ਚੰਡੀਗੜ੍ਹ। ਸਰਕਾਰ ਨੇ ਬੱਸਾਂ (Roadways bus) ਵਿੱਚ ਬਜ਼ੁਰਗ ਮੁਸਾਫ਼ਰਾਂ ਨੂੰ ਸਫ਼ਰ ਸੁਖਾਲਾ ਕਰਨ ਦੀ ਪਹਿਲਕਦਮੀ ਕੀਤੀ ਹੈ। ਹਰਿਆਣਾ ਦੀਆਂ ਰੋਡਵੇਜ ਬੱਸਾਂ ਵਿੱਚ 60 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਨੂੰ 50 ਫੀਸਦੀ ਤੱਕ ਦੀ ਛੋਟ ਮਿਲੇਗੀ। ਚਾਹੇ ਉਹ ਪ੍ਰਾਈਵੇਟ ਜਾਂ ਸਰਕਾਰੀ ਬੱਸ ਹੋਵੇ। ਪਹਿਲਾਂ ਇਹ ਸਹੂਲਤ 65 ਸਾਲ ਦੇ ਬਜੁਰਗਾਂ ਨੂੰ ਮਿਲਦੀ ਸੀ।
ਹਾਲਾਂਕਿ ਬਜੁਰਗ ਔਰਤਾਂ ਲਈ ਇਹ ਸੀਮਾ ਸਿਰਫ 60 ਸਾਲ ਸੀ ਪਰ ਹੁਣ ਬਜੁਰਗਾਂ ਨੂੰ ਇਸ ਸਹੂਲਤ ਦਾ ਲਾਭ ਲੈਣ ਲਈ ਆਨਲਾਈਨ ਅਪਲਾਈ ਕਰਨਾ ਹੋਵੇਗਾ। ਜਿਸ ਤੋਂ ਬਾਅਦ ਬਜੁਰਗ ਬੱਸ ਸਟੈਂਡ ਤੋਂ ਆਪਣਾ ਪਾਸ ਬਣਵਾ ਸਕਦੇ ਹਨ। ਮੁੱਖ ਮੰਤਰੀ ਮਨੋਹਰ ਲਾਲ ਨੇ ਬਜਟ ਦਾ ਐਲਾਨ ਕੀਤਾ ਸੀ ਅਤੇ ਇਸੇ ਐਲਾਨ ਨੂੰ ਲਾਗੂ ਕਰਨ ਲਈ ਟਰਾਂਸਪੋਰਟ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਬਜਟ ਭਾਸ਼ਣ ਦੌਰਾਨ ਮੁੱਖ ਮੰਤਰੀ ਨੇ ਔਰਤਾਂ ਦੇ ਨਾਲ-ਨਾਲ ਮਰਦਾਂ ਦੀ ਉਮਰ ਹੱਦ ਵੀ ਘਟਾ ਕੇ 60 ਸਾਲ ਕਰ ਦਿੱਤੀ ਸੀ।
ਹੁਣ ਇਨ੍ਹਾਂ ਦਾ ਵੀ ਹੋਵੇਗਾ ਅੱਧਾ ਕਿਰਾਇਆ ਮਾਫ਼
ਹਰਿਆਣਾ ਤੋਂ ਬਾਹਰ ਜਾਣ ਵਾਲੀਆਂ ਰੋਡਵੇਜ ਦੀਆਂ ਬੱਸਾਂ ਵਿੱਚ ਵੀ ਰਿਆਇਤੀ ਦਰਾਂ ‘ਤੇ ਸਫਰ ਕਰਨ ਦੀ ਸਹੂਲਤ ਦਿੱਤੀ ਜਾਵੇਗੀ। ਇਸ ਦੇ ਲਈ ਹਰਿਆਣਾ ਦਾ ਨਿਵਾਸ ਪ੍ਰਮਾਣ ਪੱਤਰ ਲਾਜਮੀ ਹੈ। ਇਸ ਤੋਂ ਇਲਾਵਾ ਪਰਿਵਾਰ ਪਹਿਚਾਨ ਪੱਤਰ ਡੇਟਾਬੇਸ ਤੋਂ ਤਸਦੀਕ ਕਰਨ ਤੋਂ ਬਾਅਦ ਹੀ ਬਿਨੈਪੱਤਰ ਸਵੀਕਾਰ ਕੀਤਾ ਜਾਵੇਗਾ। ਇਸ ਤੋਂ ਬਾਅਦ, ਰੋਡਵੇਜ ਦੇ ਸਬੰਧਤ ਜਨਰਲ ਮੈਨੇਜਰ ਯੋਗ ਸੀਨੀਅਰ ਨਾਗਰਿਕਾਂ ਨੂੰ ਰਿਆਇਤੀ ਸੀਨੀਅਰ ਸਿਟੀਜਨ ਬੱਸ ਪਾਸ ਜਾਰੀ ਕਰਨਗੇ।
ਰੋਡਵੇਜ ਦੀਆਂ ਬੱਸਾਂ ਵਿੱਚ ਨਾ ਸਿਰਫ ਅੱਧਾ ਕਿਰਾਇਆ ਸਗੋਂ ਕੁਝ ਹੋਰ ਸਹੂਲਤਾਂ ਵੀ ਦਿੱਤੀਆਂ ਗਈਆਂ ਹਨ। ਰੋਡਵੇਜ ਨੇ ਸ਼ਨਿੱਚਰਵਾਰ ਨੂੰ ਧਰਮਸਾਲਾ ਅਤੇ ਬੈਜਨਾਥ ਲਈ ਦੋ ਬੱਸਾਂ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਐਤਵਾਰ ਨੂੰ ਬਾਰਥੀ ਲਈ ਬੱਸ ਸੇਵਾ ਸੁਰੂ ਕਰ ਦਿੱਤੀ ਗਈ ਹੈ। ਜਦੋਂਕਿ ਇਨ੍ਹਾਂ ਰੂਟਾਂ ’ਤੇ ਬੱਸਾਂ ਦੀ ਘਾਟ ਕਾਰਨ ਕਾਫੀ ਸਮਾਂ ਬੱਸ ਸੇਵਾ ਬੰਦ ਰਹੀ। ਇਸ ਤੋਂ ਇਲਾਵਾ ਅਸੰਧ ਤੋਂ ਹਰਿਦੁਆਰ ਅਤੇ ਅੰਮਿ੍ਰਤਸਰ ਲਈ ਇਕ-ਇਕ ਬੱਸ ਰਵਾਨਾ ਹੋਵੇਗੀ। ਇੰਨਾ ਹੀ ਨਹੀਂ ਸਹਿਰ ‘ਚ ਜਲਦ ਹੀ ਇਲੈਕਟਿ੍ਰਕ ਬੱਸਾਂ ਚੱਲਦੀਆਂ ਨਜਰ ਆਉਣਗੀਆਂ। ਜਿਸ ਲਈ ਸਰਕਾਰ ਵੱਲੋਂ ਕਾਰਵਾਈ ਤੇਜ ਕਰ ਦਿੱਤੀ ਗਈ ਹੈ। ਯਾਤਰੀਆਂ ਲਈ ਇਕ ਹੋਰ ਸਹੂਲਤ ਇਹ ਹੈ ਕਿ ਸਿਟੀ ਬੱਸ ਰੋਡਵੇਜ ਦੁਆਰਾ ਚਲਾਈ ਜਾਵੇਗੀ। ਜਿਸ ਦੀ ਕਾਰਵਾਈ ਤੇਜ ਕਰ ਦਿੱਤੀ ਗਈ ਹੈ।