ਸਾਵਧਾਨ! ਕਿਤੇ ਤੁਹਾਡਾ ਵੀ ਵਟਸਐਪ ਨਾ ਹੋ ਜਾਵੇ ਬੈਨ…

WhatsApp

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਮੈਟਾ (Meta) ਦੀ ਮਲਕੀਅਤ ਵਾਲੀ ਐਪ ‘ਵਟਸਐਪ’ (WhatsApp) ਨੇ ਫਰਵਰੀ ’ਚ 45 ਲੱਖ ਤੋਂ ਜ਼ਿਆਦਾ ਖਾਤਿਆਂ ’ਤੇ ਪਾਬੰਦੀ ਲਾ ਦਿੱਤੀ, ਜੋ ਪਿਛਲੇ ਮਹੀਨੇ ਬੈਨ ਕੀਤੇ ਗਏ ਖਾਤਿਆਂ ਦੀ ਗਿਣਤੀ ਨਾਲੋਂ ਕਿਤੇ ਜ਼ਿਆਦਾ ਹੈ। ਵਟਸਐਪ ਨੇ ਭਾਰਤ ਬਾਰੇ ਆਪਣੀ ਮਹੀਨਾਵਾਰ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਵਟਸਐਪ ਨੇ ਜਨਵਰੀ ’ਚ 29 ਲੱਖ, ਦਸੰਬਰ ’ਚ 36 ਲੱਖ ਅਤੇ ਨਵੰਬਰ ’ਚ 37 ਲੱਖ ਖਾਤਿਆਂ ’ਤੇ ਪਾਬੰਦੀ ਲਾ ਦਿੱਤੀ ਸੀ।

ਇਹ ਯੂਜਰ ਸੇਫਟੀ ਰਿਪੋਰਟ ਯੂਜਰਸ ਤੋਂ ਪ੍ਰਾਪਤ ਸ਼ਿਕਾਇਤਾਂ ਅਤੇ ਉਨ੍ਹਾਂ ’ਤੇ ਕੀਤੀ ਗਈ ਕਾਰਵਾਈ ਦਾ ਵੇਰਵਾ ਦਿੰਦੀ ਹੈ। ਇਸ ਦੇ ਨਾਲ ਹੀ ਵਟਸਐਪ ਵੱਲੋਂ ਐਪ ਦੀ ਦੁਰਵਰਤੋਂ ਨੂੰ ਰੋਕਣ ਲਈ ਕੀਤੀ ਗਈ ਸਾਵਧਾਨੀ ਦੀ ਵੀ ਜਾਣਕਾਰੀ ਦਿੱਤਾ ਗਿਆ ਹੈ। ਵਟਸਐਪ ਦੇ ਬੁਲਾਰੇ ਨੇ ਕਿਹਾ ਕਿ ਤਾਜਾ ਮਾਸਿਕ ਰਿਪੋਰਟ ਅਨੁਸਾਰ, ਵਟਸਐਪ ਨੇ ਫਰਵਰੀ ਮਹੀਨੇ ਵਿੱਚ 45 ਲੱਖ ਤੋਂ ਵੱਧ ਖਾਤਿਆਂ ਨੂੰ ਬੈਨ ਕਰ ਦਿੱਤਾ ਸੀ। ਕਿਸੇ ਵੀ ਭਾਰਤੀ ਖਾਤੇ ਦੀ ਪਛਾਣ +91 ਫੋਨ ਨੰਬਰ ਰਾਹੀਂ ਕੀਤੀ ਜਾਂਦੀ ਹੈ।

