ਬਿਨਾ ਸ਼ੱਕ ਉਸ ਵਿੱਚੋਂ ਪੈਸੇ ਕਢਵਾ ਸਕਦੇ ਹੋ। ਜੇਕਰ ਲਾਲ ਲਾਈਟ ਆਨ ਹੈ ਜਾਂ ਕੋਈ ਬੱਤੀ ਨਹੀਂ ਜਗ ਰਹੀ ਹੈ ਤਾਂ ਏਟੀਐੱਮ ਦਾ ਇਸਤੇਮਾਲ ਨਾ ਕਰੋ। ਇਸ ਦੇ ਨਾਲ ਹੀ ਏਟੀਐੱਮ ਵਿੱਚੋਂ ਪੈਸੇ ਕਢਵਾਉਣ ਭਾਵ ਕਿ ਟ੍ਰਾਂਜੈਕਸ਼ਨ ਪੂਰਾ ਹੋਣ ਤੋਂ ਬਾਅਦ ਕਲੀਅਰ ਦਾ ਬਟਨ ਜ਼ਰੂਰ ਦਬਾਓ।
ਸਾਵਧਾਨੀ ਨਾਲ ਲਾਓ ਪਿੰਨ ਨੰਬਰ:
ਇਹ ਬੇਹੱਦ ਆਮ ਗਲਤੀ ਹੈ, ਜੋ ਸਾਰੇ ਕਰਦੇ ਹਨ। ਏਟੀਐੱਮ ਕਾਰਡ ਮਸ਼ੀਨ ਵਿੱਚ ਪਾਉਣ ਤੋਂ ਬਾਅਦ ਪਿੰਨ ਭਰਨਾ ਹੁੰਦਾ ਹੈ। ਪਿੰਨ ਲਾਉਦੇ ਸਮੇਂ ਧਿਆਨ ਰੱਖੋ ਕਿ ਉੱਥੇ ਕੈਮਰਾ ਵੀ ਹੁੰਦਾ ਹੈ, ਜਿਸ ਦਾ ਐਕਸੈਸ ਕਈ ਵਾਰ ਹੈਕਰ ਹੈਕਿੰਗ ਦੇ ਜ਼ਰੀਏ ਪ੍ਰਾਪਤ ਕਰ ਲੈਂਦੇ ਹਨ। ਇਸ ਲਈ ਪਿੰਨ ਲਾਉਦੇ ਸਮੇਂ ਦੂਸਰੇ ਹੱਥ ਨਾਲ ਓਹਲਾ ਕਰਕੇ ਭਰੋ ਜਾਂ ਕੀਪੈਡ ’ਤੇ ਹੱਥ ਦਾ ਓਹਲਾ ਕਰ ਲਓ। ਇਸ ਨਾਲ ਜੇਕਰ ਹੈਕਰ ਕੋਲ ਕੈਮਰੇ ਦਾ ਐਕਸੈੱਸ ਹੋਵੇਗਾ ਵੀ ਤਾਂ ਉਹ ਤੁਹਾਡਾ ਪਿੰਨ ਨਹੀਂ ਜਾਣ ਸਕੇਗਾ।
ਕੋਲ ਰੱਖੋ ਰਸੀਦ: | How to use ATM safely
ਅਕਸਰ ਲੋਕ ਏਟੀਐੱਮ ਵਿੱਚੋਂ ਪੈਸੇ ਕਢਵਾਉਣ ਤੋਂ ਬਾਅਦ ਮਿਲਣ ਵਾਲੀ ਰਸੀਦ ਨੂੰ ਉੱਥੇ ਹੀ ਸੁੱਟ ਦਿੰਦੇ ਹਨ। ਅਜਿਹਾ ਕਰਨ ਨਾਲ ਤੁਹਾਡੇ ਅਕਾਊਂਟ ਦੀ ਜਾਣਕਾਰੀ ਗਲਤ ਹੱਥਾਂ ਵਿੱਚ ਪੈ ਸਕਦੀ ਹੈ। ਆਪਣੀ ਰਸੀਦ ਜਾਂ ਲੈਣ-ਦੇਣ ਦਾ ਰਿਕਾਰਡ ਹਮੇਸ਼ਾ ਆਪਣੇ ਕੋਲ ਰੱਖੋ। ਇਸ ਨਾਲ ਤੁਹਾਡੀ ਕੋਈ ਵੀ ਨਿੱਜੀ ਜਾਣਕਾਰੀ ਗਲਤ ਹੱਥਾਂ ਵਿੱਚ ਜਾਣ ਤੋਂ ਬਚ ਜਾਵੇਗੀ। ਜੇਕਰ ਸੁੱਟਣਾ ਹੀ ਹੈ ਤਾਂ ਚੰਗੀ ਤਰ੍ਹਾਂ ਪਾੜ ਕੇ ਸੁੱਟੋ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਕਾਰਡ ਨੂੰ ਕਿਤੇ ਵੀ ਸਵੈਪ ਨਾ ਕਰੋ ਬਲਕਿ ਸਿਰਫ ਅਧਿਕਾਰਤ ਥਾਂ ’ਤੇ ਹੀ ਸਵੈਪ ਕਰਕੇ ਟ੍ਰਾਂਜੈਕਸ਼ਨ ਕਰੋ।
ਪਿੰਨ ਸਮੇਂ-ਸਮੇਂ ’ਤੇ ਬਦਲਦੇ ਰਹੋ:
ਲੋਕ ਏਟੀਐੱਮ ਮਿਲਣ ’ਤੇ ਜੋ ਪਿੰਨ ਨੰਬਰ ਚੁਣਦੇ ਹਨ ਉਹੀ ਸਾਲਾਂ-ਸਾਲ ਤੱਕ ਰੱਖਦੇ ਹਨ। ਪਿੰਨ ਨੰਬਰ ਨੂੰ ਕੁਝ ਮਹੀਨਿਆਂ ਦੇ ਵਕਫੇ ’ਤੇ ਬਦਲਣਾ ਜ਼ਰੂਰੀ ਹੈ, ਤਾਂ ਕਿ ਫਰੌਡ ਹੋਣ ਦਾ ਖਤਰਾ ਨਾ ਰਹੇ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਮ’ ਇਸ ਦਿਨ ਹੋਵੇਗਾ ਰਿਲੀਜ਼
ਹਾਂ, ਇਸ ਗੱਲ ਦਾ ਧਿਆਨ ਰੱਖੋ ਕਿ
- ਪਿੰਨ ਅਜਿਹਾ ਚੁਣੋ ਜੋ ਤੁਹਾਡੇ ਪਰਸ ਵਿੱਚ ਮੌਜੂਦ ਚੀਜ਼ਾਂ ਨਾਲ ਮੇਲ ਖਾਂਦਾ ਨਾ ਹੋਵੇ
- ਜਿਵੇਂ ਘਰ ਦਾ ਨੰਬਰ, ਜਨਮ ਤਰੀਕ, ਟੈਲੀਫੋਨ ਨੰਬਰ ਆਦਿ।
- ਕਈ ਵਾਰ ਪਰਸ ਗੁਆਚਣ ’ਤੇ ਅਪਰਾਧੀ ਇਨ੍ਹਾਂ ਨੰਬਰਾਂ ਤੋਂ ਵੀ ਅੰਦਾਜ਼ਾ ਲਾ ਲੈਂਦੇ ਹਨ।
ਸੀਮਾ ਅਲਾਵਾ