ਜਾਰੀ ਰਿਪੋਰਟ

ਸ਼ਨਿੱਚਰਵਰ ਨੂੰ ਜਾਰੀ ਰਿਪੋਰਟ ’ਚ ਕਿਹਾ ਗਿਆ ਹੈ ਕਿ 1 ਫਰਵਰੀ 2023 ਤੋਂ 28 ਫਰਵਰੀ 2023 ਦਰਮਿਆਨ 4,597,400 ਵਟਸਐਪ ਖਾਤਿਆਂ ’ਤੇ ਪਾਬੰਦੀ ਲਗਾਈ ਗਈ ਸੀ। ਇਨ੍ਹਾਂ ਵਿੱਚੋਂ 1,298,000 ਖਾਤਿਆਂ ਨੂੰ ਉਪਭੋਗਤਾਵਾਂ ਤੋਂ ਕੋਈ ਸ਼ਿਕਾਇਤ ਮਿਲਣ ਤੋਂ ਪਹਿਲਾਂ ਹੀ ਸਾਵਧਾਨੀ ਦੇ ਤੌਰ ’ਤੇ ਬੈਨ ਕਰ ਦਿੱਤਾ ਗਿਆ ਸੀ। ਤਾਜਾ ਰਿਪੋਰਟ ਮੁਤਾਬਕ ਫਰਵਰੀ ਦੌਰਾਨ 2,804 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਅਤੇ 504 ਖਾਤਿਆਂ ਨੂੰ ਲੈ ਕੇ ਕਾਰਵਾਈ ਕੀਤੀ ਗਈ। ਪ੍ਰਾਪਤ ਹੋਈਆਂ ਕੁੱਲ ਰਿਪੋਰਟਾਂ ਵਿੱਚੋਂ, 2,548 ਲਈ ‘ਪਾਬੰਦੀ ਦੀਆਂ ਅਪੀਲਾਂ’ ਸਨ, ਜਦੋਂ ਕਿ ਹੋਰ ਸ਼ਿਕਾਇਤਾਂ ਖਾਤਾ ਸਹਾਇਤਾ, ਉਤਪਾਦ ਸਹਾਇਤਾ, ਸੁਰੱਖਿਆ ਅਤੇ ਹੋਰ ਮੁੱਦਿਆਂ ਨਾਲ ਸਬੰਧਤ ਸਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਸੀਂ ਪ੍ਰਾਪਤ ਹੋਈਆਂ ਸਾਰੀਆਂ ਸ਼ਿਕਾਇਤਾਂ ਦਾ ਜਵਾਬ ਦਿੰਦੇ ਹਾਂ। ਸਿਰਫ ਉਨ੍ਹਾਂ ਸ਼ਿਕਾਇਤਾਂ ਦਾ ਜਵਾਬ ਨਹੀਂ ਦਿੱਤਾ ਜਾਂਦਾ ਹੈ ਜੋ ਪਿਛਲੀ ਸ਼ਿਕਾਇਤ ਦੇ ਸਮਾਨ ਹਨ। ਸੂਚਨਾ ਤਕਨਾਲੋਜੀ ਨਿਯਮਾਂ ਦੇ ਤਹਿਤ, ਵੱਡੇ ਡਿਜੀਟਲ ਪਲੇਟਫਾਰਮਾਂ (5 ਮਿਲੀਅਨ ਤੋਂ ਵੱਧ ਉਪਭੋਗਤਾਵਾਂ ਵਾਲੇ) ਲਈ ਹਰ ਮਹੀਨੇ ਇੱਕ ਪਾਲਣਾ ਰਿਪੋਰਟ ਪ੍ਰਕਾਸਤ ਕਰਨਾ ਲਾਜਮੀ ਹੁੰਦਾ ਹੈ। ਇਸ ਰਿਪੋਰਟ ਵਿਚ ਪ੍ਰਾਪਤ ਸ਼ਿਕਾਇਤਾਂ ਅਤੇ ਉਨ੍ਹਾਂ ਦੇ ਉੱਪਰ ਕੀਤੀ ਗਈ ਕਾਰਵਾਈ ਦਾ ਵੇਰਵਾ ਹੁੰਦਾ ਹੈ। ਪਿਛਲੇ ਲੰਮੇ ਸਮੇ ਤੋਂ ਨਫਰਤ ਭਰੇ ਭਾਸ਼ਣਾਂ, ਗਲਤ ਸੂਚਨਾ ਅਤੇ ਫਰਜੀ ਖਬਰਾਂ ਨੂੰ ਲੈ ਕੇ ਸੋਸ਼ਲ ਮੀਡੀਆ ਕੰਪਨੀਆਂ ਦੀ ਆਲੋਚਨਾ ਹੁੰਦੀ ਆ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।